ਪਿਛਲੇ 1 ਸਾਲ ਤੋਂ ਹੇਮਾ ਮਾਲਿਨੀ ਤੋਂ ਦੂਰ ਰਹਿ ਰਹੇ ਨੇ ਧਰਮਿੰਦਰ, ਜਾਣੋ ਕੀ ਹੈ ਵਜ੍ਹਾ, ਧਰਮਿੰਦਰ ਨੇ ਇਸਲਾਮ ਕਿਉਂ ਕਬੂਲ ਕੀਤਾ ਜਾਣੋ

ਪਿਛਲੇ 1 ਸਾਲ ਤੋਂ ਹੇਮਾ ਮਾਲਿਨੀ ਤੋਂ ਦੂਰ ਰਹਿ ਰਹੇ ਨੇ ਧਰਮਿੰਦਰ, ਜਾਣੋ ਕੀ ਹੈ ਵਜ੍ਹਾ, ਧਰਮਿੰਦਰ ਨੇ ਇਸਲਾਮ ਕਿਉਂ ਕਬੂਲ ਕੀਤਾ ਜਾਣੋ


ਕੋਰੋਨਾ ਵਾਇਰਸ ਦਾ ਖ਼ਤਰਾ ਹਰ ਦਿਨ ਵਧਦਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਦੂਰ-ਦੂਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਰ ਕਿਸੇ ਨੂੰ ਮਾਸਕ ਤੇ ਸਮਾਜਿਕ ਦੂਰੀਆਂ ਦੀ ਸਲਾਹ ਦਿੱਤੀ ਜਾ ਰਹੀ ਹੈ।

ਅਦਾਕਾਰਾ ਹੇਮਾ ਮਾਲਿਨੀ ਤੇ ਅਦਾਕਾਰ ਧਰਮਿੰਦਰ ਵੀ ਕੋਰੋਨਾ ਵਾਇਰਸ ਕਾਰਨ ਇਕ ਸਾਲ ਤੋਂ ਵੱਧ ਸਮੇਂ ਤੋਂ ਵੱਖ ਰਹਿ ਰਹੇ ਹਨ। ਜਿਵੇਂ ਹੀ ਕੋਰੋਨਾ ਵਾਇਰਸ ਦਾ ਖ਼ਤਰਾ ਵਧਦਾ ਗਿਆ, ਧਰਮਿੰਦਰ ਮੁੰਬਈ ਤੋਂ ਬਾਹਰ ਇਕ ਫਾਰਮ ਹਾਊਸ ’ਚ ਰਹਿਣ ਲਈ ਚਲੇ ਗਏ।

ਸਪਾਟਬੁਆਏ ਨਾਲ ਗੱਲਬਾਤ ਕਰਦਿਆਂ ਹੇਮਾ ਨੇ ਕਿਹਾ, ‘ਇਹ ਉਨ੍ਹਾਂ ਦੀ ਸੁਰੱਖਿਆ ਲਈ ਚੰਗਾ ਹੈ। ਇਸ ਸਮੇਂ ਅਸੀਂ ਇਕੱਠੇ ਹੋਣ ਨਾਲੋਂ ਉਨ੍ਹਾਂ ਦੀ ਸਿਹਤ ਬਾਰੇ ਸੋਚ ਰਹੇ ਹਾਂ। ਅਸੀਂ ਸਭ ਤੋਂ ਭੈੜੇ ਸੰਕਟ ’ਚੋਂ ਗੁਜ਼ਰ ਰਹੇ ਹਾਂ। ਜੇ ਸਾਨੂੰ ਸੱਭਿਅਤਾ ਨੂੰ ਬਚਾਉਣਾ ਹੈ ਤਾਂ ਸਾਨੂੰ ਮਜ਼ਬੂਤ ਹੋਣਾ ਚਾਹੀਦਾ ਹੈ, ਭਾਵੇਂ ਇਸ ਦਾ ਅਰਥ ਵੱਡੀ ਕੁਰਬਾਨੀ ਹੋਵੇ।’

ਤੁਸੀਂ ਜਾਣਦੇ ਹੋ ਕਿ ਧਰਮਿੰਦਰ ਲੰਬੇ ਸਮੇਂ ਤੋਂ ਇਕ ਫਾਰਮ ਹਾਊਸ ’ਚ ਰਹਿ ਰਹੇ ਹਨ। ਧਰਮਿੰਦਰ ਵਲੋਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਅਕਸਰ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਹਾਲ ਹੀ ’ਚ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਸਲਾਹ ਵੀ ਦਿੱਤੀ ਸੀ।

ਧਰਮਿੰਦਰ ਨੇ ਕਿਹਾ ਸੀ, ‘ਮੈਂ ਹਰੇਕ ਨੂੰ ਖ਼ਾਸਕਰ ਬਜ਼ੁਰਗਾਂ ਨੂੰ ਟੀਕੇ ਦੀ ਸਿਫਾਰਿਸ਼ ਕਰਦਾ ਹਾਂ। ਜੇ ਅਸੀਂ ਇਸ ਵਾਇਰਸ ਨੂੰ ਰੋਕਣਾ ਹੈ ਤਾਂ ਸਮਾਜਿਕ ਦੂਰੀਆਂ ਤੇ ਟੀਕਾਕਰਨ ਹੀ ਇਕੋ ਹੱਲ ਹੈ। ਲੋਕਾਂ ਨੂੰ ਮਾਸਕ ਨਾ ਪਹਿਨਦੇ ਵੇਖ ਕੇ ਮੈਂ ਬਹੁਤ ਦੁਖੀ ਹਾਂ।’

ਧਰਮਿੰਦਰ ਤੇ ਹੇਮਾ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਇਹ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਹੇਮਾ ਧਰਮਿੰਦਰ ਨੂੰ ਪਿਆਰ ਕਰਦੀ ਸੀ ਪਰ ਧਰਮਿੰਦਰ ਦੇ ਵਿਆਹ ਕਾਰਨ ਹੇਮਾ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਧਰਮਿੰਦਰ ਨਾਲ ਵਿਆਹ ਕਰੇ। ਧਰਮਿੰਦਰ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦੇ ਕੇ ਹੇਮਾ ਨਾਲ ਵਿਆਹ ਕਰਨਾ ਚਾਹੁੰਦਾ ਸੀ।

ਕਿਹਾ ਜਾਂਦਾ ਹੈ ਕਿ ਧਰਮਿੰਦਰ ਦੀ ਪਤਨੀ ਨੇ ਉਸ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਧਰਮਿੰਦਰ ਨੇ ਇਸਲਾਮ ਕਬੂਲ ਕਰ ਲਿਆ ਤਾਂ ਜੋ ਉਹ ਹੇਮਾ ਨਾਲ ਵਿਆਹ ਕਰਵਾ ਸਕੇ। ਆਖਿਰਕਾਰ 1980 ’ਚ ਧਰਮਿੰਦਰ ਤੇ ਹੇਮਾ ਦਾ ਵਿਆਹ ਹੋਇਆ।

Posted in News