ਦੀਪ ਸਿੱਧੂ ਨੇ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਤਸਵੀਰ ਹੋ ਰਹੀ ਵਾਇਰਲ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਦੀਪ ਸਿੱਧੂ ਤਿਹਾੜ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਮੁੜ ਸਰਗਰਮ ਹੋ ਗਏ ਹਨ। ਦੀਪ ਸਿੱਧੂ ਨੂੰ 26 ਜਨਵਰੀ ਮੌਕੇ ਲਾਲ ਕਿਲੇ ਦੇ ਘਟਨਾਕ੍ਰਮ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਰਿਹਾਅ ਹੋਣ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਸੁਰਖ਼ੀਆਂ ’ਚ ਹਨ।

ਹਾਲ ਹੀ ’ਚ ਦੀਪ ਸਿੱਧੂ ਨੇ ਇਨ੍ਹਾਂ ਸੁਰਖ਼ੀਆਂ ਨੂੰ ਹੋਰ ਵਧਾਉਂਦਿਆਂ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਦਰਅਸਲ ਜੋ ਤਸਵੀਰ ਦੀਪ ਸਿੱਧੂ ਵਲੋਂ ਸਾਂਝੀ ਕੀਤੀ ਗਈ ਹੈ, ਉਹ ਉਨ੍ਹਾਂ ਨੇ ਖ਼ਾਸ ਕਰ ਆਪਣੀ ਪਾਰਟਨਰ ਲਈ ਪੋਸਟ ਕੀਤੀ ਹੈ।

ਇਸ ਪਿਆਰੀ ਜਿਹੀ ਤਸਵੀਰ ਨਾਲ ਦੀਪ ਸਿੱਧੂ ਨੇ ਪਿਆਰੀ ਜਿਹੀ ਕੈਪਸ਼ਨ ਲਿਖੀ ਹੈ। ਦੀਪ ਨੇ ਲਿਖਿਆ, ‘ਤੂੰ ਮੇਰੇ ਨਾਲ ਉਦੋਂ ਖੜ੍ਹੀ, ਜਦੋਂ ਸਾਰੀ ਦੁਨੀਆ ਮੇਰੇ ਖ਼ਿਲਾਫ਼ ਸੀ। ਤੂੰ ਮੈਨੂੰ ਬਚਾਇਆ, ਮੇਰੀ ਇੱਜ਼ਤ ਕੀਤੀ, ਮੈਨੂੰ ਤਾਕਤ ਦਿੱਤੀ, ਮੇਰੇ ਲਈ ਦੁਆਵਾਂ ਕੀਤੀਆਂ ਪਰ ਜਿਸ ਗੱਲ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੀ ਤੇਰੇ ਵਲੋਂ ਆਪਣੀ ਜ਼ਿੰਦਗੀ ਦੇ ਸਫਰ ਨੂੰ ਰੋਕਣਾ।’

ਦੀਪ ਸਿੱਧੂ ਨੇ ਅੱਗੇ ਲਿਖਿਆ, ‘ਮੇਰੇ ਲਈ ਤੇਰਾ ਹਰ ਵੇਲੇ ਖੜ੍ਹਨਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੇਰੇ ਲਈ ਤੇਰਾ ਪਿਆਰ ਤੇ ਸਮਰਥਨ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ। ਮੈਂ ਖ਼ੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ’ਚ ਤੂੰ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ।’

ਦੱਸਣਯੋਗ ਹੈ ਕਿ ਦੀਪ ਸਿੱਧੂ ਵਲੋਂ ਜਿਵੇਂ ਹੀ ਇਹ ਪੋਸਟ ਸਾਂਝੀ ਕੀਤੀ ਗਈ, ਉਦੋਂ ਤੋਂ ਹੀ ਉਸ ਦੇ ਪ੍ਰਸ਼ੰਸਕ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ। ਦੀਪ ਸਿੱਧੂ ਦੀ ਪਾਰਟਨਰ ਦਾ ਨਾਂ ਰੀਨਾ ਰਾਏ ਹੈ। ਰੀਨਾ ਮਾਡਲ ਤੇ ਅਦਾਕਾਰਾ ਹੈ, ਜੋ ਦੀਪ ਸਿੱਧੂ ਨਾਲ ਫ਼ਿਲਮ ‘ਰੰਗ ਪੰਜਾਬ’ ’ਚ ਵੀ ਨਜ਼ਰ ਆ ਚੁੱਕੀ ਹੈ।

Posted in News