ਨਿੱਕੀ ਉਮਰੇ ਪਿੰਡ ਦੇ ਮੁੰਡੇ ਨਾਲ ਕਰਿਆ ਪਿਆਰ ਤੇ ਵਿਆਹ, ਪਰ ਕੈਨੇਡਾ ਆਣ ਖੁਲੀਆਂ ਅੱਖਾਂ ,

ਜੇਕਰ ਵਿਆਹ ਦੀਆਂ ਰਸਮਾਂ ਵੱਲ ਝਾਤੀ ਮਾਰੀ ਜਾਵੇ ਤਾਂ ਮੰਗਣੀ ਜਾਂ ਰੋਕੇ ਦੀ ਰਸਮਲਈ ਪਹਿਲਾਂ ਪਹਿਲ ਵਿਚੋਲੇ ਦੇ ਹੱਥਹੀ ਕੁੜੀਵਾਲੇ ਮੁੰਡੇ ਲਈ ਇੱਕ ਰੁਪਇਆ ਸ਼ਗਨ ਤੇਮਿੱਠੇ ਦੇ ਰੂਪ ਵਿੱਚ ਗੁੜ ਭੇਜਦੇ ਸਨ ਪਰ ਹੁਣ ਇਹ ਰਸਮ ਰਿੰਗ ਸੈਰੇਮਨੀ ਦੇ ਨਾਂ ਹੇਠ ਇੱਕ ਸਟੇਟਸ ਸਿੰਬਲ ਦੇ ਰੂਪ ਵਿੱਚ ਕੀਤੀ ਜਾਣ ਲੱਗ ਪਈ ਹੈ ਤੇ ਇਸ ਰਸਮ ਉੱਤੇ ਹੀ ਲੱਖਾਂ ਰੁਪਏ ਖਰਚੇ ਜਾਂਦੇ ਹਨ।ਵਿਆਹ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਰਸਮਾਂ ਜਿਵੇਂ ਆਟੇ ਪਾਣੀ ਪਾਉਣ ਦੀ ਰਸਮ, ਚੱਕੀ ਹੱਥ ਦੀ ਰਸਮ, ਘੜੋਲੀ ਭਰਨ ਦੀ ਰਸਮ ਆਦਿ ਖਤਮ ਹੋ ਗਈਆਂ ਹਨ।

ਕਈ ਥਾਂਈਂ ਜਿੱਥੇ ਜਾਂ ਜਿਨ੍ਹਾਂ ਪਿੰਡਾਂਦਾ ਬਹੁਤਆਧੁਨਿਕੀਕਰਨਨਹੀਂ ਹੋਇਆ ਉੱਥੇ ਇਹ ਰਸਮਾਂ ਅਜੇ ਵੀ ਕੀਤੀਆਂ ਜਾਂਦੀਆਂਹਨ।ਹੁਣ ਦੇ ਸਮੇਂ ਵਿੱਚ ਕੀਤੀਆਂ ਜਾਂਦੀਆਂ ਪੁਰਾਣੀਆਂ ਰਸਮਾਂ ਵੀ ਬਦਲਦੇ ਸਮੇਂ ਅਨੁਸਾਰ ਵੱਖਰੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ।ਹੁਣ ਪੰਡਿਤਾਂ ਤੋਂ ਪੁੱਛ ਕੇ ਵਿਆਹ ਦੇ ਦਿਨ ਨਿਸ਼ਚਿਤ ਕਰਨੇ ਬਹੁਤ ਘੱਟ ਗਏ ਹਨ, ਜ਼ਿਆਦਾਤਰ ਵਿਆਹ ਐਤਵਾਰ ਜਾਂ ਛੁੱਟੀ ਵਾਲੇ ਦਿਨ ਕੀਤੇ ਜਾਂਦੇ ਹਨ।ਰਿਸ਼ਤੇਦਾਰਾਂ ਨੂੰ ਵਿਆਹ ਦਾ ਸੱਦਾ ਦੇਣ ਲਈ ਆਮ ਤੌਰ ‘ਤੇ ਪਹਿਲਾਂ ਨਾਈ ਜਾਂਦੇ ਸਨ, ਜਿਨ੍ਹਾਂ ਨੂੰ ਗੰਢਾਂ ਭੇਜਣੀਆਂ ਕਿਹਾ ਜਾਂਦਾ ਸੀ, ਪਰ ਹੁਣ ਵਿਆਹ ਦੇ ਕਾਰਡਛਪਾਉਣ ਲਈ ਵੀ ਬਹੁਤ ਸਾਰੇ ਢਕਵੰਜ ਕੀਤੇ ਜਾਂਦੇ ਹਨ।ਅਜੋਕੇ ਸਮੇਂ ਵਿੱਚ ਤਾਂ ਵਿਆਹ ਦੇ ਕਾਰਡ ਵੀ ਸਟੇਟਸ ਦੀ ਨਿਸ਼ਾਨੀ ਮੰਨੇ ਜਾਂਦੇ ਸਨ।

ਵਿਆਹ ਤੋਂ ਬਾਅਦਭਾਜੀ ਜਾਂ ਸੀਰਨੀ ਦੇਣ ਦੀ ਥਾਂ ਕਾਰਡਾਂ ਦੇ ਨਾਲ ਹੀ ਮਠਿਆਈ ਦੇ ਡੱਬੇ ਦੇ ਦਿੱਤੇ ਜਾਂਦੇ ਹਨ।ਵਿਆਹਾਂ ਦੀ ਸੂਚਨਾ ਹੁਣ ਕਾਰਡਾਂਤੋਂ ਇਲਾਵਾ ਫੋਨ ਦੇ ਰਾਹੀਂ, ਫੋਨ ਮੈਸਿਜਰਾਹੀਂ, ਈ.ਮੇਲ ਰਾਹੀਂ ਵੀ ਦਿੱਤੀ ਜਾਣ ਲੱਗ ਪਈ ਹੈ।ਸਮੇਂ ਦੇ ਵਿਕਾਸ ਨਾਲ ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਦੇ ਮੌਕਿਆਂ ਨੂੰ ਸੰਭਾਲ ਕੇ ਰੱਖਣਲਈ ਫੋਟੋਗ੍ਰਾਫੀਤੇ ਵੀਡੀਓਗ੍ਰਾਫੀ ਕੀਤੀਜਾਂਦੀ ਹੈ ਤੇ ਇਸਦੇਇਵਜਾਨੇਵਜੋਂ ਫੋਟੋਗ੍ਰਾਫਰਸ ਨੂੰ ਕਾਫੀ ਪੈਸੇ ਦਿੱਤੇਜਾਂਦੇ ਹਨ।ਹੁਣ ਭਾਵੇਂ ਬਾਕੀ ਰਸਮਾਂ ਜਾਂ ਗੱਲਾਂ ਰਹਿ ਜਾਣ ਵਿਆਹਤੋਂ ਪਹਿਲਾਂ ਹੀ ਪ੍ਰੀ ਫੋਟੋਸ਼ੂਟ, ਪ੍ਰੀ ਵੀਡੀਉ ਸ਼ੂਟਕੀਤੇ ਜਾਂਦੇ ਹਨ ਤੇ ਇਹਨਾਂ ਲਈ ਹੁਣ ਖ਼ਾਸ ਕਿਸਮ ਦੇ ਸਟੂਡਿਓ ਖੁੱਲ੍ਹ ਗਏ ਹਨ ਤੇ ਲੱਖਾਂ ਰੁਪਏ ਇਹਨਾਂ ੳੁੱਤੇਖਰਚ ਕੀਤੇ ਜਾਂਦੇ ਹਨ।ਜਿੱਥੇ ਪਹਿਲਾਂ ਮੁੰਡੇ ਕੁੜੀ ਦਾ ਇੱਕ ਦੂਜੇ ਨੂੰ ਮਿਲਣਾ ਸੰਭਵ ਨਹੀਂ ਸੀ ਪਰ ਹੁਣ ਇਹਨਾਂ ਸਭ ਪੁਰਾਣੀਆਂ ਗੱਲਾਂ ਦਾ ਕੋਈ ਮਹੱਤਵ ਨਹੀਂ ਰਹਿ ਗਿਆਵਆਹਾਂ ਤੋਂ ਪਹਿਲਾਂ ਗਾਉਣ ਬਿਠਾਉਣ ਦਾ ਰਿਵਾਜ਼ ਬਹੁਤ ਘੱਟ ਗਿਆ ਹੈ।ਸਿਰਫਵਿਆਹ ਤੋਂ ਇੱਕ ਦਿਨ ਪਹਿਲਾਂਲੇਡੀਜ਼ ਸੰਗੀਤ ਦੇਨਾਂ ਤਹਿਤ ਇਹ ਗੀਤ ਗਾਏ ਜਾਂਦੇ ਹਨ।ਵਿਆਹ ਤੋਂ ਪਹਿਲਾਂ ਕੀਤੀ ਜਾਂਦੀ ਜਾਗੋ ਦੀ ਰਸਮ ਬਹੁਤ ਸਮਾਂ ਤਾਂ ਕੀਤੀ ਹੀ ਨਹੀਂ ਜਾਂਦੀ ਰਹੀ ਪਰ ਹੁਣ ਦੁਬਾਰਾ ਤੋਂ ਇਹ ਰਸਮ ਬਹੁਤਸਾਰੇ ਬਦਲਾਵਾਂ ਤਹਿਤ ਤੇ ਸਿਰਫ਼ ਦਿਖਾਵੇ ਲਈ ਹੀ ਕੀਤੀ ਜਾਂਦੀ ਹੈ

ਪਹਿਲਾਂ ਬਰਾਤਾਂ ਤਿੰਨ-ਚਾਰ ਦਿਨ ਕੁੜੀ ਦੇ ਪਿੰਡ ਰਹਿੰਦੀਆਂ ਸਨ।ਖੱਲ੍ਹੇ ਦਿਲ ਨਾਲ ਉਹਨਾਂ ਦੀ ਆਉ ਭਗਤ ਕੀਤੀ ਜਾਂਦੀ ਸੀ।ਵਿਆਹ ਤੋਂ ਕਈ-ਕਈ ਦਿਨ ਪਹਿਲਾਂ ਬਰਾਤ ਨੂੰ ਵਧੀਆ ਤਰੀਕੇ ਨਾਲਠਹਿਰਾਉਣ ਲਈ ਮੰਜੇ, ਬਿਸਤਰੇ ਪਿੰਡ ਵਿੱਚੋਂ ਇਕੱਠੇ ਕੀਤੇ ਜਾਂਦੇ ਸਨ।ਕਿਸੇ ਸਾਂਝੀ ਥਾਂ ਆਮ ਤੌਰ ‘ਤੇ ਧਰਮਸ਼ਾਲਾ ਜਾਂ ਕਈ ਪਿੰਡਾਂ ਵਿੱਚ ਜੰਝ ਘਰ ਬਣਾਏ ਹੁੰਦੇ ਸਨ,ਉੱਥੇ ਇਹਨਾਂ ਬਰਾਤਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਂਦਾ ਸੀ।ਜਿੰਨੇ ਦਿਨ ਵੀ ਬਰਾਤ ਰੁਕਦੀ ਸੀ ਹਰ ਰੋਜ਼ ਰਾਤ ਨੂੰ ਉਹਨਾਂ ਦਾ ਮਨੋਰੰਜਨ ਕਰਨ ਲਈ ਭੰਡ, ਮਰਾਸੀ ਆਦਿ ਸੱਦੇ ਜਾਂਦੇ ਸਨ।ਖਾਣ-ਪੀਣਸਮੇਂ ਸਭ ਤੋਂ ਪਹਿਲਾਂ ਬਰਾਤੀਆਂ ਨੂੰ ਚਾਹ ਤੇ ਖਾਣਾ ਖਵਾਇਆ ਜਾਂਦਾ ਸੀ।ਪਿੰਡ ਦੇ ਮੋਹਤਵਰ ਬੰਦੇ ਉਹਨਾਂ ਦੀ ਆਉ ਭਗਤ ਲਈ ਖਾਣੇ ਸਮੇਂ ਉਹਨਾਂ ਕੋਲ ਬੈਠਦੇ ਸਨ ਤੇ ਉਹਨਾਂ ਦੇ ਖਾ-ਪੀ ਲੈਣ ਤੋਂ ਬਾਅਦ ਰਿਸ਼ਤੇਦਾਰ ਤੇ ਲੋਕ ਖਾਣਾ ਖਾਂਦੇ ਸਨ।ਹੁਣ ਤਾਂ ਵੱਧ ਤੋਂ ਵੱਧ ਖਾਣ-ਪੀਣ ਦੀਆਂ ਵਸਤਾਂ ਪੇਸ਼ ਕੀਤੀਆਂ ਜਾਂਦੀਆਂ ਹਨ ਤੇ ਇਹਨਾਂ ਸਭ ਨੂੰ ਸਟੇਟਸ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ।