19 ਸਾਲਾਂ ਦੇ ਮੁੰਡੇ ਨੂੰ ਭਜਾਕੇ ਲੈ ਗਏ 45 ਸਾਲਾਂ ਜਨਾਨੀ

19 ਸਾਲਾਂ ਦੇ ਮੁੰਡੇ ਨੂੰ ਭਜਾਕੇ ਲੈ ਗਏ 45 ਸਾਲਾਂ ਜਨਾਨੀ ? ਸੁਣੋ ਕੀ ਕਹਿੰਦੇ ਮੁੰਡੇ ਦੇ ਮਾਪੇ ਤੇ ਜਨਾਨੀ ਦਾ ਘਰਵਾਲਾ !

ਅੱਜ ਜ਼ਿਆਦਾਤਰ ਲੋਕਾਂ ਵੱਲੋਂ ਇਨਸਾਨੀਅਤ ਦੀ ਗਿਰਾਵਟ ਅਤੇ ਰਿਸ਼ਤਿਆਂ ਵਿਚ ਆ ਰਹੀ ਕੜਵਾਹਟ ਬਾਰੇ ਹੀ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੁਝ ਸੂਝਵਾਨ ਤਾਂ ਅੱਜ ਦੇ ਸੰਸਾਰ ਨੂੰ ਜੰਗਲ ਰਾਜ ਵਿਚ ਤਬਦੀਲ ਹੁੰਦਾ ਹੋਇਆ ਮੰਨਣ ਲੱਗ ਪਏ ਹਨ। ਸਮਾਜ ਵਿਚ ਵੱਧ ਰਹੀ ਇਹ ਮਾਰ-ਧਾੜ ਹਰ ਇਕ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਕਾਰਨ ਮਨੁੱਖੀ ਸਬੰਧ ਵੀ ਤਰੇੜੇ ਜਾ ਰਹੇ ਹਨ। ਇਸ ਵੱਧ ਰਹੀ ਗ਼ਿਲਾਜਤ ਦੀ ਜ਼ਿੰਮੇਵਾਰੀ ਕੋਈ ਵੀ ਆਪਣੇ ਉੱਪਰ ਲੈਣ ਲਈ ਤਿਆਰ ਨਹੀਂ ਹੁੰਦਾ। ਆਦਮੀ ਦੀ ਸ਼ਾਇਦ ਇਹ ਜਮਾਂਦਰੂ ਫਿਤਰਤ ਹੈ ਕਿ ਉਹ ਆਪਣੀਆਂ ਗ਼ਲਤੀਆਂ ਤੇ ਗੁ ਨਾ ਹ ਅਕਸਰ ਦੂਸਰਿਆਂ ਸਿਰ ਹੀ ਮੜਨ ਦਾ ਆਦੀ ਹੋ ਚੁੱਕਾ ਹੈ। ਦੂਸਰਿਆਂ ਦੀ ਨਿੰਦਿਆ ਕਰਨਾ, ਉਹ ਆਪਣਾ ਹੱਕ ਸਮਝਦੇ ਹਨ ਪਰ ਆਪਣੇ ਬਾਰੇ ਇਕ ਵੀ ਲਫ਼ਜ਼ ਸੁਣਨ ਨੂੰ ਤਿਆਰ ਨਹੀਂ ਹੁੰਦੇ। ਕੀ ਦੂਸਰਿਆਂ ਦੇ ਗੁ ਨਾ ਹਾਂ ਦੀ ਲਿਸਟ ਬਣਾਉਣ ਨਾਲੋਂ ਸਾਨੂੰ ਆਪਣੀਆਂ ਗ਼ਲਤੀਆਂ ਵੱਲ ਧਿਆਨ ਦੇਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੋਣੀ ਚਾਹੀਦੀ?

ਆਪਣੇ ਅੰਦਰ ਝਾਤੀ ਮਾਰਨਾ ਬੜਾ ਔਖਾ ਕੰਮ ਹੁੰਦਾ ਹੈ। ਅਕਸਰ ਅਸੀਂ ਦੂਸਰਿਆਂ ਨੂੰ ਸਹੀ ਗ਼ਲਤ ਦਾ ਗਿਆਨ ਦੇਣ ਵਿਚ ਹੀ ਆਪਣਾ ਸਮਾਂ ਗੁਜ਼ਾਰ ਦਿੰਦੇ ਹਾਂ। ਜੇ ਦਿਨ ਵਿਚ ਕੁਝ ਪਲ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਆਪਣੇ ਆਪ ਅਤੇ ਚੌਗਿਰਦੇ ਨੂੰ ਵਧੀਆ ਬਣਾ ਸਕਦੇ ਹਾਂ। ਜੇ ਅਸੀਂ ਆਪਣੇ ਦਿਮਾਗ਼, ਸੋਚ ਅਤੇ ਘਰ ਨੂੰ ਸਹੀ ਕਰ ਲਈਏ ਤਾਂ ਬਹੁਤ ਕੁਝ ਖ਼ੁਦ-ਬ-ਖ਼ੁਦ ਠੀਕ ਹੋ ਸਕਦਾ ਹੈ। ਦੂਸਰਿਆਂ ਨੂੰ ਅਕਲ ਵੰਡਣ ਨਾਲੋਂ ਸਾਨੂੰ ਖ਼ੁਦ ਅਕਲ ਗ੍ਰਹਿਣ ਕਰਨ ਲਈ ਯਤਨਸ਼ੀਲ ਰਹਿਣ ਦੀ ਜ਼ਿਆਦਾ ਜ਼ਰੂਰਤ ਹੈ। ਅਕਸਰ ਅਸੀਂ ਆਪਣੀ ਅਕਲ ਹੋਰਨਾਂ ਨੂੰ ਵੰਡ ਕੇ ਖ਼ੁਦ ਖ਼ਾਲੀ ਹੋ ਕੇ ਮਨ ਦੇ ਦਰਵਾਜ਼ੇ ਬੰਦ ਕਰ ਲੈਂਦੇ ਹਾਂ। ਬੰਦ ਦਰਵਾਜ਼ਿਆਂ ਵਿੱਚੋਂ ਦੀ ਤਾਂ ਹਵਾ ਵੀ ਅੰਦਰ ਨਹੀਂ ਆ ਸਕਦੀ, ਫੇਰ ਅਕਲ ਕਿਵੇਂ ਵਾਪਸ ਆਵੇਗੀ?

ਸਾਨੂੰ ਆਪਣੇ ਅਤੇ ਆਪਣਿਆਂ ਵੱਲੋਂ ਕੀਤੇ ਮਾੜੇ ਕੰਮ ਘੱਟ ਹੀ ਵਿਖਾਈ ਦੇਂਦੇ ਹਨ। ਆਪਣੀਆਂ ਗ਼ਲਤੀਆਂ ਸਾਨੂੰ ਮਜਬੂਰੀਵੱਸ ਕੀਤੀਆਂ ਲੱਗਦੀਆਂ ਹਨ ਪਰ ਦੂਸਰਿਆਂ ਵੱਲੋਂ ਜਾਣੇ-ਅਣਜਾਣੇ ਵਿਚ ਕੀਤੀ ਗ਼ਲਤੀ ਵੀ ਨਾ-ਮਾਫ਼ੀ ਯੋਗ ਗੁਨਾਹ ਲੱਗਦੀ ਹੈ। ਉਮਰ ਵੱਧਣ ਨਾਲ ਅਤੇ ਪੜ੍ਹਾਈ ਕਰਨ ਨਾਲ ਆਖਦੇ ਨੇ ਬੰਦਾ ਸਿਆਣਾ ਹੋ ਜਾਂਦਾ ਹੈ ਪਰ ਚੁਫ਼ੇਰੇ ਝਾਤੀ ਮਾਰੀਏ ਤਾਂ ਜ਼ਿਆਦਾਤਰ ਲੋਕਾਂ ਨੇ ਜ਼ਿਆਦਾ ਪੜ੍ਹਾਈ ਕਰ ਕੇ ਅਤੇ ਵਡੇਰੀ ਉਮਰ ਬਾਅਦ ਵੀ ਦੂਸਰਿਆਂ ਨੂੰ ਧੋਖਾ ਦੇਣ ਤੇ ਠੱਗਣ ਵਿਚ ਕਾਫ਼ੀ ਤਰੱਕੀ ਕੀਤੀ ਹੈ।

ਪਹਿਲਾਂ ਆਮ ਲੋਕ ਝੂਠ ਬੋਲਣ ਨੂੰ ਵੀ ਕਿਸੇ ਨਾਲ ਫਰੇਬ ਕਰਨ ਵਰਗਾ ਗੁਨਾਹ ਸਮਝਦੇ ਸਨ। ਪਿੰਡਾਂ ਦੇ ਮੋਹਤਬਰ ਅਤੇ ਚੌਧਰੀ ਕਿਸਮ ਦੇ ਲੋਕ ਤਾਂ ਇਸ ਤਰ੍ਹਾਂ ਦੇ ਗੁਨਾਹਗਾਰਾਂ ਦੀ ਸੰਗਤ ਦਾ ਸੁਫ਼ਨਾ ਵੀ ਨਹੀਂ ਸੀ ਲੈਂਦੇ। ਮਾੜੀ ਸੋਚ ਵਾਲਿਆਂ ਨਾਲੋਂ ਅਕਸਰ ਸਾਰੇ ਹੀ ਦੂਰੀ ਬਣਾ ਕੇ ਰੱਖਦੇ ਸਨ। ਪਰ ਅੱਜ ਸਭ ਕੁਝ ਉਲਟ ਹੋ ਰਿਹਾ ਹੈ, ਅ ਪ ਰਾ ਧੀ ਕਿਸਮ ਦੇ ਲੋਕ ਹੀ ਸਮਾਜ ਦੇ ਮੋਹਰੀ ਅਤੇ ਸਮਝਦਾਰ ਮੰਨੇ ਜਾਂਦੇ ਹਨ।

ਨੇਕ ਕਮਾਈ ਕਰਨ ਵਾਲਿਆਂ ਨੂੰ ਕਮ-ਅਕਲ ਗਿਣਿਆ ਜਾਣ ਲੱਗਾ ਪਿਆ ਹੈ। ਜਿੰਨਾ ਵੱਡਾ ਅਪਰਾਧੀ ਜਾਂ ਬੇਈਮਾਨ, ਓਨਾ ਵੱਡਾ ਚੌਧਰੀ ਅਤੇ ਨੇਤਾ ਹੋਣਾ ਅੱਜ ਦੀ ਪਛਾਣ ਬਣ ਗਈ ਹੈ। ਸਾਰਾ ਸਮਾਜ ਪੂਰੀ ਤਰ੍ਹਾਂ ਗ਼ਲਤ ਤਾਂ ਨਹੀਂ ਹੋਇਆ ਪਰ ਮਾੜੀ ਸੋਚ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਸਾਡਾ ਇਤਿਹਾਸ ਵੀ ਇਹੀ ਦਰਸਾਉਂਦਾ ਹੈ ਕਿ ਜ਼ਿਆਦਾਤਰ ਰਾਜਿਆਂ ਨੇ ਵੀ ਧੋਖੇ ਅਤੇ ਫਰੇਬ ਨਾਲ ਹੀ ਰਾਜ ਹਾਸਲ ਕੀਤੇ ਸਨ। ਜੇ ਬੀਤੇ ਸਮਿਆਂ ਵਿਚ ਸਹੀ ਸੋਚ ਵਾਲੇ ਵਧੀਆ ਲੋਕ ਅੱਗੇ ਆਏ ਹੁੰਦੇ ਅਤੇ ਉਨ੍ਹਾਂ ਸਹੀ ਗੱਲਾਂ ਉੱਤੇ ਅਮਲ ਕੀਤਾ ਹੁੰਦਾ ਤਾਂ ਅੱਜ ਦੁਨੀਆ ਦੀ ਦਿਖ ਹੀ ਹੋਰ ਹੋਣੀ ਸੀ। ਜਿੰਨੇ ਯੁੱਧਾਂ ਨੇ ਸੰਸਾਰ ਵਿਚ ਤਬਾਹੀ ਮਚਾਈ ਸੀ ਉਹ ਵੀ ਨਹੀਂ ਸੀ ਵਾਪਰਨੀ। ਬਹੁਤੇ ਰਾਜਿਆਂ ਵੱਲੋਂ ਧਰਮ ਦੇ ਨਾਂ ਉੱਪਰ ਕੀਤੀਆਂ ਲੜਾਈਆਂ ਨੇ ਹੀ ਨਫ਼ਰਤ ਅਤੇ ਘਿਰਨਾ ਨੂੰ ਜਨਮ ਦਿੱਤਾ ਸੀ। ਸਮਾਜ ਵਿਚ ਇਸ ਦਾ ਅਸਰ ਹੋਣਾ ਹੀ ਸੀ। ਸਾਡੇ ਘਰਾਂ ਵਿਚ ਵੀ ਬਿਨਾਂ ਬੁਲਾਏ ਮਹਿਮਾਨ ਵਾਂਗ ਇਹ ਗ਼ਲਤ ਸੋਚਾਂ ਆ ਚੁੱਕੀਆਂ ਹਨ। ਭਾਵੇਂ ਪਤੀ-ਪਤਨੀ ਹੋਣ, ਭੈਣ-ਭਰਾ ਹੋਣ ਜਾਂ ਧੀਆਂ-ਪੁੱਤਰ, ਹਰੇਕ ਦੇ ਅੰਦਰੋਂ ਪ੍ਰੇਮ-ਭਾਵ, ਪਿਆਰ-ਸਤਿਕਾਰ ਘਟਦਾ ਜਾ ਰਿਹਾ ਹੈ। ਕਿਸੇ ਕੋਲ ਵੀ ਕਿਸੇ ਗੱਲ ਦਾ ਸਿੱਧਾ ਜਵਾਬ ਨਹੀਂ ਹੁੰਦਾ, ਜਿਵੇਂ ਸਾਰੇ ਹੀ ਇਕ ਦੂਸਰੇ ਉੱਪਰ ਤਿੱਖਾ ਵਿਅੰਗ ਕੱਸਣ ਦੇ ਮੁਕਾਬਲੇ ਵਿਚ ਹਿੱਸਾ ਲੈ ਰਹੇ ਹੋਣ। ਅੱਜ ਬਹੁਤ ਘੱਟ ਪਰਿਵਾਰ ਇਕ ਯੂਨਿਟ ਵਾਂਗ ਨਜ਼ਰ ਆਉਂਦੇ ਹਨ ਜ਼ਿਆਦਤਰ ਪਰਿਵਾਰ ਭੂੰਡਾਂ ਦੀ ਖੱਖਰ ਦਾ ਰੂਪ ਧਾਰਨ ਕਰ ਚੁੱਕੇ ਹਨ। ਜੋ ਅਕਸਰ ਆਪਣਿਆਂ ਨਾਲ ਜਾਂ ਬਾਹਰਲਿਆਂ ਨਾਲ ਉਲਝਣ ਤੋਂ ਬਾਜ਼ ਨਹੀਂ ਆਉਂਦੇ।

ਦੁਨੀਆ ਵਿਚ ਹਰ ਇਕ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਆਪਣੇ ਆਪ ਨੂੰ ਸਿਆਣਾ ਸਮਝਣ ਦਾ ਭੁਲੇਖਾ ਪਾਲ ਲੈਂਦੇ ਹਨ, ਉਨ੍ਹਾਂ ਨੂੰ ਕੋਈ ਨਹੀਂ ਸਮਝਾ ਸਕਦਾ। ਅੱਜ ਇਸ ਤਰ੍ਹਾਂ ਦੇ ਭੁਲੇਖੇ ਵਿਚ ਜਿਊੁਣ ਵਾਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ, ਜਿਸ ਕਾਰਨ ਹਰ ਵੇਲੇ ਤਲਖ਼-ਕਲਾਮੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਪਿਆਰ ਦੀ ਭਾਸ਼ਾ ਬਹੁਤ ਖ਼ੂਬਸੂਰਤ ਅਤੇ ਸਰਲ ਹੁੰਦੀ ਹੈ, ਬਸ਼ਰਤੇ ਦੂਸਰਾ ਵੀ ਪਿਆਰ ਅਤੇ ਸਤਿਕਾਰ ਦੀ ਕਦਰ ਕਰਨ ਵਾਲਾ ਹੋਵੇ। ਗੱਲ ਫੇਰ ਉਥੇ ਹੀ ਆਣ ਕੇ ਅਟਕ ਜਾਂਦੀ ਹੈ ਕਿ ਆਪਣੇ ਆਪ ਨੂੰ ਸਿਆਣਾ ਸਮਝਣ ਵਾਲੇ ਜ਼ਿਆਦਾਤਰ ਲੋਕ ਕੁਝ ਸੁਣਨ ਲਈ ਨਹੀਂ ਹੁੰਦੇ ਸਗੋਂ, ਕੁਝ ਕਹਿਣ ਨੂੰ ਹੀ ਆਪਣੀ ਸਿਆਣਪ ਸਮਝਦੇ ਹਨ। ਕਹਿਣ ਅਤੇ ਸੁਣਨ ਵਾਲਿਆਂ ਦੇ ਵਿਚਾਰਾਂ ਵਿਚ ਇਕਸਾਰਤਾ ਹੋਣੀ ਵੀ ਜ਼ਰੂਰੀ ਹੈ। ਜਦੋਂ ਸਾਰੇ ਆਪਣੇ ਆਪ ਨੂੰ ਪੀਰ ਸਮਝਣ ਲੱਗ ਪੈਣ ਤਾਂ ਫਿਰ ਚੇਲਾ ਕੌਣ ਹੋਵੇਗਾ?

ਆਪਣੇ ਮਤਲਬ ਨਾਲ ਵਾਸਤਾ ਰੱਖਣ ਵਾਲੇ, ਹਰ ਕਾਮਯਾਬੀ ਉੱਪਰ ਘੁਮੰਡ ਕਰਨ ਵਾਲੇ ਅਤੇ ਹਰ ਵਕਤ ਆਪਣੇ ਆਪ ਨੂੰ ਹੀ ਸਹੀ ਮੰਨਣ ਵਾਲੇ ਕਦੇ ਵੀ ਰਿਸ਼ਤੇ ਤੇ ਦੋਸਤੀਆਂ ਨਾਲ ਇਨਸਾਫ਼ ਨਹੀਂ ਕਰ ਸਕਦੇ। ਆਪਣੇ ਸੁਭਾਅ ਨੂੰ ਨਰਮ ਰੱਖ ਕੇ ਆਪਣੀ ਗ਼ਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗਣ ਵਾਲੇ ਹਮੇਸ਼ਾ ਦੂਸਰਿਆਂ ਨਾਲੋਂ ਵਧੀਆ ਅਤੇ ਸ਼ਾਂਤ ਜੀਵਨ ਜਿਉਂਦੇ ਹਨ। ਜਦੋਂ ਸੋਚ ਤੇ ਸਮਝ ਸਮਤਲ ਨਹੀਂ ਹੁੰਦੇ ਤਾਂ ਕਿਸੇ ਵਾਰਤਾਲਾਪ ਦਾ ਸਹੀ ਤਰੀਕੇ ਨਾਲ ਸਿਰੇ ਚੜ੍ਹਨਾ ਕਦੇ ਵੀ ਸੰਭਵ ਨਹੀਂ ਹੋ ਸਕਦਾ। ਦਿਨੋਂ-ਦਿਨ ਸਾਡੀ ਸੁਣਨ ਸ਼ਕਤੀ ਘੱਟਦੀ ਜਾ ਰਹੀ ਹੈ। ਜਦੋਂ ਸਾਰੇ ਹੀ ਬੋਲਣ ਵਾਲੇ ਹੋਣਗੇ ਫਿਰ ਤਾਂ ਰੌਲੇ ਤੋਂ ਵੱਧ ਕਿਸੇ ਨੂੰ ਕੁਝ ਸਮਝ ਨਹੀਂ ਆਵੇਗਾ। ਅੱਜ ਵੱਧ ਰਹੇ ਪ੍ਰਦੂਸ਼ਣ ਦਾ ਇਕ ਕਾਰਨ ਇਹ ਵੀ ਹੈ।

ਇਕ ਪਾਸੜ ਵਾਰਤਾਲਾਪ ਹੀ ਸਾਡੇ ਪਰਿਵਾਰਕ, ਸਮਾਜਿਕ ਅਤੇ ਕਾਰੋਬਾਰੀ ਰਿਸ਼ਤਿਆਂ ਵਿਚ ਵੱਡੀ ਰੁਕਾਵਟ ਬਣ ਕੇ ਉੱਭਰ ਰਿਹਾ ਹੈ। ਅਸੀਂ ਦੂਸਰਿਆਂ ਨੂੰ ਆਪਣੀ ਗੱਲ ਸਮਝਾਉਣ ਤੋਂ ਅਸਮਰੱਥ ਹੁੰਦੇ ਜਾ ਰਹੇ ਹਾਂ।

ਆਪਣੀ ਹੈਸੀਅਤ ਨਾਲੋਂ ਵੱਧ ਪੈਸੇ ਕਮਾਉਣ ਲਈ ਅੱਜ ਜ਼ਿਆਦਾਤਰ ਲੋਕ ਰਿਸ਼ਤਿਆਂ ਨੂੰ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਜਦੋਂ ਕਿ ਸਾਨੂੰ ਇਸ ਗੱਲ ਦਾ ਇਲਮ ਹੈ ਕਿ ਆਖ਼ਰੀ ਵੇਲੇ ਸਾਡੀ ਨੇਕ ਕਮਾਈ ਵੀ ਸਾਡੇ ਨਾਲ ਨਹੀਂ ਜਾਣੀ ਫਿਰ ਇਹ ਤਿਕੜਮਬਾਜ਼ੀ ਕਿਸ ਲਈ? ਅਸੀਂ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਬੇਈਮਾਨੀ ਦੇ ਪੈਸੇ ਨਾਲ ਕਦੇ ਵੀ ਸਾਰੀ ਉਮਰ ਨਹੀਂ ਲੰਘ ਸਕਦੀ, ਪਰ ਬੇਈਮਾਨ ਅਤੇ ਰਿਸ਼ਵਤਖੋਰੀ ਦਾ ਧੱਬਾ ਸਾਰੀ ਉਮਰ ਸਾਡੇ ਨਾਲ ਚਿੰਬੜਿਆ ਰਹੇਗਾ।

ਸਾਨੂੰ ਖ਼ਤਰਨਾਕ ਮਖੌਟੇਧਾਰੀ ਲੋਕਾਂ ਤੋਂ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਹੈ, ਜੋ ਧਾਰਮਿਕ, ਸਮਾਜਿਕ ਤੇ ਰਾਜਨੀਤਕ ਮਖੌਟੇ ਪਾ ਕੇ ਸਮਾਜ ਨੂੰ ਲੁੱਟ ਰਹੇ ਹਨ।

ਅੱਜ ਬਿਨਾਂ ਮਤਲਬ ਕੋਈ ਕਿਸੇ ਨਾਲ ਵਾਹ-ਵਾਸਤਾ ਨਹੀਂ ਰੱਖਦਾ, ਇਸੇ ਕਾਰਨ ਜ਼ਿੰਦਗੀ ਵਿਚ ਧੋਖੇ ਵਧਦੇ ਜਾ ਰਹੇ ਹਨ। ਜਦੋਂ ਕੋਈ ਬਿਨਾਂ ਲਾਲਚ ਕਿਸੇ ਦਾ ਸਾਥ ਦੇਂਦਾ ਹੈ ਤਾਂ ਕਈ ਹੱਥ ਉਸਦੀ ਸਹਾਇਤਾ ਲਈ ਅੱਗੇ ਆ ਜਾਂਦੇ ਹਨ ਪਰ ਜਦੋਂ ਕੋਈ ਕਿਸੇ ਨਾਲ ਫਰੇਬ ਕਰਦਾ ਹੈ ਤਾਂ ਉਹੀਂ ਹੱਥ ਲਾਹਨਤਾਂ ਪਾਉਣ ਲੱਗ ਪੈਂਦੇ ਹਨ।

ਕਿਸੇ ਦਾ ਦਿਲ ਦੁਖਾ ਕੇ ਜਾਂ ਕਿਸੇ ਦਾ ਨੁਕਸਾਨ ਕਰ ਕੇ ਖ਼ੁਸ਼ੀਆਂ ਲੱਭਣ ਵਾਲਿਆਂ ਦੇ ਹੱਥ ਜ਼ਿਆਦਾਤਰ ਨਿਰਾਸ਼ਾ ਹੀ ਆਉਂਦੀ ਹੈ। ਮਾਂ-ਬਾਪ ਕੋਲ ਵੀ ਅੱਜ ਬੱਚਿਆਂ ਲਈ ਜ਼ਿਆਦਾ ਵਕਤ ਨਹੀਂ ਹੁੰਦਾ, ਜਿਸ ਕਾਰਨ ਬੱਚੇ ਵੀ ਮਾਂ-ਬਾਪ ਦੇ ਕਹਿਣੇ ਵਿਚ ਨਹੀਂ ਰਹਿੰਦੇ, ਨਾ ਹੀ ਉਨ੍ਹਾਂ ਦੀਆਂ ਨਸੀਹਤਾਂ ਅਤੇ ਚੰਗੀਆਂ ਗੱਲਾਂ ਅਪਨਾਉਣ ਵਿਚ ਰੁਚੀ ਵਿਖਾਉਂਦੇ ਹਨ। ਜ਼ਿਆਦਾਤਰ ਬੱਚੇ ਆਪਣੇ ਆਪ ਨੂੰ ਮਾਂ-ਬਾਪ ਨਾਲੋਂ ਸਿਆਣੇ ਸਮਝਣ ਲੱਗ ਪਏ ਹਨ। ਇਸੇ ਕਰ ਕੇ ਉਹ ਰਿਸ਼ਤਿਆਂ ਤੋਂ ਅਨਜਾਣ ਅਤੇ ਜ਼ਿੰਦਗੀ ਦੀ ਦੌੜ ਤੋਂ ਪਿੱਛੇ ਰਹਿ ਰਹੇ ਹਨ।

ਆਦਮੀ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਹੀ ਉਸ ਨੂੰ ਵਧੀਆ ਜਾਂ ਮਾੜਾ ਬਣਾਉਂਦਾ ਹੈ। ਮਾੜੀ ਨੀਅਤ ਨਾਲ ਜ਼ਿੰਦਗੀ ‘ਚ ਸਫਲਤਾ ਨਸੀਬ ਵਿਚ ਨਹੀਂ ਹੁੰਦੀ। ਅਕਸਰ ਉਦਾਹਰਣ ਦਿੱਤੀ ਜਾਂਦੀ ਹੈ ਕਿ ਜੇ ਦਿਨ ਚੰਗੇ ਹੋਣ ਤਾਂ ਭੁੱਜੇ ਮੋਠ ਵੀ ਉੱਗ ਪੈਂਦੇ ਹਨ ਅਤੇ ਜਦੋਂ ਮਾੜੇ ਦਿਨ ਹੋਣ ਤਾਂ ਸਾਥ ਦੇਣ ਵਾਲੇ ਵੀ ਤੁਹਾਡੀਆਂ ਗ਼ਲਤੀਆਂ ਲੱਭਣ ਲੱਗ ਪੈਂਦੇ ਹਨ। ਇਹ ਸਭ ਬੰਦੇ ਦੀ ਸੋਚ ਅਤੇ ਨੀਅਤ ਦਾ ਹੀ ਨਤੀਜਾ ਹੁੰਦੇ ਹਨ।

ਕੋਈ ਵੀ ਕੰਮ ਸ਼ੁਰੂ ਕਰਨ ਲੱਗਿਆਂ ਆਪਣੇ ਉੱਪਰ ਯਕੀਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਵਿਸ਼ਵਾਸ ਭਰਪੂਰ ਬੰਦਾ ਹੀ ਜ਼ਿਆਦਾਤਰ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਧੋਖਾ ਦੇਣ ਵਾਲੇ ਨਾਲੋਂ ਧੋਖਾ ਖਾਣ ਵਾਲੇ ਛੇਤੀ ਕਾਮਯਾਬ ਹੁੰਦੇ ਹਨ ਕਿਉਂਕਿ ਧੋਖਾ ਦੇਣ ਵਾਲੇ ਦਾ ਵਿਸ਼ਵਾਸ ਖਿੰਡਿਆ ਹੁੰਦਾ ਹੈ ਅਤੇ ਉਸ ਨੂੰ ਆਪਣੀ ਸਫ਼ਲਤਾ ਦਾ ਪੂਰਾ ਯਕੀਨ ਵੀ ਨਹੀਂ ਹੁੰਦਾ। ਤਰੱਕੀ ਕਰਨੀ ਹੈ ਤਾਂ ਗੁੱਸਾ ਆਉਣ ‘ਤੇ ਵੀ ਸ਼ਾਂਤ ਰਹਿਣ ਦੀ ਕਲਾ ਸਿੱਖੋ। ਮਾੜੇ ਦਿਨ ਆਉਣ ‘ਤੇ ਵੀ ਇਮਾਨਦਾਰੀ ਦਾ ਪੱਲਾ ਨਾ ਛੱਡੋ। ਉੱਚ ਪਦਵੀ ਮਿਲਣ ‘ਤੇ ਵੀ ਲੋਕਾਂ ਦੇ ਕੰਮ ਆਉਣ ਦਾ ਫ਼ਰਜ਼ ਨਾ ਭੁੱਲੋ ਅਤੇ ਧਨ-ਦੌਲਤ ਆਉਣ ‘ਤੇ ਵੀ ਸਾਧਾਰਨ ਜੀਵਨ ਜਿਊਣ ਦੀ ਕੋਸ਼ਿਸ਼ ਕਰੋ। ਬੰਦੇ ਦੀ ਕਾਮਯਾਬੀ ਲਈ ਕਾਬਲੀਅਤ ਨਾਲੋਂ ਵਧੀਆ ਵਰਤਾਰਾ ਜ਼ਿਆਦਾ ਕੰਮ ਆਉਂਦਾ ਹੈ ਕਿਉਂਕਿ ਵਰਤਾਰਾ ਹਮੇਸ਼ਾ ਪ੍ਰਤੱਖ ਹੁੰਦਾ ਹੈ ਅਤੇ ਕਾਬਲੀਅਤ ਦਾ ਤਾਂ ਪਰਖ ਬਾਅਦ ਹੀ ਪਤਾ ਲੱਗਦਾ ਹੈ।

ਜੇ ਤੁਹਾਨੂੰ ਕੋਈ ਮਾੜਾ ਜਾਂ ਭੈੜਾ ਕਹਿੰਦਾ ਹੈ ਤਾਂ ਗੁੱਸਾ ਨਾ ਕਰੋ।ਅਸਫਲ ਹੋਣ ‘ਤੇ ਵੀ ਜ਼ਿਆਦਾ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਅਸਫਲਤਾ ਹੀ ਸਫਲਤਾ ਦੀ ਪਹਿਲੀ ਪੌੜੀ ਹੁੰਦੀ ਹੈ। ਵਕਤ ਦਾ ਪਹੀਆ ਕਦੇ ਪੁੱਠਾ ਨਹੀਂ ਗਿੜਦਾ। ਹਰ ਪਲ ਵਧੀਆ ਜਿਊਣ ਦੀ ਕੋਸ਼ਿਸ਼ ਕਰੋ। ਸਮੇਂ ਦਾ ਸਹੀ ਇਸਤੇਮਾਲ ਕਰਨਾ ਹੀ ਕਾਮਯਾਬੀ ਹਾਸਲ ਕਰਨ ਦਾ ਗੁਰ ਹੈ। ਵਕਤ ਦੀ ਰਫ਼ਤਾਰ ਨਾਲ ਹੀ ਘੜੀ ਦੀਆਂ ਸੂਈਆਂ ਬਦਲਦੀਆਂ ਹਨ। ਇਕ ਆਦਮੀ ਹੀ ਹੈ ਜਿਸ ਦੀ ਨੀਅਤ ਤੇ ਵਿਚਾਰ ਬਦਲਣ ਦਾ ਕੋਈ ਵਕਤ ਨਹੀਂ ਹੁੰਦਾ।

ਰਿਸ਼ਤੇ ਮੋਤੀਆਂ ਵਰਗੇ ਹੁੰਦੇ ਹਨ। ਖਿਲਰੇ ਮੋਤੀਆਂ ਦੀ ਕਦੇ ਮਾਲਾ ਨਹੀਂ ਬਣਦੀ। ਜੇ ਕੋਈ ਮੋਤੀ ਗੁਆਚ ਜਾਏ ਤਾਂ ਉਸ ਨੂੰ ਲੱਭ ਕੇ ਮਾਲਾ ਵਿਚ ਪਰੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ