ਧੀ ਵਾਮਿਕਾ ਲਈ ਅਨੁਸ਼ਕਾ ਸ਼ਰਮਾ ਨੇ ਦਾਅ ‘ਤੇ ਲਾਇਆ ਫ਼ਿਲਮੀ ਕਰੀਅਰ, ਲਿਆ ਵੱਡਾ ਫ਼ੈਸਲਾ

ਫ਼ਿਲਮ ‘ਰੱਬ ਨੇ ਬਨਾ ਦੀ ਜੋੜੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ। ਅਨੁਸ਼ਕਾ ਸ਼ਰਮਾ ਦੀ ਆਖਰੀ ਰਿਲੀਜ਼ ਫ਼ਿਲਮ ‘ਜ਼ੀਰੋ’ ਸੀ, ਜੋ ਸਾਲ 2018 ‘ਚ ਆਈ ਸੀ। ਇਸ ਫ਼ਿਲਮ ‘ਚ ਅਨੁਸ਼ਕਾ ਨਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਅਤੇ ਕੈਟਰੀਨਾ ਕੈਫ਼ ਨਜ਼ਰ ਆਏ ਸਨ। ਫ਼ਿਲਮ ‘ਜ਼ੀਰੋ’ ਫਲਾਪ ਸਾਬਤ ਹੋਈ ਪਰ ਉਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਕਿਸੇ ਵੀ ਫ਼ਿਲਮ ‘ਚ ਨਜ਼ਰ ਨਹੀਂ ਆਈ।

ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਸ ਦੀ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ ਪਰ ਇਸ ਦੌਰਾਨ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਅਨੁਸ਼ਕਾ ਦੇ ਪ੍ਰਸ਼ੰਸਕਾਂ ਨੂੰ ਉਸ ਨੂੰ ਪਰਦੇ ‘ਤੇ ਦੇਖਣ ਲਈ ਕਾਫ਼ੀ ਦੇਰ ਇੰਤਜ਼ਾਰ ਕਰਨਾ ਪਵੇਗਾ। ਅਨੁਸ਼ਕਾ ਨੇ ਇਹ ਫ਼ੈਸਲਾ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ ਲਿਆ ਹੈ।

ਧੀ ਵਾਮਿਕਾ ਲਈ ਲਿਆ ਵੱਡਾ ਫ਼ੈਸਲਾ
ਦੱਸ ਦੇਈਏ ਕਿ ਜਨਵਰੀ 2021 ‘ਚ ਹੀ ਅਨੁਸ਼ਕਾ ਨੇ ਧੀ ਵਾਮਿਕਾ ਨੂੰ ਜਨਮ ਦਿੱਤਾ ਸੀ, ਜਿਸ ਨੂੰ ਲੈ ਕੇ ਫਿਲਹਾਲ ਅਦਾਕਾਰਾ ਨੇ ਕੰਮ ਤੋਂ ਬਰੇਕ ਲਿਆ ਹੈ ਅਤੇ ਆਪਣਾ ਪੂਰਾ ਸਮਾਂ ਆਪਣੀ ਨੰਨ੍ਹੀ ਧੀ ਨੂੰ ਦੇ ਰਹੀ ਹੈ। ਅਨੁਸ਼ਕਾ ਸ਼ਰਮਾ ਨੇ ਇਸ ‘ਤੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਜਿਵੇਂ ਕਿ ਡਾਕਟਰ ਅਤੇ ਵਿਗਿਆਨੀ ਭਾਰਤ ‘ਚ ਕੋਰੋਨਾ ਦੀ ਤੀਜੀ ਲਹਿਰ ਬਾਰੇ ਗੱਲਾਂ ਕਰ ਰਹੇ ਹਨ ਅਤੇ ਬੱਚਿਆਂ ਲਈ ਇਹ ਵਧੇਰੇ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਇਸੇ ਲਈ ਮੈਂ ਨਹੀਂ ਚਾਹੁੰਦੀ ਕਿ ਕਿਸੇ ਵੀ ਤਰ੍ਹਾਂ ਮੇਰੇ ਕੰਮ ਦਾ ਅਸਰ ਮੇਰੀ ਧੀ ਵਾਮਿਕਾ ‘ਤੇ ਪਵੇ।

ਵਿਆਹ ਤੋਂ ਬਾਅਦ ਬਣਾਈ ਫ਼ਿਲਮਾਂ ਤੋਂ ਦੂਰੀ
ਅਨੁਸ਼ਕਾ ਇਸ ਸਮੇਂ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਹੀਂ ਲੈਣਾ ਚਾਹੁੰਦੀ ਹੈ ਅਤੇ ਉਸ ਨੇ ਆਪਣੀ ਟੀਮ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੂਟਿੰਗ ‘ਤੇ ਹਸਤਾਖਰ (ਸਾਈਨ) ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਿਰਾਟ ਕੋਹਲੀ ਨਾਲ ਵਿਆਹ ਤੋਂ ਬਾਅਦ ਅਨੁਸ਼ਕਾ ਪਰਿਵਾਰ ਨੂੰ ਵਧੇਰੇ ਸਮਾਂ ਦੇ ਰਹੀ ਹੈ ਅਤੇ ਫ਼ਿਲਮਾਂ ‘ਚ ਘੱਟ ਸਰਗਰਮ ਨਜ਼ਰ ਆ ਰਹੀ ਹੈ।