ਦੀਪ ਸਿੱਧੂ ਨੇ ਦੱਸਿਆ ਆਖ਼ਿਰ ਕਿਸ ਨੇ ਕਿਹਾ ਸੀ ਲਾਲ ਕਿਲ੍ਹੇ ‘ਚ ਜਾਣ ਲਈ, ਵੇਖੋ ਵੀਡੀਓ

ਪ੍ਰਸਿੱਧ ਪਾਲੀਵੁੱਡ ਅਦਾਕਾਰ ਦੀਪ ਸਿੱਧੂ ਜ਼ਮਾਨਤ ‘ਤੇ ਰਿਹਾਅ ਹੋਣ ਉਪਰੰਤ ਵੱਖ-ਵੱਖ ਅਦਾਰਿਆਂ ਨਾਲ ਖੁੱਲ੍ਹ ਕੇ ਗੱਲ ਕਰ ਰਹੇ ਹਨ। ਦੀਪ ਸਿੱਧੂ ਨੇ ਗੱਲਬਾਤ ਕਰਦਿਆਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਚ ਹੋਈ ਘਟਨਾ ‘ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਮੈਂ ਤਾਂ ਪਿਛਲੇ 5-6 ਮਹੀਨਿਆਂ ਤੋਂ ਕਿਸਾਨੀ ਮੋਰਚੇ ‘ਚ ਬੈਠਾ ਹੋਇਆ।

ਮੈਂ ਆਪਣੇ ਹੋਟਲ ਦਾ ਬਿੱਲ 12:15 ਦੇ ਕਰੀਬ ਦਿੱਤਾ, ਜਿਸ ਦੀਆਂ ਰਸੀਦਾਂ ਅਤੇ ਸੀ. ਸੀ. ਟੀ. ਵੀ. ਦੇ ਫੁੱਟਏਜ (ਵੀਡੀਓ) ਵੀ ਮੇਰੇ ਕੋਲ ਹੈ। ਜਿੱਥੋਂ ਤੱਕ ਗੱਲ ਮੇਰੇ ਵਲੋਂ ਲਾਲ ਕਿਲ੍ਹਾ ‘ਚ ਪਹੁੰਚ ਕੇ ਲੋਕਾਂ ਨੂੰ ਭੜਕਾਉਣ ਦੀ ਹੈ ਤਾਂ ਮੈਂ ਦੱਸ ਦਿਆ ਕਿ ਉਸ ਦਿਨ ਮੈਂ ਭੱਜ ਕੇ ਟਰੈਕਟਰ ਰੈਲੀ ‘ਚ ਰਲਿਆ ਸੀ।’

ਦੀਪ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ, ‘ਸਾਡੇ ਸਾਰਿਆਂ ਤੋਂ ਗਲ਼ਤੀ ਹੋਈ ਹੈ, ਮੈਂ ਇਕੱਲੇ ਨੇ ਕੋਈ ਗਲ਼ਤੀ ਨਹੀਂ ਕੀਤਾ। ਲਾਲ ਕਿਲ੍ਹੇ ‘ਚ ਮੇਰੀ ਐਂਟਰੀ 2.05 ‘ਤੇ ਹੋਈ ਸੀ, ਮੈਂ ਤਾਂ ਆਪ ਭੱਜ ਕੇ ਇਸ ਰੈਲੀ ‘ਚ ਪਹੁੰਚਿਆ ਸੀ। ਮੇਰੇ ਪਹੁੰਚਣ ਤੋਂ ਪਹਿਲਾਂ ਹੀ ਲਾਲ ਕਿਲ੍ਹੇ ‘ਚ ਲੱਖਾਂ ਲੋਕ ਮੌਜੂਦ ਸਨ।’

ਵੀਡੀਓ ‘ਚ ਵੇਖੋ ਦੀਪ ਸਿੱਧੂ ਨੇ ਹੋਰ ਕੀ-ਕੀ ਕਿਹਾ : –

ਅੱਗੇ ਦੀਪ ਸਿੱਧੂ ਨੇ ਅੱਗੇ ਕਿਹਾ, ‘ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਇਹ ਗੱਲਾਂ ਆਖੀਆਂ ਗਈਆਂ ਸਨ ਕਿ ਕੋਈ ਵੀ ਰਾਸ਼ਟਰਪਤੀ ਲਾਲ ਕਿਲ੍ਹੇ ‘ਤੇ ਝੰਡਾ ਨਹੀਂ ਲਹਿਰਾਏਗਾ, ਉਥੇ ਸਿਰਫ਼ ਕਿਸਾਨ ਹੀ ਝੰਡਾ ਲਹਿਰਾਉਣਗੇ। ਇਸ ਦੌਰਾਨ ਸਟੇਜ ਤੋਂ ਉਨ੍ਹਾਂ ਨੇ ਸਾਡੇ ‘ਚ ਕਈ ਵਿਚਾਰ ਜਗਾਏ। ਉਨ੍ਹਾਂ ਨੇ ਕਿਹਾ ਸੀ ਕਿ 26 ਜਨਵਰੀ ਨੂੰ ਇਕ ਕਿਸਾਨ ਰੈਲੀ ਕੱਢੀ ਜਾਵੇਗੀ, ਜਿਸ ‘ਚ ਸਰਕਾਰ ਨੂੰ ਤਿੰਨ ਬਿੱਲਾਂ ਦੇ ਵਿਰੋਧ ‘ਚ ਰੋਸ ਪ੍ਰਗਟ ਕੀਤਾ ਜਾਵੇਗਾ।’

ਦੱਸਣਯੋਗ ਹੈ ਕਿ ਬੀਤੇ ਦੀਪ ਸਿੱਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਨ। ਉਨ੍ਹਾਂ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਤੇ ਪਰਿਕਰਨਾ ਕਰਦੇ ਹੋਏ ਕਈ ਇਤਿਹਾਸਕ ਅਸਥਾਨਾਂ ਦੇ ਦਰਸ਼ਨ-ਦੀਦਾਰੇ ਕੀਤੇ।