30 ਕਿੱਲੋ ਭਾਰ ਵਧਾਉਣ ਮਗਰੋਂ ਮੁੜ ਫਿੱਟਨੈਸ ਵੱਲ ਗੁਰਨਾਮ ਭੁੱਲਰ, ਇਸ ਕਰਕੇ ਵਧਾਇਆ ਸੀ ਭਾਰ

ਤਸਵੀਰਾਂ ਦੇ ਵਿਚ ਗੁਰਨਾਮ ਨੂੰ ਪਛਾਨਣਾ ਔਖਾ ਸੀ। ਉਸ ਫਿਲਮ ਲਈ ਲੁਕ ਦਾ ਐਕਸਪੈਰੀਮੈਂਟ ਗੁਰਨਾਮ ਨੇ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਕਰਕੇ ਕੀਤਾ ਸੀ।

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਹੁਣ ਵਾਪਿਸ ਫਿੱਟ ਹੋਣ ਲਈ ਮਿਹਨਤ ਕਰ ਰਿਹਾ ਹੈ ਜਿਸ ਨਾਲ ਜੁੜੀ ਇਕ ਵੀਡੀਓ ਵੀ ਸਾਮਣੇ ਆਈ ਹੈ। ਗੁਰਨਾਮ ਭੁੱਲਰ ਦਾ ਵਧਿਆ ਹੋਇਆ ਭਾਰ ਦੇਖ ਸਭ ਹੈਰਾਨ ਸਨ। ਪਰ ਉਸ ਨੇ ਫਿਲਮ ‘ਲੇਖ’ ਦੇ ਲਈ 30 ਕਿੱਲੋ ਭਾਰ ਵਧਾਇਆ ਸੀ।


ਤਸਵੀਰਾਂ ਦੇ ਵਿਚ ਗੁਰਨਾਮ ਨੂੰ ਪਛਾਨਣਾ ਔਖਾ ਸੀ। ਉਸ ਫਿਲਮ ਲਈ ਲੁਕ ਦਾ ਐਕਸਪੈਰੀਮੈਂਟ ਗੁਰਨਾਮ ਨੇ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਕਰਕੇ ਕੀਤਾ ਸੀ। ਉਸ ਫਿਲਮ ਦੀ ਕਹਾਣੀ ਜਗਦੀਪ ਸਿੱਧੂ ਦੀ ਲਿਖੀ ਹੈ ਤੇ ਇਸ ਫਿਲਮ ਵਿਚ ਗੁਰਨਾਮ ਦੇ ਔਪੇਜ਼ਿਟ ਤਾਨੀਆ ਨਜ਼ਰ ਆਵੇਗੀ।

ਫਿਲਮ ‘ਲੇਖ’ ਦੇ ਫਸਟ ਸ਼ੈਡਿਊਲ ਦਾ ਰੈਪਅੱਪ ਹੋ ਚੁੱਕਿਆ ਹੈ। ਜਿਸ ਬਾਰੇ ਗੁਰਨਾਮ ਨੇ ਸਿਆ ਸੀ, ਜਗਦੀਪ ਸਿੱਧੂ ਵੀਰੇ ਨੇ ਮੈਨੂੰ ਇਸ ਫਿਲਮ ਦੀ ਕਹਾਣੀ ਨਵੰਬਰ ‘ਚ ਸੁਣਾਈ ਤੇ ਕਹਾਣੀ ਸੁਣਦਿਆਂ ਮੇਰੀਆਂ ਅੱਖਾਂ ਭਰ ਆਈਆਂ ਸੀ। 30-35 ਕਿਲੋ ਭਾਰ ਵਧਾਉਣਾ ਛੋਟੀ ਗੱਲ ਹੈ ਮੇਰੀ ਥਾਂ ਕੋਈ ਹੋਰ ਹੁੰਦਾ ਸ਼ਾਇਦ ਉਹ ਵੀ ਕਰ ਲੈਂਦਾ। ਪਰ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਜਗਦੀਪ ਸਿੱਧੂ ਬਾਈ ਨੇ ਮੈਨੂੰ ਚੁਣਿਆ।


ਜਗਦੀਪ ਸਿੱਧੂ ਵਲੋਂ ਲਿਖੀ ਇਸ ਫਿਲਮ ਨੂੰ ਜਗਦੀਪ ਆਪ ਨਹੀਂ ਡਾਇਰੈਕਟ ਕਰ ਰਹੇ ਬਲਕਿ ਜਗਦੀਪ ਦੇ ਅਸਿਸਟੈਂਟ ਡਾਇਰੈਕਟਡ ਭਾਨੁ ਪ੍ਰਤਾਪ ਠਾਕੁਰ ਤੇ ਮਨਵੀਰ ਬਰਾੜ ਕਰ ਰਹੇ ਹਨ। ਬਤੌਰ ਡਾਇਰੈਕਟਰ ਦੋਵਾਂ ਦੀ ਇਹ ਡੈਬਿਊ ਫਿਲਮ ਹੈ। ਹੁਣ ਗੁਰਨਾਮ ਨੇ ਵਾਪਿਸ ਫਿੱਟਨੈੱਸ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ਜਿਸ ਲਈ ਰਨਾਮ ਕਾਫੀ ਮਿਹਨਤ ਵੀ ਕਰ ਰਿਹਾ ਹੈ