ਮਾਂ ਸ਼੍ਰੀਦੇਵੀ ਦੇ ਦਿਹਾਂਤ ਮਗਰੋਂ ਟੁੱਟ ਗਈ ਸੀ ਧੀ ਜਾਹਨਵੀ, ਕਿਹਾ- ‘ਇੰਝ ਲੱਗਾ ਜਿਵੇਂ ਯਾਦਦਾਸ਼ਤ ਚਲੀ ਗਈ

ਮੁੰਬਈ: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅੱਜ ਇੰਡਸਟਰੀ ’ਚ ਮਸ਼ਹੂਰ ਨਾਂ ਹੈ। ਜਾਹਨਵੀ ਕਪੂਰ ਹਾਲ ਹੀ ’ਚ ਫ਼ਿਲਮ ‘ਰੂਹੀ’ ’ਚ ਅਦਾਕਾਰ ਰਾਜਕੁਮਾਰ ਰਾਓ ਦੇ ਨਾਲ ਨਜ਼ਰ ਆਈ ਸੀ ਅਤੇ ਇਸ ਫ਼ਿਲਮ ਨੂੰ ਬਾਕਸ ਆਫਿਸ ’ਤੇ ਰਲਿਆ-ਮਿਲਿਆ ਰਿਸਪਾਂਸ ਮਿਲਿਆ ਸੀ। ਅੱਜ ਦੇ ਇਸ ਆਰਟੀਕਲ ’ਚ ਤੁਹਾਨੂੰ ਜਾਹਨਵੀ ਕਪੂਰ ਦੇ ਇਕ ਮਸ਼ਹੂਰ ਇੰਟਰਵਿਊ ਦੇ ਬਾਰੇ ’ਚ ਦੱਸਾਂਗੇ ਜਿਸ ’ਚ ਉਨ੍ਹਾਂ ਨੇ ਆਪਣੀ ਨਾਂ ਸ਼੍ਰੀਦੇਵੀ ਦੇ ਦਿਹਾਂਤ ਦੇ ਸਮੇਂ ਅਤੇੇ ਅਦਾਕਾਰ ਈਸ਼ਾਨ ਖੱਟਰ ਨਾਲ ਕਥਿਤ ਅਫੇਅਰ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਸੀ।

ਜਾਹਨਵੀ ਦੀ ਡੈਬਿਊ ਫ਼ਿਲਮ ‘ਧੜਕ’ ਦੇ ਰਿਲੀਜ਼ ਹੋਣ ਪਹਿਲਾਂ ਹੀ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ। ਇਸ ਇੰਟਰਵਿਊ ਦੌਰਾਨ ਜਾਹਨਵੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਉਹ ਸਮਾਂ ਅਜਿਹਾ ਸੀ ਜਦੋਂ ਲਗਭਗ ਤਿੰਨ ਤੋਂ ਚਾਰ ਮਹੀਨਿਆਂ ਲਈ ਉਨ੍ਹਾਂ ਨੂੰ ਅਜਿਹਾ ਲੱਗਾ ਸੀ ਕਿ ਉਨ੍ਹਾਂ ਦੀ ਯਾਦਦਾਸ਼ਤ ਹੀ ਚਲੀ ਗਈ ਹੈ। ਜਾਹਨਵੀ ਮੁਤਾਬਕ ਮਾਂ ਦੇ ਦਿਹਾਂਤ ਤੋਂ ਬਾਅਦ ਇਕ ਦਿਨ ਜਦੋਂ ਅਰਜੁਨ ਕਪੂਰ ਅਤੇ ਅੰਸ਼ੁਲਾ ਉਨ੍ਹਾਂ ਨੂੰ ਮਿਲਣ ਆਏ ਉਦੋਂ ਲੱਗਾ ਕਿ ਦੇਰ ਨਾਲ ਹੀ ਸਹੀ ਪਰ ਹੁਣ ਸਭ ਕੁਝ ਠੀਕ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਇੰਟਰਵਿਊ ਦੌਰਾਨ ਜਾਹਨਵੀ ਨੇ ਇਹ ਵੀ ਦੱਸਿਆ ਉਨ੍ਹਾਂ ਦਾ ਅਤੇ ਈਸ਼ਾਨ ਖੱਟਰ ਦਾ ਕੋਈ ਅਫੇਅਰ ਨਹੀਂ ਹੈ।

ਜਾਹਨਵੀ ਮੁਤਾਬਕ ਮੇਰੇ ਮਾਤਾ-ਪਿਤਾ ਨੇ ਤਾਂ ਮੈਨੂੰ ਇਥੇ ਤੱਕ ਕਹਿ ਦਿੱਤਾ ਸੀ ਕਿ ਜੇਕਰ ਤੁਹਾਨੂੰ ਕੋਈ ਲੜਕਾ ਪਸੰਦ ਕਰਦਾ ਹੈ ਤਾਂ ਸਾਨੂੰ ਦੱਸ ਦੇਣਾ ਅਸੀਂ ਤੁਹਾਡਾ ਵਿਆਹ ਕਰਵਾ ਦੇਵਾਂਗੇ’। ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਦੀ ਡੈਬਿਊ ਫ਼ਿਲਮ ‘ਧੜਕ’ ਦੀ ਰਿਲੀਜ਼ ਤੋਂ ਪੰਜ ਮਹੀਨੇ ਪਹਿਲਾਂ ਮਾਂ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ। ਅਦਾਕਾਰਾ ਸ਼੍ਰੀਦੇਵੀ ਦੀ ਮੌਤ 24 ਫਰਵਰੀ 2018 ਨੂੰ ਦੁਬਈ ’ਚ ਬਾਥਟੱਬ ’ਚ ਡੁੱਬਣ ਨਾਲ ਹੋ ਗਈ ਸੀ।

Posted in News