ਪ੍ਰੇਮ ਢਿੱਲੋਂ ਦਾ ਸਿੱਧੂ ਮੂਸੇਵਾਲਾ ਨਾਲ ਵਿਵਾਦ ਚਰਚਾ ’ਚ, ਇੰਸਟਾ ’ਤੇ ਕੀਤਾ ਅਨਫਾਲੋਅ

0
332

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇਵਾਲਾ ਤੇ ਪ੍ਰੇਮ ਢਿੱਲੋਂ ਦੀ ਲੜਾਈ ਨੇ ਇਕ ਨਵਾਂ ਮੋੜ ਲੈ ਲਿਆ ਹੈ ਤੇ ਹੁਣ ਪ੍ਰੇਮ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋਅ ਕਰ ਦਿੱਤਾ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਦਰਾਰ ਦੀ ਅਫਵਾਹ ਸੱਚ ਹੋ ਰਹੀ ਹੈ। ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੀ ਤਸਵੀਰ ਨਾਲ ਇਕ ਸਨੈਪਚੈਟ ਸਟੋਰੀ ਪੋਸਟ ਕੀਤੀ ਸੀ।

ਇਸ ’ਚ ਉਹ ਇਕ ਗੁੰਮਨਾਮ ਕਲਾਕਾਰ ਨੂੰ ਨਿਸ਼ਾਨਾ ਬਣਾਉਂਦੇ ਤੇ ਗੋ ਲੀ ਆਂ ਚਲਾਉਂਦੇ ਦਿਖਾਈ ਦੇ ਰਹੇ ਸਨ ਤੇ ਕੈਪਸ਼ਨ ਦਿੱਤੀ, ‘ਤੁਸੀਂ ਮੇਰੀ ਉਂਗਲ ਫੜ ਕੇ ਚੱਲਣਾ ਸਿੱਖਿਆ ਹੋ ਸਕਦਾ ਹੈ ਪਰ ਤੁਸੀਂ ਅਜੇ ਤੱਕ ਨਹੀਂ ਸਮਝੇ ਕਿ ਦੌੜਨ ਤੇ ਭੱਜਣ ’ਚ ਕੀ ਫਰਕ ਹੁੰਦਾ ਹੈ।’ ਸਿੱਧੂ ਨੇ ਉਸ ਵਿਅਕਤੀ ਨੂੰ ‘ਦੋਗਲਾ’ ਵੀ ਕਿਹਾ। ਉਸ ਤੋਂ ਬਾਅਦ ਲੋਕਾਂ ਦਾ ਮੰਨਣਾ ਸੀ ਕਿ ਸਿੱਧੂ ਨੇ ਪ੍ਰੇਮ ਢਿੱਲੋਂ ਨੂੰ ਨਿਸ਼ਾਨਾ ਬਣਾਇਆ ਹੈ।

ਇਸ ਤੋਂ ਬਾਅਦ ਪ੍ਰੇਮ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਸਾਰੀਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ। ਹੁਣ ਅਜਿਹਾ ਲੱਗਦਾ ਹੈ ਕਿ ਦੋਵਾਂ ਦੇ ਝਗੜੇ ਦੀਆਂ ਅਫਵਾਹਾਂ ਕਿਸੇ ਤਰ੍ਹਾਂ ਸੱਚ ਹੋ ਰਹੀਆਂ ਹਨ ਕਿਉਂਕਿ ਪ੍ਰੇਮ ਢਿੱਲੋਂ ਨੇ ਹਾਲ ਹੀ ’ਚ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋਅ ਵੀ ਕੀਤਾ ਹੈ।

ਸਿੱਧੂ ਨੇ ਇਕ ਹੋਰ ਸਟੋਰੀ ਪੋਸਟ ਕੀਤੀ। ਇਨ੍ਹਾਂ ਟਿੱਪਣੀਆਂ ਦਾ ਕਾਰਨ ਪ੍ਰੇਮ ਢਿੱਲੋਂ ਤੇ ਉਸ ਦੀਆਂ ਹਾਲੀਆ ਹਰਕਤਾਂ ਨੂੰ ਮੰਨਿਆ ਜਾ ਰਿਹਾ ਹੈ। ਇਹ ਸਾਫ ਤੌਰ ’ਤੇ ਨਜ਼ਰ ਨਹੀਂ ਆ ਰਿਹਾ ਹੈ ਕਿ ਸਿੱਧੂ ਆਪਣੀਆਂ ਟਿੱਪਣੀਆਂ ’ਚ ਕਿਸ ਦਾ ਜ਼ਿਕਰ ਕਰ ਰਹੇ ਹਨ।

ਜੇਕਰ ਹਾਲਾਤ ਨੂੰ ਦੇਖੀਏ ਤਾਂ ਸਿੱਧੂ ਮੂਸੇਵਾਲਾ ਤੇ ਪ੍ਰੇਮ ਢਿੱਲੋਂ ਵਿਚਕਾਰ ਹਾਲਾਤ ਠੀਕ ਨਹੀਂ ਹਨ ਤੇ ਇਸ ਦਾ ਕਾਰਨ ਇਹ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਹਾਲੀਆ ਟਿੱਪਣੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਪ੍ਰੇਮ ਢਿੱਲੋਂ ਬਿੱਗ ਬਰਡ ਦੇ ਨਾਲ ਕੋਲੈਬੋਰੇਸ਼ਨ ਵੀ ਲੈ ਕੇ ਆਉਣ ਵਾਲੇ ਹਨ, ਇਹ ਓਹੀ ਬਿੱਗ ਬਰਡ ਹੈ, ਜਿਸ ਨਾਲ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਬਾਅਦ ’ਚ ਸਿੱਧੂ ਤੇ ਬਿੱਗ ਬਰਡ ਦੀ ਲੜਾਈ ਦੇ ਵੀ ਕਾਫੀ ਚਰਚੇ ਰਹੇ।