ਆਕਸੀਜਨ ਦਾ ਸੰਕਟ: ਰਣਦੀਪ ਹੁੱਡਾ ਨੇ ਖਾਲਸਾ ਏਡ ਨੂੰ ਦਾਨ ਕਰਨ ਦੀ ਕੀਤੀ ਅਪੀਲ, ਭੱਗਤਾਂ ਨੂੰ ਚੜਿਆ ਗੁੱਸਾ

ਚੰਡੀਗੜ੍ਹ : ਦੇਸ਼ COVID-19 ਦੀ ਦੂਜੀ ਲਹਿਰ ਦੇ ਵਿਰੁੱਧ ਲੜ ਰਿਹਾ ਹੈ, ਰਣਦੀਪ ਹੁੱਡਾ(Randeep Hooda) ਨੇ ਐਨਜੀਓ ਖਾਲਸਾ ਏਡ(Khalsa Aid) ਨਾਲ ਮਿਲ ਕੇ ਲੋੜਵੰਦ ਲੋਕਾਂ ਨੂੰ ਆਕਸੀਜਨ ਕੰਨਸੇਨਟ੍ਰੇਟਜ਼( oxygen concentrators) ਦਿੱਤੇ। ਗੈਰ ਸਰਕਾਰੀ ਸੰਗਠਨ(NGO) ਦਾ ਮੰਤਵ ਜਾਨਲੇਵਾ ਵਾਇਰਸ( deadly virus) ਵਿਰੁੱਧ ਲੜ ਰਹੇ ਲੋਕਾਂ ਨੂੰ 700 ਕੰਨਸੇਨਟ੍ਰੇਟਜ਼ ਦੇਣਾ ਹੈ। ਰਣਦੀਪ ਨੇ ਆਪਣੇ ਸੋਸ਼ਲ ਮੀਡੀਆ (social media) ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਉੱਤਮ ਉਪਰਾਲੇ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਦਾਨ(donate) ਕਰਨ ਦੀ ਬੇਨਤੀ ਕੀਤੀ। ਹੁੱਡਾ ਦੀ ਇਹ ਅਪੀਲ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਟਵਿੱਟਰ ਅਕਾਉਂਟ ਤੇ ਸ਼ੇਅਰ ਕੀਤੀ ਹੈ।

ਇਸ ਤੋਂ ਪਹਿਲਾਂ ਵੀ, ਰਣਦੀਪ ਨੇ ਖਾਲਸਾ ਏਡ ਦੇ ਨਾਲ ਸਹਿਯੋਗ ਕੀਤਾ ਸੀ। ਮਹਾਰਾਸ਼ਟਰ ਦੇ ਸੋਕੇ ਪ੍ਰਭਾਵਿਤ ਤੇ ਕੇਰੇਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੋਜਨ ਮੁਹੱਈਆ ਕਰਵਾਇਆ ਸੀ, ਅਤੇ ਸਮੁੰਦਰ ਤਟ ਦੀ ਸਫਾਈ ਪਹਿਲਕਦਮੀ ਦਾ ਹਿੱਸਾ ਵੀ ਰਹੇ ਸਨ।


ਰਣਦੀਪ ਹੁੱਡਾ ਫਿਲਮ ‘Radhe-Your Most Wanted Bhai’ ਵਿਚ ਨਜ਼ਰ ਆਉਣਗੇ। ਉਹ ਫਿਲਮ ਵਿਚ ਵਿਰੋਧੀ ਦਾ ਕਿਰਦਾਰ ਨਿਭਾਉਂਦਾ ਹੈ ਅਤੇ ਸਲਮਾਨ ਖਾਨ ਦੇ ਕਿਰਦਾਰ ਦੇ ਵਿਰੁੱਧ ਖੜ੍ਹਾ ਹੁੰਦਾ ਹੈ। ਪ੍ਰਭੁਦੇਵਾ ਦੁਆਰਾ ਨਿਰਦੇਸ਼ਤ ਇਹ ਫਿਲਮ 13 ਮਈ ਨੂੰ ਸਿਨੇਮਾਘਰਾਂ ਅਤੇ ਓਟੀਟੀ ‘ਤੇ ਰਿਲੀਜ਼ ਹੋਵੇਗੀ।