ਵਿਆਹ ਸਮਾਗਮ ‘ਚ ਲਾੜੇ ਤੇ ਪੰਡਿਤ ਨਾਲ ਧੱ ਕਾ ਮੁੱ ਕੀ ਕਰਨ ਵਾਲੇ DM ਨੂੰ ਅਹੁਦੇ ਤੋਂ ਹਟਾਇਆ

ਪੱਛਮੀ ਤ੍ਰਿਪੁਰਾ ਜ਼ਿਲ੍ਹੇ ਦੇ ਡੀਐਮ ਸ਼ੈਲੇਸ਼ ਕੁਮਾਰ ਯਾਦਵ ਨੂੰ ਮੈਰਿਜ ਹਾਲ ਵਿਚ ਦਾਖਲ ਹੋ ਕੇ ਲਾੜੇ, ਪੰਡਿਤ ਅਤੇ ਹੋਰ ਮਹਿਮਾਨਾਂ ਨਾਲ ਗਲਤ ਵਿ ਵ ਹਾ ਰ ਕਰਨਾ ਮਹਿੰਗਾ ਪੈ ਗਿਆ ਹੈ। ਜ਼ਿਲ੍ਹਾ ਅਧਿਕਾਰੀ (ਡੀ.ਐੱਮ.) ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਸ ਨੇ ਕੋਵਿਡ -19 ਪ੍ਰੋਟੋਕੋਲ ਨੂੰ ਲਾਗੂ ਕਰਵਾਉਣ ਦੌਰਾਨ ਵਿਆਹ ਦੀ ਰਸਮ ਨੂੰ ਜ਼ ਬ ਰ ਦ ਸ ਤੀ ਰੋਕਿਆ ਸੀ।

ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਸ਼ੈਲੇਸ਼ ਕੁਮਾਰ ਯਾਦਵ ਨੇ ਮੁੱਖ ਸਕੱਤਰ ਮਨੋਜ ਕੁਮਾਰ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ, ਇਸ ਲਈ ਉਸ ਨੂੰ ਪੱਛਮੀ ਤ੍ਰਿਪੁਰਾ ਦੇ ਡੀਐਮ ਦੇ ਅਹੁਤੇ ਤੋਂ ਮੁਕਤ ਕੀਤਾ ਜਾਵੇ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਜਾਣਕਾਰੀ ਅਨੁਸਾਰ ਯਾਦਵ ਨੇ ਪੱਤਰ ਵਿੱਚ ਕਿਹਾ ਕਿ ਤ੍ਰਿਪੁਰਾ ਸਰਕਾਰ ਨੇ 26 ਅਪ੍ਰੈਲ 2021 ਦੀ ਰਾਤ ਨੂੰ ਵਾਪਰੀਆਂ ਘ ਟ ਨਾ ਵਾਂ ਦੀ ਜਾਂਚ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਪੱਤਰ ਦੇ ਅਨੁਸਾਰ, ਇਹ ਘਟ  ਨਾ ਵਾਂ ਅਗਰਤਲਾ ਵਿੱਚ ਰਾਤ ਦੇ ਕ ਰ ਫਿ ਊ ਦੀ ਉ ਲੰ ਘ ਣਾ ਕਰਕੇ ਵਿਆਹ ਸਮਾਰੋਹ ਦੌਰਾਨ ਵਾਪਰੀਆਂ।

ਇਸ ਦੌਰਾਨ ਡੀਐਮ ਵਿਆਹ ਸਮਾਗਮ ਵਿਚ ਦਾਖਲ ਹੋ ਗਿਆ ਤੇ ਲਾੜੇ, ਪੰਡਿਤ ਤੇ ਹੋਰ ਰਿਸ਼ਤੇਦਾਰਾਂ ਨੂੰ ਥੱ ਪ ੜ ਤੇ ਧੱ ਕੇ ਮਾ ਰੇ ਸਨ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਦੀ ਅਲੋ  ਚਨਾ  ਹੋਈ ਸੀ ਤੇ ਸਵਾਲ ਉਠੇ ਸਨ ਕਿ ਕੀ ਇਸ ਤਰ੍ਹਾਂ ਕਿਸੇ ਅਧਿਕਾਰੀ ਵੱਲੋਂ ਵਿ ਵ ਹਾ ਰ ਕਰਨਾ ਜਾਇਜ਼ ਹੈ

Posted in News