ਵਿਆਹ ਤੋਂ ਬਾਅਦ ਇਸ ਜਗ੍ਹਾ ਰਹਿਣਗੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ, ਵਿਰਾਟ-ਅਨੁਸ਼ਕਾ ਦੇ ਬਣੇ ਗੁਆਂਢੀ

0
213

ਮੁੰਬਈ (ਬਿਊਰੋ)– ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਇਸੇ ਸਾਲ ਦਸੰਬਰ ’ਚ ਰਾਜਸਥਾਨ ’ਚ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਵਿਆਹ ਦੀਆਂ ਤਿਆਰੀਆਂ ਵਿਚਾਲੇ ਵਿੱਕੀ ਨੇ ਆਪਣੇ ਲਈ ਇਕ ਘਰ ਲੱਭ ਲਿਆ ਹੈ। ਵਿੱਕੀ ਜੁਹੂ ਸਥਿਤ ਇਕ ਅਪਾਰਟਮੈਂਟ ਲਈ ਮੋਟੀ ਰਕਮ ਚੁਕਾ ਰਹੇ ਹਨ। ਵਿੱਕੀ ਦਾ ਇਹ ਅਪਾਰਟਮੈਂਟ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਗੁਆਂਂਢ ’ਚ ਹੈ। ਮਤਲਬ ਵਿੱਕੀ ਤੇ ਕੈਟਰੀਨਾ ਬਹੁਤ ਜਲਦ ਅਨੁਸ਼ਕਾ-ਵਿਰਾਟ ਦੇ ਗੁਆਂਢੀ ਬਣਨ ਵਾਲੇ ਹਨ।

ਈ-ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਬਿਲਡਿੰਗ ’ਚ ਵਿਰਾਟ-ਅਨੁਸ਼ਕਾ ਦੇ ਦੋ ਫਲੈਟ ਹਨ। ਕਿਹਾ ਜਾ ਰਿਹਾ ਹੈ ਕਿ ਵਿੱਕੀ ਨੇ ਇਸੇ ਬਿਲਡਿੰਗ ਦੇ ਇਕ ਅਪਾਰਟਮੈਂਟ ਦੀ 8ਵੀਂ ਮੰਜ਼ਿਲ ਵਾਲੇ ਫਲੋਰ ਨੂੰ 60 ਮਹੀਨਿਆਂ ਯਾਨੀ 5 ਸਾਲ ਲਈ ਰੈਂਟ ’ਤੇ ਲਿਆ ਹੈ। ਇਸ ਰੈਂਟ ਨੂੰ ਵਿੱਕੀ ਤਿੰਨ ਵੱਖ-ਵੱਖ ਕਿਸ਼ਤਾਂ ’ਚ ਅਦਾ ਕਰਨਗੇ। ਵਿੱਕੀ ਨੇ ਐਡਵਾਂਸ ’ਚ 1.75 ਕਰੋੜ ਰੁਪਏ ਬਤੌਰ ਰੈਂਟ ਦਿੱਤੇ ਹਨ। ਵਿਆਹ ਤੋਂ ਬਾਅਦ ਵਿੱਕੀ ਤੇ ਕੈਟਰੀਨਾ ਇਸੇ ਅਪਾਰਟਮੈਂਟ ’ਚ ਰਹਿਣਗੇ।

ਇਕ ਰੀਅਲ ਅਸਟੇਟ ਪੋਰਟਲ ਦੇ ਮੁਖੀ ਵਰੁਣ ਸਿੰਘ ਨੇ ਇੰਡੀਆ ਟੁਡੇ ਨੂੰ ਕਿਹਾ, ‘ਵਿੱਕੀ ਨੇ ਜੁਹੂ ਦੇ ਰਾਜਮਹਿਲ ’ਚ ਇਕ ਅਪਾਰਟਮੈਂਟ ਕਿਰਾਏ ’ਤੇ ਲਿਆ ਹੈ, ਜੋ ਇਕ ਬਹੁਤ ਹੀ ਸ਼ਾਨਦਾਰ ਬਿਲਡਿੰਗ ਹੈ। ਉਨ੍ਹਾਂ ਨੇ ਜੁਲਾਈ 2021 ’ਚ 8ਵੀਂ ਮੰਜ਼ਿਲ ਦਾ ਅਪਾਰਟਮੈਂਟ ਕਿਰਾਏ ’ਤੇ ਲਿਆ ਸੀ। ਵਿੱਕੀ ਕੌਸ਼ਲ ਨੇ ਸਕਿਓਰਿਟੀ ਮਨੀ ਦੇ ਤੌਰ ’ਤੇ 1.75 ਕਰੋੜ ਰੁਪਏ ਦਿੱਤੇ ਹਨ।’

ਵਰੁਣ ਸਿੰਘ ਨੇ ਅੱਗੇ ਕਿਹਾ, ‘ਅਪਾਰਟਮੈਂਟ ਲਈ ਸ਼ੁਰੂਆਤੀ 36 ਮਹੀਨਿਆਂ ਦਾ ਕਿਰਾਇਆ 8 ਲੱਖ ਰੁਪਏ ਪ੍ਰਤੀ ਮਹੀਨਾ ਹੈ। ਅਗਲੇ 12 ਮਹੀਨਿਆਂ ਲਈ ਇਹ 8.40 ਲੱਖ ਰੁਪਏ ਪ੍ਰਤੀ ਮਹੀਨਾ ਹੈ। ਬਾਕੀ ਬਚੇ 12 ਮਹੀਨਿਆਂ ਲਈ ਵਿੱਕੀ ਕੌਸ਼ਲ 8.82 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇਣਗੇ।’ ਹਾਲ ਹੀ ’ਚ ਕੈਟਰੀਨਾ ਤੇ ਵਿੱਕੀ ਨੇ ਰੋਕੇ ਦੀ ਰਸਮ ਪੂਰੀ ਕਰ ਲਈ ਹੈ।