ਜਦੋਂ ਨ ਸ਼ੇ ਦੀ ਹਾਲਤ ‘ਚ ‘ਬਾਜ਼ੀਗਰ’ ਦੇ ਸੈੱਟ ‘ਤੇ ਸ਼ਾਹਰੁਖ਼ ਖ਼ਾਨ ਨੇ ਕਾਜੋਲ ਨਾਲ ਕੀਤੀ ਸੀ ਇਹ ਹਰਕਤ

ਮੁੰਬਈ: ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਕਾਜੋਲ ਬਾਲੀਵੁੱਡ ਦੇ ਉਨ੍ਹਾਂ ਮਸ਼ਹੂਰ ਜੋੜਿਆਂ ਵਿਚੋਂ ਇਕ ਹਨ ਜਿਨ੍ਹਾਂ ਨੂੰ ਤੁਸੀਂ ਵੀ ਪਰਦੇ ‘ਤੇ ਇਕੱਠੇ ਵੇਖਣਾ ਪਸੰਦ ਕਰਦੇ ਹੋਵੇਗੇ। ਦੋਵਾਂ ਨੇ ਮਿਲ ਕੇ ਕਈ ਆਈਕਾਨਿਕ ਫ਼ਿਲਮਾਂ ਦਿੱਤੀਆਂ ਹਨ। ਕਾਜੋਲ ਅਤੇ ਸ਼ਾਹਰੁਖ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਦੋਵਾਂ ਦੀ ਜੋੜੀ ਆਨਸਕ੍ਰੀਨ ਤਾਂ ਹਿੱਟ ਹੈ ਹੀ ਪਰ ਆਫਸਕ੍ਰੀਨ ਵੀ ਦੋਵੇਂ ਬਹੁਤ ਚੰਗੇ ਦੋਸਤ ਹਨ। ਦੋਵੇਂ ਪਹਿਲੀ ਫ਼ਿਲਮ ‘ਬਾਜ਼ੀਗਰ’ ਦੇ ਸੈੱਟ ‘ਤੇ ਮਿਲੇ ਸਨ। ਪਹਿਲੀ ਮੁਲਾਕਾਤ ਵਿਚ ਕਾਜੋਲ ਨੂੰ ਸ਼ਾਹਰੁਖ ਦਾ ਸੁਭਾਅ ਬਹੁਤ ਮਾੜਾ ਲੱਗਿਆ ਸੀ। ਕਾਜੋਲ ਨੂੰ ਆਪਣੇ ਇੰਟਰਵਿਊ ਵਿਚ ਇਸਦਾ ਇਕ ਕਿੱਸਾ ਯਾਦ ਵੀ ਆਇਆ।

ਕਾਜੋਲ ਨੇ ਹਾਲ ਹੀ ਵਿਚ ਦਿੱਤੇ ਇਕ ਇੰਟਰਵਿਊ ਵਿਚ ਫ਼ਿਲਮ ‘ਬਾਜ਼ੀਗਰ’ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸ ਨੇ ਸ਼ਾਹਰੁਖ ਖ਼ਾਨ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਕਾਜੋਲ ਨੇ ਦੱਸਿਆ, ‘ਨਵੇਂ ਸਾਲ ਦੇ ਜਸ਼ਨ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ 1 ਜਨਵਰੀ ਨੂੰ ਰੱਖੀ ਗਈ ਸੀ। ਜਦੋਂ ਮੈਂ ਫ਼ਿਲਮ ‘ਬਾਜ਼ੀਗਰ’ ਦੇ ਸੈੱਟ ‘ਤੇ ਪਹੁੰਚੀ ਤਾਂ ਸਾਰਿਆਂ ਨੇ ਕਾਲੇ ਰੰਗ ਦੀਆਂ ਐਨਕਾਂ ਪਾਈਆਂ ਹੋਈਆਂ ਸਨ। ਸ਼ਾਹਰੁਖ ਖ਼ਾਨ ਵੀ ਉਥੇ ਮੌਜੂਦ ਸਨ। ਇਸ ਦੌਰਾਨ ਸ਼ਾਹਰੁਖ ਨ ਸ਼ੇ ਦੀ ਹਾਲਤ ‘ਚ ਸੀ। ਰਾਤ ਨੂੰ ਸਾਰੇ ਪਾਰਟੀ ਤੋਂ ਬਾਅਦ ਆਏ ਸੀ। ਹਮੇਸ਼ਾ ਵਾਂਗ ਮੈਂ ਬੱਸ ਗੱਲਾਂ ਕਰ ਰਹੀ ਸੀ। ਮੈਂ ਉਸ ਸਮੇਂ ਬਹੁਤ ਤੇਜ਼ੀ ਨਾਲ ਗੱਲ ਕਰ ਰਹੀ ਸੀ ਅਤੇ ਮੈਨੂੰ ਟੋਕਣ ਦੀ ਹਿੰਮਤ ਕਿਸੇ ਵਿਚ ਨਹੀਂ ਸੀ। ਸਾਨੂੰ ਇਕ ਸੀਨ ਸ਼ੂਟ ਕਰਨਾ ਪਿਆ।

ਕਾਜੋਲ ਨੇ ਅੱਗੇ ਕਿਹਾ, ਫ਼ਿਲਮ ‘ਬਾਜ਼ੀਗਰ’ ‘ਚ ਅਦਾਕਾਰ ਦਿਲੀਪ ਤਾਹਿਲ ਨੇ ਸਾਡੇ ਪਿਤਾ ਦੀ ਭੂਮਿਕਾ ਨਿਭਾਈ ਸੀ ਅਤੇ ਅਸੀਂ ਇਹ ਸੀ ਸ਼ੂਟ ਕਰਨਾ ਸੀ ਜਿਸ ‘ਚ ਅਸੀਂ ਟੇਬਲ ਸਾਹਮਣੇ ਬੈਠੇ ਹਾਂ। ਸੀਨ ਵਿਚ ਦਿਲੀਪ ਤਾਹਿਲ ਅਤੇ ਮੈਨੂੰ ਦੋਵਾਂ ਨੂੰ ਹੀ ਇਸ ਸੀਨ ਵਿਚ ਥੋੜਾ ਪਰੇਸ਼ਾਨ ਨਜ਼ਰ ਆਉਣਾ ਸੀ। ਇਸ ਦੇ ਨਾਲ ਹੀ ਅਸੀਂ ਡਾਇਲਾਗ ਬੋਲਣਾ ਸੀ ਤਾਂ ਮੈਂ ਸ਼ਾਹਰੁਖ ਨੂੰ ਕਿਹਾ ਕਿ ਤੁਹਾਡਾ ਡਾਇਲਾਗ ਹੈ ਬੋਲੋ। ਇਸ ‘ਤੇ ਉਹ ਮੈਨੂੰ ਚੀਕਦੇ ਹੋਏ ਕਹਿੰਦੇ ਹਨ ‘ਸ਼ਟਅਪ ਪਲੀਜ਼’। ਇਸ ਤੋਂ ਬਾਅਦ ਮੈਂ ਕਿਹਾ ਕਿ ਇਹ ਬਹੁਤ ਰੂਡ ਹੈ। ਇਸੇ ਜਗ੍ਹਾ ਤੋਂ ਸਾਡੀ ਦੋਸਤੀ ਦੀ ਸ਼ੁਰੂਆਤ ਹੋਈ, ਇਸ ਲਈ ਸ਼ਾਹਰੁਖ ਨੇ ਕਦੇ ਗੱਲ ਕਰਨੀ ਬੰਦ ਨਹੀਂ ਕੀਤੀ।’