ਅਮਿਤਾਭ, ਅਕਸ਼ੇ ਤੇ ਪ੍ਰਿਯੰਕਾ ਚੋਪੜਾ ਤੱਕ, ਇਨ੍ਹਾਂ ਸਿਤਾਰਿਆਂ ਦੀ ਪਹਿਲੀ ਤਨਖਾਹ ਜਾਣ ਕੇ ਹੋਵੋਗੇ ਹੈਰਾਨ

ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਸਿਤਾਰੇ ਸਭ ਤੋਂ ਵਧ ਕਮਾਈ ਕਰਦੇ ਹਨ। ਕਈ ਸਿਤਾਰੇ ਅਜਿਹੇ ਵੀ ਹਨ, ਜੋ ਫ਼ਿਲਮਂ ਤੋਂ ਵਿਗਿਆਪਨਾਂ ਰਾਹੀਂ ਮੋਟੀ ਕਮਾਈ ਕਰਦੇ ਹਨ। ਅੱਜ ਫ਼ਿਲਮੀ ਸਿਤਾਰਿਆਂ ਦੀ ਪਹਿਲੀ ਤਨਖਾਹ ਬਾਰੇ ਗੱਲ ਕਰਾਂਗੇ, ਜੋ ਕਿ ਬਹੁਤ ਘੱਟ ਸੀ ਪਰ ਅੱਜ ਉਹ ਸਿਤਾਰੇ ਮਸ਼ਹੂਰ ਚਿਹਰਾ ਬਣ ਗਏ ਹਨ ਅਤੇ ਕਰੋੜਾਂ ‘ਚ ਕਮਾਈ ਕਰਦੇ ਹਨ।

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ
ਫਿਲਮਫੇਅਰ ਦੇ ਅਨੁਸਾਰ, ਅਮਿਤਾਭ ਬੱਚਨ ਮੁੰਬਈ ਆਉਣ ਤੋਂ ਪਹਿਲਾਂ ਕੋਲਕਾਤਾ ‘ਚ ਇੱਕ ਸ਼ਿਪਿੰਗ ਕੰਪਨੀ ‘ਚ ਕੰਮ ਕਰਦੇ ਸਨ, ਜਿੱਥੇ ਉਨ੍ਹਾਂ ਦੀ ਤਨਖਾਹ 500 ਰੁਪਏ ਪ੍ਰਤੀ ਮਹੀਨਾ ਸੀ।

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ
ਕੀ ਤੁਹਾਨੂੰ ਪਤਾ ਹੈ ਕਿ ਸ਼ਾਹਰੁਖ ਖ਼ਾਨ ਦੀ ਪਹਿਲੀ ਤਨਖਾਹ ਸਿਰਫ 50 ਰੁਪਏ ਸੀ ਅਤੇ ਉਹ ਵੀ ਉਨ੍ਹਾਂ ਨੇ ਆਗਰਾ ਟ੍ਰਿਪ ਜਾਣ ‘ਤੇ ਖਰਚ ਕਰ ਦਿੱਤੇ ਸੀ।

ਆਮਿਰ ਖ਼ਾਨ
ਆਮਿਰ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਹਾਇਕ ਨਿਰਦੇਸ਼ਕ ਵਜੋਂ ਕੀਤੀ। ਉਨ੍ਹਾਂ ਦੀ ਪਹਿਲੀ ਤਨਖਾਹ ਮਹਿਜ਼ 1000 ਰੁਪਏ ਸੀ।


ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ
ਅਕਸ਼ੇ ਕੁਮਾਰ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਬੈਂਕਾਕ ‘ਚ ਬਤੌਰ ਵੇਟਰ ਅਤੇ ਸ਼ੈੱਫ ਕੰਮ ਕਰਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਤਨਖਾਹ ਵਜੋਂ ਸਿਰਫ਼ 1500 ਰੁਪਏ ਮਿਲਦੇ ਸਨ।


ਬਾਲੀਵੁੱਡ ਦੇ ਦੇਸੀ ਗਰਲ ਪ੍ਰਿਯੰਕਾ ਚੋਪੜਾ
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਅਸਾਈਨਮੈਂਟ ਲਈ 5000 ਰੁਪਏ ਦਿੱਤੇ ਗਏ। ਉਸ ਨੇ ਆਪਣੀ ਪਹਿਲੀ ਤਨਖਾਹ ਆਪਣੀ ਮਾਂ ਨੂੰ ਦਿੱਤੀ। ਅੱਜ ਪ੍ਰਿਯੰਕਾ ਹਾਲੀਵੁੱਡ ‘ਚ ਕੰਮ ਕਰ ਰਹੀ ਹੈ।

Posted in News