ਕੈਪਟਨ ਸਾਹਿਬ ਅਰੂਸਾ ਲਈ ਚੀਕੂ ਤੇ ਸੀਤਾਫ਼ਲ ਦਾ ਪ੍ਰਬੰਧ ਕਰਨ ਜਾਂ ਪੰਜਾਬ ‘ਚ ਕਰੋਨਾ ਕੰਟਰੋਲ ਕਰਨ

ਕੈਪਟਨ ਸਾਹਿਬ ਅਰੂਸਾ ਲਈ ਚੀਕੂ ਤੇ ਸੀਤਾਫ਼ਲ ਦਾ ਪ੍ਰਬੰਧ ਕਰਨ ਜਾਂ ਪੰਜਾਬ ‘ਚ ਕਰੋਨਾ ਕੰਟਰੋਲ ਕਰਨ!
ਏਨੀ ਦਿਲਚਸਪੀ ਨ ਸ਼ੇ ਖਤਮ ਕਰਨ ਤੇ ਬੇਅਦਬੀ ਦੇ ਦੋ ਸ਼ੀ ਫੜਨ ‘ਚ ਲਈ ਹੁੰਦੀ ਤਾਂ ਮਸਲੇ ਹੱਲ ਹੋਏ ਹੁੰਦੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਪਟਿਆਲਾ: ਰਾਜਿੰਦਰਾ ਹਸਪਤਾਲ ’ਚ ਕਰੋਨਾ ਕਾਰਨ 31 ਮੌਤਾਂ
ਪਟਿਆਲਾ, 12 ਮਈ ‘ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਅੱਜ 31 ਕਰੋਨਾ ਮਰੀਜ਼ ਪ੍ਰਾਣ ਤਿਆਗ ਗਏ। ਇਨ੍ਹਾਂ ਵਿੱਚੋਂ ਦੋ ਬਾਹਰਲੇ ਰਾਜਾਂ ਤੋਂ ਹਨ, ਜਦਕਿ 29 ਪੰਜਾਬ ਦੇ ਹੀ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। ਕਰੋਨਾ ਦੇ ਦੋ ਸ਼ੱਕੀ ਮਰੀਜ਼ ਵੀ ਮ੍ਰਿਤਕਾਂ ‘ਚ ਸ਼ਾਮਲ ਹਨ। ਇਕ ਹੋਰ ਮਰੀਜ਼ ਨੂੰ ਜਦੋਂ ਇਥੇ ਦਾਖਲ ਕਰਨ ਲੱਗੇ ਤਾਂ ਡਾਕਟਰਾਂ ਨੇ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਇਨ੍ਹਾਂ ਮ੍ਰਿਤਕਾਂ ਵਿਚੋਂ 12 ਪਟਿਆਲਾ ਜ਼ਿਲ੍ਹੇ ਦੇ ਹਨ। ਇੱਥੇ ਤਿੰਨ ਸੌ ਤੋਂ ਵੱਧ ਮਰੀਜ਼ ਦਾਖ਼ਲ ਹਨ। ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਦਾ ਕਹਿਣਾ ਹੈ ਕਿ ਇਥੇ ਕਰੋਨਾ ਮਰੀਜ਼ਾਂ ਲਈ ਛੇ ਸੌ ਬੈੱਡਾਂ ਦਾ ਇੰਤਜ਼ਾਮ ਹੈ।

ਪੰਜਾਬ ਦੇ ਚਾਰ ਹੋਰ ਕਾਂਗਰਸੀ ਮੰਤਰੀਆਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਲਗਾਤਾਰ ਸ਼ਬਦੀ ਹ ਮ ਲੇ ਕਰ ਰਹੇ ਕਾਂਗਰਸੀ ਨੇਤਾ ਨਵਜੋਤ ਸਿੰਘ ਨੂੰ ਪਾਰਟੀ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਮੰਤਰੀਆਂ ਨੇ ਕਥਿਤ ਦੋ ਸ਼ ਲਾਇਆ ਕਿ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕ ਸਿੱਧੂ ‘ਆਪ’ ਜਾਂ ਭਾਜਪਾ ਦੇ ਉਕਸਾਵੇ ’ਚ ਆ ਕੇ ਮੁੱਖ ਮੰਤਰੀ ’ਤੇ ਹਮਲੇ ਕਰ ਰਹੇ ਹਨ। ਸੂਬੇ ਦੇ ਚਾਰ ਮੰਤਰੀਆਂ ਵਿਜੈ ਇੰਦਰ ਸਿੰਗਲਾ, ਬਲਬੀਰ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਬੁੱਧਵਾਰ ਨੂੰ ਕਿਹਾ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਵੱਲੋਂ ਮੁੱਖ ਮੰਤਰੀ ’ਤੇ ਲਗਾਤਾਰ ਕੀਤੇ ਜਾ ਰਹੇ ਹ ਮ ਲੇ ਕਾਂਗਰਸ ਵਾਸਤੇ ‘ਸੰ ਕ ਟ ਨੂੰ ਸੱਦਾ’ ਹਨ। ਉਨ੍ਹਾਂ ਕਿਹਾ, ‘ਉਨ੍ਹਾਂ (ਸਿੱਧੂ) ਨੂੰ ਤੁਰੰਤ ਮੁਅੱਤਲ ਕਰਨਾ ਜਾਂ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਮੌਜੂਦਗੀ ਨਾਲ ਪਾਰਟੀ ’ਚ ਗੜਬੜੀ ਪੈਦਾ ਹੋ ਸਕਦੀ ਹੈ ਅਤੇ ਇਸ ਨਾਲ ਪਾਰਟੀ ਦਾ ਚੋਣਾਂ ਲਈ ਮੁਹਿੰਮ ਚਲਾਉਣ ਦੇ ਅਹਿਮ ਕੰਮ ’ਤੇ ਅਸਰ ਪੈ ਸਕਦਾ ਹੈ। ਇਸ ਤੋਂ ਪਹਿਲਾਂ ਤਿੰਨ ਮੰਤਰੀਆਂ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਖ਼ਿਲਾਫ਼ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਨੂੰ ਸਿੱਧੂੁ ਖ਼ਿਲਾਫ਼ ਅਨੁਸ਼ਾਸਨੀ ਕਰਨ ਦੀ ਅਪੀਲ ਕੀਤੀ ਸੀ।