ਜੰਮੂ ਕਸ਼ਮੀਰ ਸਿੱਖ ਕੁੜੀ ਵਾਲਾ ਮਾਮਲਾ- ਆਹ ਦੇਖ ਲਉ ਕੀ ਕਹਿ ਰਹੀ, ਕਿਸੇ ਨੂੰ ਕੀ ਕਹੀਏ ਜਦ…

ਜੰਮੂ ਕਸ਼ਮੀਰ ਸਿੱਖ ਕੁੜੀ ਵਾਲਾ ਮਾਮਲਾ- ਆਹ ਦੇਖ ਲਉ ਕੀ ਕਹਿ ਰਹੀ, ਕਿਸੇ ਨੂੰ ਕੀ ਕਹੀਏ ਜਦ ਆਪਣੇ ਹੀ ਭਾਂਡੇ ਮਾੜੇ ਹੋਣ

ਅੱਜ ਸਾਰਾ ਦਿਨ ਕਸ਼ਮੀਰ ਦੇ ਵਿਦਵਾਨ ਮੁਸਲਮਾਨਾਂ ਨਾਲ ਇਸ ਗੱਲ ਤੇ ਚਰਚਾ ਵੇਖੀ ਸੁਣੀ । ਮਨ ਬੜਾ ਦੁੱਖੀ ਹੋਇਆ। ਇਹ ਮੁਸਲਮਾਨ ਐਲਾਨੀਆਂ ਤੌਰ ਤੇ ਮੰਨਦੇ ਆ ਕਿ ਸਾਡਾ ਮਿਸ਼ਨਰੀ ਧਰਮ ਹੈ ਤੇ ਅਸੀਂ ਹਰ ਕੀਮਤ ਤੇ ਇਹਨੂੰ ਫੈਲਾਉਣਾ ਆ। “ਦਾਵਾ” ਇਸਨੂੰ ਕਹਿੰਦੇ ਆ ਤੇ ਕਹਿੰਦੇ ਆ ਕਿ ਉਹ ਤੁਹਾਨੂੰ ਮੁਸਲਮਾਨ ਬਣਾ ਕੇ ਤੁਹਾਡੇ ਤੇ ਇਹਸਾਨ ਕਰਨ ਡਹੇ ਆ। ਦੂਜਾ ਉਹ ਕਹਿੰਦੇ ਆ ਕਿ ਇਹ ਕੁੜੀਆਂ ਸਹਿਮਤੀ ਨਾਲ ਆਉਂਦੀਆਂ ਨੇ।

ਕਸ਼ਮੀਰ ਦੇ ਸਿੱਖ ਮੁੰਡਿਆਂ ਦਾ ਕਹਿਣਾ ਆ ਕਿ ਮੁਸਲਿਮ ਮੁੰਡੇ ਹੋਰ ਕੌਮਾਂ ਦੀਆਂ ਕੁੜੀਆਂ ਨੂੰ convert ਕਰਾਉਣ ਦੀ ਪਲੈਨਿੰਗ ਕਰਦੇ ਆਪ ਵੇਖੇ ਆ। ਹਮੇਸ਼ਾ ਇਹ ਨਹੀਂ ਹੁੰਦਾ ਇਹ ਤਮਾਮ ਕੁੜੀਆਂ ਕਿ ਇਕੋ ਤਰੀਕੇ ਨਾਲ ਹੀ ਇਹਨਾਂ ਨਾਲ ਜਾ ਵੱਸਦੀਆਂ ਨੇ।

ਪਹਿਲਾਂ ਇਹ ਤੁਹਾਡੀਆਂ ਕੁੜੀਆਂ ਨਾਲ ਰਾਬਤਾ ਬਣਾਉਂਦੇ ਨੇ। ਉਹ ਵੀ ਉਦੋਂ ਜਦੋਂ ਕੁੜੀ ਇਹਨਾਂ ਜੰਜਾਲਾਂ ਤੋੰ ਬੇਪ੍ਰਵਾਹ ਹੁੰਦੀ ਆ। ਫੇਰ ਉਸ ਸਾਹਮਣੇ ਸਿੱਖਾਂ ਜਾਂ ਉਹਨਾਂ ਦੇ ਪਰਿਵਾਰ ਦੇ ਹਿਮਾਇਤੀ ਹੋਣ ਦਾ ਡਰਾਮਾ ਤੇ ਫੇਰ ਸ਼ੈਤਾਨੀ “ਛੂਹ” ਤੇ ਫੇਰ ਪਿਆਰ ਦਾ ਇਜ਼ਹਾਰ। ਇਹ ਸਭ ਇਕ ਉਮਰ ਵੇਖਕੇ ਸ਼ੁਰੂ ਕਰਦੇ ਆ। ਜਦੋਂ ਕੁੜੀ ਦਾ ਮਨ ਸਲੇਟ ਦੀ ਤਰਾਂ ਕੋਰਾ ਹੁੰਦਾ ਆ ਤੇ ਜਦੋਂ ਇਹੋ ਜਿਹਾ ਇਜ਼ਹਾਰ ਉਹਦੀਆਂ ਰਾਤਾਂ ਦੀ ਨੀਂਦ ਉਡਾਅ ਲੈਂਦਾ ਆ। ਫੇਰ ਨਠਾ ਲਵੋ। ਜਦੋਂ ਕੁੜੀ ਨੱਠ ਜਾਵੇ ਫੇਰ ਕੁੜੀ ਨੂੰ ਪਤਾ ਈ ਹੁੰਦਾ ਆ ਕਿ ਹੁਣ ਹੋਰ ਕੋਈ ਕੀ ਪਤਾ ਵਿਆਹੇ ਕਿ ਨਾਂ ਹੁਣ ਇਹੋ ਜੂਆ ਖੇਡ ਲੈਂਦੀ ਆ ਪਰ ਅੰਤ ਉਸ ਤੋਂ ਵੀ ਭੈੜਾ ਹੁੰਦਾ ਆ ਕਿਉਂਕਿ ਇਹ ਸਭ ਇਕ ਸਾਜਿਸ਼ ਤਹਿਤ ਹੋਇਆ ਹੁੰਦਾ ਆ।

ਇਹ ਕੰਮ ਮੁਸਲਿਮ ਮੁੰਡੇ ਸਿਰਫ ਸਿੱਖਾਂ ਨਾਲ ਹੀ ਨਹੀਂ ਕਰਦੇ ਬਲਕਿ ਹਰ ਦੇਸ਼ ਚ ਇਸ “ਗਰੂਮਿੰਗ” ਕਰਕੇ ਬਦਨਾਮ ਨੇ । ਲਵ ਜਿਹਾਦ ਸੰਘੀਆਂ ਦਾ ਕੋਈ ਫੋਕਾ ਫੈਂਟਰ ਨਹੀਂ ਬਲਕਿ ਇਸ ਚ ਵੀ ਤਲਖ ਹਕੀਕਤ ਲੁਕੀ ਹੈ। ਸੰਘੀਆਂ ਦੀ ਨਫਰਤ ਕਰਕੇ ਇਹ ਵੀ ਸਾਨੂੰ ਉਹਨਾਂ ਦਾ ਨਫਰਤੀ ਏਜੰਡਾ ਈ ਜਾਪਦਾ ਰਿਹਾ ਆ।

ਸਿੱਖਾਂ ਦੀਆਂ ਕੁੜੀਆਂ ਇਹਨਾਂ ਦਾ ਸਭ ਤੋਂ ਅਸਾਨ ਸ਼ਿਕਾਰ ਨੇ ਕਿਉਂਕਿ ਸਿੱਖ ਆਪਣੇ ਧੀਆਂ ਪੁੱਤਾਂ ਨੂੰ ਦੂਜਿਆਂ ਤੋਂ ਦੂਰੀ ਬਣਾਉਣੀ ਤੇ ਨਫਰਤ ਕਰਨੀ ਨਹੀ ਸਿਖਾਉਂਦੇ। ਦੂਜਾ ਆਪਣੀ ਕੌਮ ਦੇ ਅੰਦਰ ਬੱਚਿਆਂ ਨੂੰ ਆਪਣੇ ਭਾਈਚਾਰੇ ਦੇ ਵਿੱਚ ਹੀ ਸੀਮਤ ਰਹਿਣ ਦਾ ਪਾਬੰਦ ਨਹੀਂ ਕੀਤਾ ਜਾਂਦਾ।

ਇਹ ਮੇਰੀ ਕਿਸੇ ਕਿਸਮ ਦੀ ਨਫਰਤ ਦਾ ਪ੍ਰਗਟਾਵਾ ਨਹੀਂ। ਕਈ ਡਾਕੂਮੈਂਟਰੀਆਂ ਤੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ। ਜਿਸ ਵਿੱਚ ਇਹਨਾਂ ਦੇ ਮੁੰਡੇ ਹਿਕ ਥਾਪੜ ਕੇ ਕਬੂਲਦੇ ਆ ਕਿ ਇਹ ਕਰਦੇ ਆਂ ਤੇ ਕਰਦੇ ਰਵਾਂਗੇ। ਕੁੜੀਆਂ ਨਾਲ ਵਿਆਹ ਕਰਵਾ ਕੇ ਉਹਨਾਂ ਨੂੰ ਗਾਂਹ ਹੋਰ ਲੋਕਾਂ ਨੂੰ ਅਯਾਸ਼ੀ ਲਈ ਸੌਪ ਦਿੱਤਾ ਗਿਆ ਸੀ ਤੇ ਕਈਆਂ ਨੂੰ ਵੇਚ ਦਿੱਤਾ ਗਿਆ। ਛੋਟੀਆਂ ਕੁੜੀਆਂ ਨੂੰ ਕਈ ਕਈ ਮਹੀਨੇ ਕਈ ਕਈ ਲੋਕਾਂ ਵੱਲੋਂ ਲਗਾਤਾਰ ਜੁਲਮ ਦਾ ਸ਼ਿਕਾਰ ਬਣਾਇਆ ਗਿਆ।

ਇਹ ਲਿਖਣ ਦਾ ਮਕਸਦ ਇਹ ਆ ਕਿ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਜਾਗਰੂਕ ਹੋਣ ਕਿ ਮੁਸਲਿਮ ਤੁਹਾਡੇ ਸੌ ਸਕੇ ਹੋਣ ਪਰ ਆਪਣੇ ਪਰਿਵਾਰ ਤੋਂ ਇਹਨਾਂ ਦੇ ਮੁੰਡਿਆ ਨੂੰ ਦੂਰ ਰੱਖੋ। ਆਪਣੀਆਂ ਕੁੜੀਆਂ ਨੂੰ ਬਾਰ ਬਾਰ ਹਿਦਾਇਤ ਕਰੋ ਕਿ ਇਹਨਾਂ ਨਾਲ ਕਿਸੇ ਕਿਸਮ ਦਾ ਕੂਣ ਬੋਲਣ ਨਾਂ ਰੱਖਣ। ਇਹ ਕੋਈ ਮੁਹੱਬਤ ਪਿਆਰ ਨਹੀਂ ਆ। ਹਮੇਸ਼ਾ ਕੁੜੀ ਹੀ ਕਿਉਂ ਧਰਮ ਬਦਲਦੀ ਏ ਕਦੇ ਉਹ ਵੀ ਬਦਲਦੇ। ਇਹਨਾਂ ਨੂੰ ਇਹਨਾਂ ਦੇ ਧਰਮ ਵੱਲੋਂ ਪੂਰੀ ਹਿਮਾਇਤ ਆ। ਉਹ ਕਦੇ ਇਹਨਾਂ ਨੂੰ ਵਰਜਣਾ ਤੇ ਦੂਰ ਕਦੇ ਦਮ ਲੈਣ ਨੂੰ ਵੀ ਨਹੀਂ ਆਖਦੇ। ਆਪਣਾ ਬਚਾਅ ਕਰੋ।easy meat ਨਾਂ ਦੀ ਕਿਤਾਬ ਮੰਗਵਾ ਲਵੋ ਜਾਂ ਯੂ ਟਿਊਬ ਤੇ grooming gangs ਲਿਖ ਕੇ ਖੋਜ ਲਵੋ।
Sandip Singh Teja