ਹੁਣੇ ਹੁਣੇ ਬੋਲੀਵੁਡ ਦੇ ਇਸ ਮਸ਼ਹੂਰ ਧਾਕੜ ਅਦਾਕਾਰ ਦੀ ਹੋਈ ਮੌਤ , ਛਾਈ ਸੋਗ ਦੀ ਲਹਿਰ

ਕਰੋਨਾ ਵਾਇਰਸ ਦਾ ਪ੍ਰਭਾਵ ਦੇਸ਼ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ। ਜਿਸ ਦੇ ਚਲਦਿਆਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਨਵੇਂ ਕੇਸ ਦਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਬਹੁਤ ਸਾਰੀਆਂ ਕੀਮਤੀ ਜਾਨਾਂ ਰੋਜ਼ਾਨਾ ਗੁਆਚ ਜਾਂਦੀਆਂ ਹਨ। ਜਿਸ ਕਾਰਨ ਦੇਸ਼ ਵਿਚ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ। ਇਸੇ ਤਰ੍ਹਾਂ ਬਹੁਤ ਸਾਰੇ ਵੱਡੇ ਸਿਤਾਰੇ ਅਤੇ ਮਸ਼ਹੂਰ ਹਸਤੀਆਂ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੀਆਂ ਹਨ। ਇਸੇ ਤਰ੍ਹਾਂ ਹੁਣ ਬਾਲੀਵੁੱਡ ਦੇ ਇਕ ਮਸ਼ਹੂਰ ਅਦਾਕਾਰ ਨਾਲ ਸਬੰਧਿਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਤੋਂ ਬਾਅਦ ਬਾਲੀਵੁੱਡ ਵਿਚ ਹਰ ਪਾਸੇ ਸੋਗ ਦੀ ਲਹਿਰ ਹੈ ਆ ਗਈ।

ਦਰਅਸਲ ਹੁਣ ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਬਿਕਰਮਜੀਤ ਕੰਵਰਪਾਲ ਸਬੰਧੀ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਕਰਮਜੀਤ ਕਰੋਨਾ ਸਕਰਾਤਮਕ ਦੇ ਚਲਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇਸ ਸਮੇਂ ਉਨ੍ਹਾਂ ਦੀ ਉਮਰ 52 ਸਾਲ ਸੀ। ਜਿਸ ਤੋਂ ਬਾਅਦ ਬਾਲੀਵੁੱਡ ਦੇ ਸਾਰੇ ਸਿਤਾਰੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਇਸੇ ਤਰ੍ਹਾਂ ਫ਼ਿਲਮ ਨਿਰਮਾਤਾ ਅਸ਼ੌਕ ਪੰਡਿਤ ਨੇ ਵੀ ਉਹਨਾਂ ਦੇ ਵਿਛੜ ਜਾਣ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਟਵੀਟ ਰਾਹੀਂ ਕਿਹਾ ਕਿ ਅੱਜ ਕਰੋਨਾ ਵਾਇਰਸ ਦੇ ਕਾਰਨ ਅਦਾਕਾਰ ਮੇਜਰ ਵਿਕਰਮਜੀਤ ਕੰਵਰਪਾਲ ਦਾ ਨਿਧਨ ਹੋ ਗਿਆ ਜਿਸ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ।

ਇਸ ਤੋਂ ਇਲਾਵਾ ਉਹ ਲਿਖਦੇ ਹਨ ਕਿ ਕੰਵਰਪਾਲ ਬਹੁਤ ਕਮਾਲ ਦੇ ਅਭਿਨੇਤਾ ਸਨ ਜਿਨ੍ਹਾਂ ਨੇ ਕਈ ਸਾਰੀਆਂ ਫਿਲਮਾਂ ਅਤੇ ਟੈਲੀਵਿਜ਼ਨ ਉੱਤੇ ਬਹੁਤ ਚੰਗਾ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਵਰਪਾਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਇਸ ਔਖੀ ਘੜੀ ਵਿਚ ਸੰਵੇਦਨਾ ਜਤਾਈ। ਦੱਸ ਦਈਏ ਕਿ ਬਿਕਰਮਜੀਤ ਕੰਵਰਪਾਲ ਭਾਰਤੀ ਸੈਨਾ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ 2003 ਬਾਲੀਵੁੱਡ ਵਿਚ ਆਏ ਸਨ।

ਜਿਸ ਦੌਰਾਨ ਉਨ੍ਹਾਂ ਨੇ ਰੌਕਟ ਸਿੰਘ ਸੈਲਸਮੈਨ ਆੱਫ ਦਾ ਇਅਰ, ਮਡਰ-2, 2 ਸਟੈਟਸ ਅਤੇ ਦਾ ਗਾਜੀ ਅਟੈਕ ਵਰਗੀਆਂ ਫ਼ਿਲਮਾਂ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਲਈ ਉਨ੍ਹਾਂ ਨੇ ਟੈਲੀਵਿਜ਼ਨ ਉੱਤੇ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ ਜਿਵੇਂ ਦਿਆ ਔਰ ਬਾਤੀ ਹਮ, ਯੇ ਹੈ ਚਾਹਤੇ, ਦਿਲ ਹੀ ਤੋ ਹੈ ਵਰਗੇ ਨਾਟਕਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰੰਤੂ ਹੁਣ ਕਰੋਨਾ ਵਾਇਰਸ ਦੇ ਚਲਦਿਆਂ ਅੱਜ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।