ਨੇਹਾ ਕੱਕੜ ਨਾਲ ਬ੍ਰੇਕਅੱਪ ’ਤੇ ਖੁੱਲ੍ਹ ਕੇ ਬੋਲਿਆ ਹਿਮਾਂਸ਼ ਕੋਹਲੀ, ਕਿਹਾ- ‘ਉਹ ਅੱਗੇ ਵੱਧ ਗਈ, ਮੈਂ…’

ਨੇਹਾ ਕੱਕੜ ਨਾਲ ਬ੍ਰੇਕਅੱਪ ’ਤੇ ਖੁੱਲ੍ਹ ਕੇ ਬੋਲਿਆ ਹਿਮਾਂਸ਼ ਕੋਹਲੀ, ਕਿਹਾ- ‘ਉਹ ਅੱਗੇ ਵੱਧ ਗਈ, ਮੈਂ…’

ਮੁੰਬਈ (ਬਿਊਰੋ)– ਇਕ ਵਾਰ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀ ਮੰਨੀ ਜਾਂਦੀ ਨੇਹਾ ਕੱਕੜ ਤੇ ਹਿਮਾਂਸ਼ ਕੋਹਲੀ ਸਾਲ 2018 ’ਚ ਵੱਖ ਹੋ ਗਏ ਸਨ। ਅਚਾਨਕ ਉਨ੍ਹਾਂ ਦੇ ਬ੍ਰੇਕਅੱਪ ਦੀ ਖ਼ਬਰ ਆਈ, ਜਿਸ ਤੋਂ ਬਾਅਦ ਨੇਹਾ ਨੇ ਆਪਣੀਆਂ ਭਾਵਨਾਵਾਂ ਨੂੰ ਕਈ ਵਾਰ ਦੱਸਿਆ ਪਰ ਹਿਮਾਂਸ਼ ਨੇ ਇਸ ਮਾਮਲੇ ’ਚ ਕਦੇ ਕੁਝ ਨਹੀਂ ਕਿਹਾ। ਹੁਣੇ ਜਿਹੇ ਹੀ ਹਿਮਾਂਸ਼ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ, ‘ਮੈਂ ਖੁਸ਼ ਹਾਂ ਤੇ ਉਹ ਅੱਗੇ ਵੱਧ ਚੁੱਕੀ ਹੈ।’

ਹਿਮਾਂਸ਼ ਇਸ ਮਾਮਲੇ ’ਚ ਖੁੱਲ੍ਹ ਕੇ ਬੋਲਿਆ ਤੇ ਕਿਹਾ ਕਿ ਜੇ ਮੇਰਾ ਬ੍ਰੇਕਅੱਪ ਹੋਇਆ ਤਾਂ ਮੈਨੂੰ ਕਿਸੇ ਨੂੰ ਸਪੱਸ਼ਟੀਕਰਨ ਦੇਣ ਦੀ ਕਿਉਂ ਲੋੜ ਹੈ ਕਿ ਮੇਰੇ ਘਰ ਵਿਚ ਕੀ ਹੋਇਆ? ਇਕ ਤਾਜ਼ਾ ਇੰਟਰਵਿਊ ’ਚ ਹਿਮਾਂਸ਼ ਨੇ ਕਿਹਾ, ‘ਇਹ 2018 ਤੋਂ ਵਾਪਰ ਰਿਹਾ ਹੈ

ਪਰ ਮੈਨੂੰ ਹੁਣ ਇਹ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਉਹ ਅੱਗੇ ਵੱਧ ਗਈ ਹੈ ਤੇ ਹੁਣ ਮੈਂ ਵੀ ਆਪਣੇ ਸੁਪਨੇ ਦੀ ਜ਼ਿੰਦਗੀ ਜੀਅ ਰਿਹਾ ਹਾਂ, ਪੈਸਾ ਕਮਾ ਰਿਹਾ ਹਾਂ, ਲੋਕਾਂ ਦਾ ਮਨੋਰੰਜਨ ਕਰਾਂਗਾ ਪਰ ਕੁਝ ਲੋਕ ਹਨ, ਜੋ ਅਜੇ ਵੀ 2018 ’ਚ ਫਸੇ ਹੋਏ ਹਨ, ਅਸੀਂ 2021 ’ਚ ਰਹਿ ਰਹੇ ਹਾਂ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਮੈਂ ਕਿਸੇ ਨਾਲ ਬਹੁਤ ਬੁਰਾ ਕੀਤਾ ਹੈ ਪਰ ਮੈਂ ਅਜਿਹਾ ਬੁਰਾ ਵਿਅਕਤੀ ਨਹੀਂ ਹਾਂ ਤੇ ਇਹ ਜਨਤਕ ਤੌਰ ’ਤੇ ਦੱਸਣਾ ਜ਼ਰੂਰੀ ਨਹੀਂ ਹੈ।’

ਇਸ ਦੇ ਨਾਲ ਹੀ ਪਹਿਲਾਂ ਹਿਮਾਂਸ਼ ਨੇ ਕਿਹਾ ਸੀ ਕਿ ਇੰਨੇ ਸਮੇਂ ਬਾਅਦ ਵੀ ਉਹ ਨਹੀਂ ਜਾਣਦਾ ਕਿਉਂ ਹਰ ਕੋਈ ਇਸ ਬਾਰੇ ਜਾਣਨਾ ਚਾਹੁੰਦਾ ਹੈ। ਹਿਮਾਂਸ਼ ਨੇ ਦੱਸਿਆ ਸੀ ਕਿ ਉਹ ਨਾਰਾਜ਼ ਸੀ, ਉਸ ਨੇ ਜ਼ਰੂਰ ਕੁਝ ਪੋਸਟ ਕੀਤਾ ਹੋਇਆ ਸੀ। ਮੈਂ ਨਾਰਾਜ਼ ਸੀ, ਮੈਂ ਕੁਝ ਵੀ ਪੋਸਟ ਨਹੀਂ ਕੀਤਾ ਪਰ ਹੁਣ ਕੌਣ ਵਧੇਰੇ ਜ਼ਹਿਰੀਲਾ ਹੈ? ਇਹ ਉਹ ਲੋਕ ਹਨ ਜੋ ਅਜੇ ਵੀ ਤੁਹਾਡੇ ਵੱਲ ਉਂਗਲੀਆਂ ਦਿਖਾ ਰਹੇ ਹਨ, ਜਿਸ ਦੀ ਜ਼ਰੂਰਤ ਨਹੀਂ ਹੈ।’

ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ ਤੋਂ ਵੱਖ ਹੋਣ ਤੋਂ ਬਾਅਦ ਨੇਹਾ ਨੇ ਆਪਣੇ ਕਰੀਅਰ ’ਤੇ ਧਿਆਨ ਿਦੱਤਾ ਤੇ ਸਾਲ 2020 ’ਚ ਉਸ ਨੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ। ਇਨ੍ਹੀਂ ਦਿਨੀਂ ਉਹ ਸ਼ੋਅ ‘ਇੰਡੀਅਨ ਆਈਡਲ’ ਦੀ ਜੱਜ ਹੈ।

ਉਥੇ ਹਿਮਾਂਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2011 ’ਚ ਚੈਨਲ ਵੀ ਦੇ ਸ਼ੋਅ ‘ਹਮਸੇ ਹੈ ਲਾਈਫ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ‘ਯਾਰੀਆਂ’, ‘ਰਾਂਚੀ ਡਾਇਰੀਜ਼’, ‘ਦਿਲ ਜੋ ਨਾ ਕਹਿ ਸਕਾ’ ਵਰਗੀਆਂ ਫ਼ਿਲਮਾਂ ’ਚ ਵੀ ਕੰਮ ਕੀਤਾ।