ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ, ਭਾਵੁਕ ਹੋ ਕੇ ਹੋਈ ਲਾਈਵ

ਮੁੰਬਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਦੇਸ਼ ਕਾਫ਼ੀ ਪਰੇਸ਼ਾਨ ਹੈ। ਮੁੰਬਈ ਅਤੇ ਮਹਾਰਾਸ਼ਟਰ ’ਚ ਪਿਛਲੇ ਦਿਨੀਂ ਕਈ ਵੱਡੇ ਸਿਤਾਰੇ ਵੀ ਇਸ ਬਿਮਾਰੀ ਦੀ ਚਪੇਟ ’ਚ ਆਏ ਹਨ। ਇਸ ਦੌਰਾਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪੋਸਟ ਕਰਕੇ ਦੱਸਿਆ ਹੈ ਕਿ ਕਿੰਝ ਉਨ੍ਹਾਂ ਦੇ ਪਰਿਵਾਰ ਲਈ ਪਿਛਲੇ ਦੱਸ ਦਿਨ ਪਰੇਸ਼ਾਨੀਆਂ ਵਾਲੇ ਰਹੇ। ਉਨ੍ਹਾਂ ਨੇ ਪੂਰੀ ਡਿਟੇਲ ਪੋਸਟ ਕਰਦੇ ਹੋਏ ਕੋਰੋਨਾ ਦੇ ਕਾਰਨ ਜੋ ਹਾਲਾਤ ਬਣੇ ਹਨ ਉਸ ਦੇ ਬਾਰੇ ’ਚ ਡਿਟੇਲ ’ਚ ਦੱਸਿਆ।

ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ’ਚ ਲਿਖਿਆ ਕਿ ‘ਪਿਛਲੇ ਦੱਸ ਦਿਨ ਬਤੌਰ ਪਰਿਵਾਰ ਸਾਡੇ ਲਈ ਬਹੁਤ ਮੁਸ਼ਕਿਲ ਭਰੇ ਰਹੇ। ਮੇਰੇ ਮਾਤਾ-ਪਿਤਾ ਵੀ ਕੋਵਿਡ-10 ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਸਮਿਸ਼ਾ, ਵਿਆਨ-ਰਾਜ, ਮੇਰੀ ਮਾਂ ਅਤੇ ਰਾਜ ਵੀ ਇਸ ਦੀ ਚਪੇਟ ’ਚ ਆ ਗਏ ਹਨ। ਆਫੀਸ਼ੀਅਲ ਗਾਈਡਲਾਈਨਸ ਅਤੇ ਡਾਕਟਰਾਂ ਦੀ ਸਲਾਹ ਮੁਤਾਬਕ ਸਾਰੇ ਲੋਕ ਅਸੀਂ ਇਕਾਂਤਵਾਸ ’ਚ ਆਪਣੇ ਕਮਰੇ ’ਚ ਹਾਂ

ਸ਼ਿਲਪਾ ਨੇ ਦੱਸਿਆ ਕਿ ਉਨ੍ਹਾਂ ਦਾ ਕੋਵਿਡ ਟੈਸਟ ਨੈਗੇਟਿਵ ਆਇਆ ਹੈ। ਸਾਡੇ ਹਾਊਸ ਸਟਾਫ਼ ’ਚ ਵੀ ਦੋ ਲੋਕ ਕੋਰੋਨਾ ਪਾਜ਼ੇਟਿਵ ਹੋਏ। ਉਨ੍ਹਾਂ ਦਾ ਮੈਡੀਕਲੀ ਇਲਾਜ ਕੀਤਾ ਜਾ ਰਿਹਾ ਹੈ। ਭਗਵਾਨ ਦੀ ਕ੍ਰਿਪਾ ਨਾਲ ਸਾਰੇ ਲੋਕ ਰਿਕਵਰੀ ਦੇ ਰਸਤੇ ’ਤੇ ਹਨ।

ਸ਼ਿਲਪਾ ਨੇ ਦੱਸਿਆ ਕਿ ਬੀ.ਐੱਮ.ਸੀ. ਅਤੇ ਅਥਾਰਿਟੀ ਮੁਤਾਬਕ ਜੋ ਵੀ ਪ੍ਰੋਟੋਕਾਲ ਅਤੇ ਗਾਈਡਲਾਈਨਸ ਹਨ ਉਨ੍ਹਾਂ ਦਾ ਅਸੀਂ ਪਾਲਨ ਕਰ ਰਹੇ ਹਾਂ। ਸਭ ਵੱਲੋਂ ਸਮੇਂ ’ਤੇ ਰਿਸਪਾਂਸ ਮਿਲ ਰਿਹਾ ਹੈ। ਸਭ ਨੂੰ ਸਪੋਰਟ ਅਤੇ ਪਿਆਰ ਲਈ ਸ਼ੁੱਕਰੀਆ।

ਇਸ ਦੇ ਨਾਲ ਹੀ ਸ਼ਿਲਪਾ ਨੇ ਅਪੀਲ ਕੀਤੀ-ਸਭ ਲੋਕ ਮਾਸਕ ਪਹਿਨੋ, ਸੈਨੇਟਾਈਜ਼ ਦੀ ਵਰਤੋਂ ਕਰੋ, ਸੁਰੱਖਿਅਤ ਰਹੋ। ਆਪਣੀ ਰਿਪੋਰਟ ਪਾਜ਼ੇਟਿਵ ਜਾਂ ਨੈਗੇਟਿਵ ਜੋ ਵੀ ਹੋਵੇ ਸਾਰੇ ਨਿਰਦੇਸ਼ਾਂ ਦਾ ਪਾਲਨ ਕਰੋ। ਆਪਣੇ ਮਨ ਅਤੇ ਦਿਮਾਗ ਨੂੰ ਹਾਂ-ਪੱਖੀ ਬਣਾਏ ਰੱਖੋ’।