ਦੋ ਬੱਚਿਆਂ ਦੇ ਜਨਮ ਤੋਂ ਬਾਅਦ ਬੇਹੱਦ ਦਰਦ ’ਚੋਂ ਲੰਘ ਰਹੀ ਹੈ ਕਰੀਨਾ ਕਪੂਰ, ਖ਼ੁਦ ਕੀਤਾ ਖ਼ੁਲਾਸਾ

ਮੁੰਬਈ (ਬਿਊਰੋ)– ਕਰੀਨਾ ਕਪੂਰ ਦੇ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਆਪਣੇ ਯੋਗ ਦੇ ਸਫਰ ਨੂੰ ਸਾਂਝਾ ਕੀਤਾ ਹੈ। ਉਸ ਨੇ ਯੋਗ ਕਰਦਿਆਂ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਇਕ ਸੁਨੇਹਾ ਲਿਖ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।

ਕਰੀਨਾ ਨੇ ਲਿਖਿਆ, ‘ਮੇਰੇ ਲਈ ਯੋਗ ਦਾ ਸਫਰ 2006 ’ਚ ਸ਼ੁਰੂ ਹੋਇਆ ਸੀ, ਜਦੋਂ ਮੈਂ ‘ਟਸ਼ਨ’ ਤੇ ‘ਜਬ ਵੀ ਮੈੱਟ’ ਸਾਈਨ ਕੀਤੀ ਸੀ। ਇਸ ਨਾਲ ਮੈਂ ਫਿੱਟ ਤੇ ਮਜ਼ਬੂਤ ਬਣੀ। ਹੁਣ ਦੋ ਬੱਚਿਆਂ ਤੋਂ ਬਾਅਦ ਇਸ ਵਾਰ ਮੈਂ ਬਹੁਤ ਥਕੀ ਹੋਈ ਤੇ ਦਰਦ ਨਾਲ ਭਰੀ ਹੋਈ ਹਾਂ ਪਰ ਛੇਤੀ ਹੀ ਵਾਪਸ ਆਪਣੀ ਫਿਟਨੈੱਸ ਹਾਸਲ ਕਰਨ ਦੀ ਕੋਸ਼ਿਸ਼ ’ਚ ਲੱਗੀ ਹੋਈ ਹਾਂ। ਮੇਰਾ ਯੋਗ ਸਮਾਂ ਮੇਰਾ ਆਪਣਾ ਸਮਾਂ ਹੁੰਦਾ ਹੈ।’

ਕਰੀਨ ਦੀ ਇਸ ਪੋਸਟ ਨੂੰ ਪ੍ਰਸ਼ੰਸਕਾਂ ਤੇ ਕਈ ਬਾਲੀਵੁੱਡ ਸਿਤਾਰਿਆਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਕੈਟਰੀਨਾ ਕੈਫ ਨੇ ਵੀ ਉਸ ਦੀ ਇਸ ਪੋਸਟ ਨੂੰ ਲਾਈਕ ਕੀਤਾ ਹੈ। ਇਸ ਤੋਂ ਪਹਿਲਾਂ ਕਰੀਨਾ ਨੇ ਆਪਣੇ ਇਕ ਵੈਕੇਸ਼ਨ ਤੋਂ ਥ੍ਰੋਬੈਕ ਤਸਵੀਰ ਸਾਂਝੀ ਕੀਤੀ, ਜਿਸ ’ਚ ਉਹ ਸਫੈਦ ਬਿਕਨੀ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਕਰੀਨਾ ਨੇ ਲਿਖਿਆ, ‘ਆਪਣੇ ਦਿਮਾਗ ਨੂੰ ਆਜ਼ਾਦ ਕਰੋ।’

ਦੱਸ ਦੇਈਏ ਕਿ ਕਰੀਨਾ ਨੇ ਇਸੇ ਸਾਲ 21 ਫਰਵਰੀ ਨੂੰ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ। ਬੇਟੇ ਦੇ ਜਨਮ ਦੇ ਕੁਝ ਸਮਾਂ ਬਾਅਦ ਹੀ ਕਰੀਨਾ ਨੇ ਵਰਕਆਊਟ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਆਪਣੇ ਘਰ ਦੇ ਆਲੇ-ਦੁਆਲੇ ਸੈਰ ਕਰਦਿਆਂ ਦੇਖਿਆ ਗਿਆ ਸੀ। ਕਰੀਨਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਰਹੀ ਹੈ।