ਚਾਵਾਂ ਨਾਲ ਕੁੜੀ ਨੇ ਥੋੜੇ ਦਿਨਾਂ ਚ ਜਾਣਾ ਸੀ ਕਨੇਡਾ ਪਰ ਮਿਲੀ ਇਸ ਤਰਾਂ ਨਾਲ ਮੌਤ

0
308

ਪੰਜਾਬ ਵਿੱਚ ਵਾਪਰਨ ਵਾਲੇ ਬਹੁਤ ਸਾਰੇ ਸੜਕ ਹਾਦਸਿਆਂ ਦੇ ਕਾਰਨ ਜਿੱਥੇ ਬਹੁਤ ਸਾਰੇ ਘਰਾਂ ਦੇ ਬੱਚੇ ਇਹਨਾਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ। ਓਥੇ ਹੀ ਅਜਿਹੀਆਂ ਦਰਦਨਾਕ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੀ ਪਰਿਵਾਰ ਵੱਲੋਂ ਸੋਚਿਆ ਨਹੀਂ ਗਿਆ ਹੁੰਦਾ। ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਈ ਤਰਾਂ ਦੇ ਸੁਪਨੇ ਸੰਜੋਈ ਜਾਂਦੇ ਹਨ ਅਤੇ ਅੱਜ ਦੇ ਦੌਰ ਵਿਚ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਲਈ ਮਾਂ-ਬਾਪ ਵੱਲੋਂ ਬਹੁਤ ਸਾਰੇ ਦੁੱਖ ਵੀ ਸਹਿਣ ਕੀਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਆਉਣ ਵਾਲਾ ਕਲ ਬੇਹਤਰ ਹੋ ਸਕੇ। ਪਰ ਮਾਪੇ ਇਸ ਗੱਲ ਤੋਂ ਬੇਮੁੱਖ ਹੁੰਦੇ ਹਨ ਕਿ ਉਨ੍ਹਾਂ ਦੇ ਸੁਪਨੇ ਸਾਕਾਰ ਹੋਣ ਤੋਂ ਪਹਿਲਾਂ ਹੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਣਗੇ।

ਥੋੜ੍ਹੇ ਦਿਨਾਂ ਬਾਅਦ ਕੁੜੀ ਨੇ ਕੈਨੇਡਾ ਜਾਣਾ ਸੀ ਪਰ ਇਸ ਤਰ੍ਹਾਂ ਹੋਈ ਮੌਤ ਕਾਰਨ ਸਭ ਹੈਰਾਨ ਹਨ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਮਰਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਇਕ ਸੜਕ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਮਰਾਲਾ ਦੇ ਲੁਧਿਆਣਾ ਰੋਡ ਤੇ ਕਮਲ ਪੈਟਰੋਲ ਪੰਪ ਅੱਗੇ ਸੜਕ ਪੁੱਟੀ ਹੋਣ ਕਾਰਨ ਸੜਕ ਦਾ ਬੁਰਾ ਹਾਲ ਸੀ, ਉਸ ਸਮੇਂ ਹੀ ਸਮਰਾਲਾ ਤੋਂ ਲੁਧਿਆਣਾ ਜਾ ਰਹੀ ਇੱਕ ਬੱਸ ਦੀ ਸਾਹਮਣੇ ਟੱਕਰ ਹੋਈ ਅਤੇ ਜਿਸ ਤੋਂ ਬਾਅਦ ਇਹ ਪੰਜਾਬ ਰੋਡਵੇਜ ਦੀ ਬੱਸ ਕੁੜੀਆਂ ਉੱਪਰ ਜਾ ਚੜ੍ਹੀ ਅਤੇ ਸਕੂਟਰੀ ਸਵਾਰ ਦੋ ਕੁੜੀਆਂ ਇਸ ਬਸ ਦੀ ਚਪੇਟ ਵਿੱਚ ਆ ਗਈਆਂ।

ਦੱਸਿਆ ਗਿਆ ਹੈ ਕਿ ਇਹ ਦੋਨੋਂ ਲੜਕੀਆਂ ਬਿਊਟੀਸ਼ਨ ਦੀ ਕਲਾਸ ਲਗਾਉਣ ਲਈ ਸਮਰਾਲਾ ਜਾ ਰਹੀਆਂ ਸਨ। ਦੋਨੋਂ ਸਹੇਲੀਆਂ ਇਸ ਹਾਦਸੇ ਦਾ ਸ਼ਿਕਾਰ ਹੋ ਗਈਆਂ ਜਿਨ੍ਹਾਂ ਵਿੱਚ ਇੱਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੀ ਪਹਿਚਾਣ ਪਿੰਡ ਮਾਦਪੁਰ ਦੇ ਸਾਬਕਾ ਸਰਪੰਚ ਦੀ ਧੀ ਨਵਦੀਪ ਕੌਰ 19 ਸਾਲਾਂ ਵਜੋਂ ਦੱਸੀ ਗਈ ਹੈ।

ਜੋ ਕੁਝ ਦਿਨ ਤੱਕ ਕੈਨੇਡਾ ਜਾਣ ਵਾਲੀ ਸੀ। ਉੱਥੇ ਹੀ ਦੂਜੀ ਸਹੇਲੀ ਜੋ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਈ ਹੈ, ਨਿਸ਼ਾ ਨਿਵਾਸੀ ਪਿੰਡ ਹੈਬੋਵਾਲ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਿਸ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ। ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।