ਪਿੰਡ ਦੀ ਕੁੜੀ ਨਾਲ ਵਿਆਹ ਕਰਾ ਲੱਗੇ ਕੰਨੀ ਹੱਥ

ਅਜੋਕੇ ਸਮੇਂ ਨੂੰ ਵਿਸ਼ਵੀਕਰਨ ਤੇ ਟੈਕਨੋਲੋਜੀ ਦਾ ਯੁੱਗ ਕਿਹਾ ਜਾਂਦਾ ਹੈ।ਸਮਾਜ ਸੱਭਿਆਚਾਰ ਦੇ ਹਰ ਪੱਖ ਵਿੱਚ ਬਦਲਾਵ ਹੋ ਰਹੇ ਹਨ।ਮਨੁੱਖੀ ਜੀਵਨ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਵਾਪਰ ਰਹੀਆਂ ਹਨ।ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਵਿਆਹ ਪ੍ਰਥਾ ਵੀ ਇਸ ਤਬਦੀਲੀ ਤੋਂ ਅਭਿੱਜ ਨਹੀਂ ਰਹੀ।ਪਰੰਪਰਾਗਤ ਸਮੇਂ ਦੇ ਮੁਕਾਬਲੇ ਅੱਜ ਦੇ ਸਮੇਂ ਵਿੱਚ ਵਿਆਹ ਦੇ ਰੂਪ, ਵਿਆਹ ਤੋਂ ਪਹਿਲਾਂ ਤੇ ਬਾਅਦ ਦੀਆਂ ਰਸਮਾਂ ਵਿੱਚ ਬਹੁਤ ਸਾਰੇ ਪਰਿਵਰਤਨ ਹੋਏ ਹਨ।

ਵਿਆਹ ਮਨੁੱਖੀ ਜੀਵਨ ਤੇ ਸਮਾਜ ਵਿੱਚਇੱਕ ਖ਼ਾਸ ਸਥਾਨ ਰੱਖਦਾ ਹੈ।ਇਸਨੂੰ ਪਵਿੱਤਰ ਬੰਧਨ, ਵੰਸ਼ ਪਰੰਪਰਾ ਨੂੰ ਅੱਗੇ ਤੋਰਨ ਵਾਲੇ ਰੂਪ ਵਿੱਚ ਦੇਖਿਆ ਜਾਂਦਾ ਹੈ।ਪਹਿਲੇ ਸਮਿਆਂ ਵਿੱਚ ਕੁੜੀਆਂ ਅਤੇ ਮੁੰਡਿਆਂ ਨੂੰ ਛੋਟੀ ਉਮਰੇ ਹੀ ਵਿਆਹ ਦਿੱਤਾ ਜਾਂਦਾ ਸੀ।

ਬਹੁਤੇਰਿਸ਼ਤੇਪੰਡਿਤਾਂ ਅਤੇ ਨਾਈਆਂ ਦੁਆਰਾ ਹੀ ਕੀਤੇ ਜਾਂਦੇ ਸਨ।ਅਜਿਹੇ ਰਿਸ਼ਤਿਆਂ ਵਿੱਚ ਕਈ ਵਾਰ ਬੇਜੋੜ, ਅਣਜੋੜ ਮੇਲ ਵੀ ਕਰਵਾ ਦਿੱਤੇ ਜਾਂਦੇ ਸਨ, ਜਿਸਦਾ ਪਤਾ ਵਿਆਹ ਸਮੇਂ ਘਰਵਾਲਿਆਂ ਨੂੰ ਤੇ ਵਿਆਹ ਤੋਂ ਬਾਅਦ ਕੁੜੀ ਮੁੰਡੇ ਨੂੰ ਲੱਗਦਾ ਸੀ।ਪੁਰਾਤਨ ਸਮਾਂ ਖੇਤੀ ਪ੍ਰਧਾਨ ਸਮਾਂ ਸੀ ਤੇ ਆਮ ਤੌਰ ‘ਤੇ ਹੱਥੀਂ ਜ਼ਿਆਦਾਕੰਮ ਕੀਤਾ ਜਾਂਦਾ ਸੀ, ਇਸ ਲਈ ਜਿਸ ਘਰ ਵਿੱਚ ਜ਼ਿਆਦਾ ਪੁੱਤਰ ਜਾਂ ਮੁੰਡੇ ਹੁੰਦੇ ਸਨ ਉਸਨੂੰ ਬਹੁਤ ਬਖਤਾਵਰ ਘਰ ਮੰਨਿਆ ਜਾਂਦਾ ਸੀ।

ਅਜੋਕੇ ਸਮੇਂ ਵਿੱਚ ਪਰੰਪਰਾਗਤ ਸਮੇਂ ਦੇ ਮੁਕਾਬਲੇ ਕਾਫੀ ਅੰਤਰ ਦੇਖਣ ਨੂੰ ਮਿਲਦਾ ਹੈ, ਹੁਣ ਤਾਂ ਝੱਟ ਮੰਗਣੀ ਪੱਟ ਵਿਆਹ ਹੋਣ ਲੱਗ ਪਏ ਹਨ।ਪੁਰਾਣੇ ਸਮੇਂ ਵਿੱਚ ਮੰਗਣੀ ਵੇਲੇ ਜਾਂ ਪਹਿਲਾਂ ਮੁੰਡੇ ਕੁੜੀ ਦਾ ਕੋਈ ਵੇਖ ਵਿਖਾਲਾ ਨਹੀਂਸੀ ਕੀਤਾ ਜਾਂਦਾ ਸਗੋਂਵਿਚੋਲਿਆਂ ਦੁਆਰਾ ਹੀ ਰਿਸ਼ਤੇ ਸਿਰੇ ਚਾੜ੍ਹੇ ਜਾਂਦੇ ਸਨ।ਹੁਣ ਤਾਂ ਵਿਚੋਲਿਆਂ ਦੀ ਭੂਮਿਕਾ ਅਖ਼ਬਾਰਾਂ, ਮੈਰਿਜ ਬਿਊਰੋ, ਮੈਟਰੀਮੋਨੀਅਲ ਸਾਈਟਸ ਨੇ ਲੈ ਲਈ ਹੈ।

ਪਹਿਲੇ ਸਮਿਆਂ ਵਿੱਚ ਮੰਗਣੀ ਤੋਂ ਬਾਅਦ ਬਹੁਤ ਸਮਾਂ ਵਿਆਹ ਨਹੀਂ ਸਨ ਕੀਤੇ ਜਾਂਦੇ, ਕਈਵਾਰ ਤਾਂ ਬੱਚਿਆਂ ਦੀ ਮੰਗਣੀ ਹੋ ਜਾਣ ਕਾਰਨ ਤੇ ਕਈ ਵਾਰ ਵਿਆਹ ਕਰਨ ਲਈ ਸਮਾਨ ਜੋੜਦਿਆਂ ਤੇ ਤਿਆਰੀਆਂ ਕਰਦਿਆਂ ਸਮਾਂਬੀਤ ਜਾਂਦਾ ਸੀ।ਪਰ ਅਜੋਕੇ ਸਮੇਂ ਵਿੱਚ ਮੰਗਣੀ ਤੋਂ ਪਹਿਲਾਂ ਹੀ ਆਪਸ ਵਿੱਚ ਵੇਖ ਵਿਖਾਵਾ,ਇੱਕ ਦੂਜੇ ਨੂੰ ਸਮਝਣ ਤੇ ਵਿਚਾਰਾਂ ਦੀ ਸਾਂਝ ਜਾਨਣ ਲਈ ਮੁਲਾਕਾਤਾਂ ਆਮ ਹੋਣ ਲੱਗ ਪਈਆਂ ਹਨ।ਇਸ ਲਈ ਵਿਆਹ ਤੋਂ ਪਹਿਲਾਂ ਹੀ ਕਈ ਵਾਰ ਬਹੁਤ ਸਾਰੀਆਂ ਗਲਤਫਹਿਮੀਆਂ ਤੇ ਗੱਲਾਂ ਅਜਿਹੀਆਂ ਹੋ ਜਾਂਦੀਆਂ ਹਨ ਜਿਸ ਕਾਰਨ ਬਹੁਤ ਸਾਰੇ ਰਿਸ਼ਤੇ ਟੁੱਟਦੇ ਤੇਬਹੁਤ ਟੁੱਟਣ ਦੀ ਕਗਾਰ ਤੇ ਪਹੁੰਚ ਜਾਂਦੇ ਹਨ।ਜਿਸ ਕਰਕੇ ਅੱਜਕੱਲ ਮੰਗਣੀ ਤੋਂ ਬਾਅਦ ਜਲਦੀ ਵਿਆਹ ਕੀਤੇ ਜਾਣ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ।ਧਰਮ, ਜਾਤ-ਪਾਤ ਬਾਰੇ ਵੀ ਹੋਣ ਲੋਕਾਂ ਵਿੱਚ ਪੁਰਾਣੀਆਂ ਮਾਨਤਾਵਾਂ ਨਹੀਂ ਰਹੀਆਂ, ਇਸੇ ਕਾਰਨ ਪਿਆਰ ਵਿਆਹ, ਅੰਤਰ-ਜਾਤੀ, ਅੰਤਰ-ਧਰਮ ਵਿਆਹ ਆਮ ਹੋਣ ਲੱਗ ਪਏ ਹਨ