ਇਸ ਵਜ੍ਹਾ ਕਰਕੇ ਅਦਾਕਾਰ ਸ਼ਾਹਰੁਖ ਖ਼ਾਨ ਨਹੀਂ ਕਰਦੇ ਅਕਸ਼ੇ ਕੁਮਾਰ ਨਾਲ ਕੰਮ

ਮੁੰਬਈ- ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਅਤੇ ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਚਰਚਿਤ ਚਿਹਰੇ ਹਨ। ਦੋਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਇੱਕਠੇ ਕੀਤੀ ਸੀ। ਅਜਿਹੇ ਬਹੁਤ ਘੱਟ ਮੌਕੇ ਦੇਖ ਨੂੰ ਮਿਲੇ ਹਨ ਜਦੋਂ ਦੋਵੇਂ ਵੱਡੇ ਪਰਦੇ ਤੇ ਦਿਖਾਈ ਦਿੱਤੇ ਹੋਣ। ਸਾਲ 1997 ਵਿੱਚ ਰਿਲੀਜ਼ ਹੋਈ ਫ਼ਿਲਮ ‘ਦਿਲ ਤੋ ਪਾਗਲ ਹੈ’ ਵਿੱਚ ਦੋਵੇਂ ਇੱਕਠੇ ਨਜ਼ਰ ਆਏ ਸਨ। ਇਸ ਫ਼ਿਲਮ ਤੋਂ ਬਾਅਦ ਦੋਵੇਂ ਕਦੇ ਨਹੀਂ ਦਿਖਾਈ ਦਿੱਤੇ।

ਇੱਕ ਇੰਟਰਵਿਊ ਵਿੱਚ ਸ਼ਾਹਰੁਖ ਖ਼ਾਨ ਨੇ ਅਕਸ਼ੈ ਕੁਮਾਰ ਦੇ ਨਾਲ ਫ਼ਿਲਮ ਨਾ ਕਰ ਪਾਉਣ ਦੀ ਵਜ੍ਹਾ ਦੱਸੀ ਸੀ। ਉਹਨਾਂ ਨੇ ਕਿਹਾ ਸੀ ‘ਮੈਂ ਇਸ ਵਿੱਚ ਕੀ ਕਰ ਸਕਦਾ ਹਾਂ …ਮੈਂ ਏਨੀਂ ਛੇਤੀ ਨਹੀਂ ਉਠ ਸਕਦਾ…ਜਿੰਨੀ ਛੇਤੀ ਅਕਸ਼ੈ ਕੁਮਾਰ ਉੱਠਦੇ ਹਨ। ਜਿਸ ਸਮੇਂ ਮੈਂ ਸੌਂਦਾ ਹਾਂ ਉਸ ਸਮੇਂ ਅਕਸ਼ੈ ਦੇ ਉੱਠਣ ਦਾ ਸਮਾਂ ਹੁੰਦਾ ਹੈ।

ਉਸ ਦਾ ਦਿਨ ਛੇਤੀ ਸ਼ੁਰੂ ਹੁੰਦਾ ਹੈ। ਜਦੋਂ ਮੈਂ ਕੰਮ ਸ਼ੁਰੂ ਕਰਾਂਗਾ ਉਸ ਸਮੇਂ ਅਕਸ਼ੈ ਦਾ ਬੈਗ ਪੈਕ ਹੋ ਚੁੱਕਿਆ ਹੋਵੇਗਾ ਅਤੇ ਉਹ ਘਰ ਜਾਣ ਲਈ ਤਿਆਰ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਮੇਰੇ ਵਰਗੇ ਲੋਕ ਨਹੀਂ ਮਿਲਣਗੇ, ਜਿਹੜੇ ਦੇਰ ਰਾਤ ਤੱਕ ਸ਼ੂਟਿੰਗ ਕਰਨਾ ਪਸੰਦ ਕਰਦੇ ਹੋਣਗੇ’।