ਦੇਖੋ ਕਿਵੇਂ ਚਲਦੇ ਮੋਟਰਸਾਈਕਲ ਤੇ ਮਿਲੀ ਬੰਦੇ ਨੂੰ ਮੋਤ

ਇਨਸਾਨ ਦੀ ਜ਼ਿੰਦਗੀ ਬਹੁਤ ਰੁਝੇਂਵਿਆਂ ਭਰੀ ਹੈ। ਹਰ ਸਮੇਂ ਇਨਸਾਨ ਰੁੱਝਿਆ ਰਹਿੰਦਾ ਹੈ। ਮਸ਼ੀਨਰੀ ਮਨੁੱਖੀ ਜ਼ਿੰਦਗੀ ਦੀ ਇੱਕ ਅਹਿਮ ਜ਼ਰੂਰਤ ਬਣ ਗਈ ਹੈ। ਮਸ਼ਿਨਰੀ ਬਿਨਾਂ ਮਨੁੱਖੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਦ ਕਿ ਇਹ ਵੀ ਸਚਾਈ ਹੈ ਕਿ ਮਸ਼ੀਨਰੀ ਕਾਰਨ ਹੀ ਹਰ ਰੋਜ਼ ਅਨੇਕਾਂ ਹਾਦਸੇ ਵਾਪਰ ਰਹੇ ਹਨ ਅਤੇ ਮਨੁੱਖੀ ਜਾਨਾਂ ਜਾ ਰਹੀਆਂ ਹਨ। ਇਨ੍ਹਾਂ ਲਈ ਕੁਝ ਹੱਦ ਤੱਕ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ, ਕਿਉਂਕਿ ਅਸੀਂ ਲਾਪ੍ਰਵਾਹੀ ਕਰ ਜਾਂਦੇ ਹਾਂ।

ਨਾਭਾ ਵਿਚ ਟਾਟਾ 407 ਪਿੱਕ ਅੱਪ ਦੁਆਰਾ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ 40-42 ਸਾਲਾ ਇੱਕ ਵਿਅਕਤੀ ਦਲੇਰ ਸਿੰਘ ਦੀ ਜਾਨ ਚਲੀ ਗਈ। ਪੁਲਿਸ ਨੇ 407 ਦੇ ਚਾਲਕ ਹਰਜੀਤ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਸੈਦਖੇੜੀ ਨੂੰ ਕਾਬੂ ਕਰ ਲਿਆ ਹੈ। ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਦਲੇਰ ਸਿੰਘ ਅਤੇ ਇਕ ਹੋਰ ਵਿਅਕਤੀ ਮੋਟਰ ਸਾਈਕਲ ਤੇ ਸਵਾਰ ਹੋ ਕੇ ਪਿੰਡ ਮਹਿਸ ਤੋਂ ਆ ਰਹੇ ਸਨ।

ਰਸਤੇ ਵਿਚ ਇਨ੍ਹਾਂ ਦਾ ਮੋਟਰਸਾਈਕਲ ਬੰਦ ਹੋ ਗਿਆ। ਜਦੋਂ ਇਹ ਉਸਨੂੰ ਸਟਾਰਟ ਕਰਨ ਲੱਗੇ ਤਾਂ ਪਿੱਛੋਂ ਆ ਰਹੇ ਟਾਟਾ 407 ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਦਲੇਰ ਸਿੰਘ ਦਮ ਤੋੜ ਗਿਆ। ਉਹ ਸ਼ਾਦੀ ਸ਼ੁਦਾ ਨਹੀਂ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਿੰਡ ਮਹਿਸ ਤੋਂ ਦਲੇਰ ਸਿੰਘ ਪੁੱਤਰ ਸਰਜਾ ਸਿੰਘ ਅਤੇ ਅਤੇ ਸੁਖਦੇਵ ਸਿੰਘ ਮੋਟਰ ਸਾਈਕਲ ਤੇ ਆ ਰਹੇ ਸੀ। ਦਲੇਰ ਸਿੰਘ ਮੋਟਰਸਾਇਕਲ ਚਲਾ ਰਿਹਾ ਸੀ।

ਪਟਿਆਲੇ ਵਾਲੇ ਪਾਸੇ ਤੋਂ ਹਰਜੀਤ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਸੈਦਖੇੜੀ ਟਾਟਾ 407 ਲੈਕੇ ਬੜੀ ਤੇਜੀ ਨਾਲ ਆਇਆ। ਉਸ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਗਿਆ। ਜਿਸ ਨਾਲ ਜਾਨ ਚਲੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸੁਖਦੇਵ ਸਿੰਘ ਦੇ ਬਿਆਨ ਦਰਜ ਕਰ ਰਹੇ ਹਨ ਤਾ ਕਿ ਮਾਮਲਾ ਦਰਜ ਕੀਤਾ ਜਾਵੇ। ਹਰਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ