ਆਈਲੈਟਸ ਦੇ ਵਿਆਹ ਦੀ ਤਬਾਹੀ, ਮ੍ਰਿਤਕ ਮੁੰਡੇ ਦੀ ਭੂਆ ਦੇ ਮੁੰਡੇ ਨੇ ਖੋਲ੍ਹੇ ਡੂੰਗੇ ਰਾਜ

ਮਾਂ ਨੇ ਮਸਾਂ ਪੁੱਤ ਦਾ ਮੂੰਹ ਦੇਖਿਆ ਸੀ ਰੱਬ ਨੇ ਬੜਾ ਤਰਸਾ ਤਰਸਾ 15 ਅਪ੍ਰੈਲ 1998 ਨੂੰ ਲਵਪ੍ਰੀਤ ਸਿੰਘ ਸਿੱਧੂ (ਲਾਡੀ ) ਨੂੰ ਦੁਨੀਆ ਤੇ ਭੇਜਿਆ ਸੀ .
ਚਾਵਾਂ ਸੰਗ ਦੁੱਧ ਮੱਖਣਾਂ ਨਾਲ ਲਵਪ੍ਰੀਤ ਨੂੰ ਜਵਾਨ ਕੀਤਾ ਸੁੱਖ ਨਾਲ ਕੱਦ ਕਾਠ ਪੱਖੋ ਕੋਠੇ ਜਿੱਡਾ ਵੱਧ ਕੇ ਲੰਬਾ ਗਿਆ ਮਾਪਿਆਂ ਬੜੇ ਸੁਪਨੇ ਸਜਾਏ ਉਨ੍ਹਾਂ ਦਾ ਲਾਡੀ ਪੁੱਤ ਕੈਨੇਡਾ ਜਾਵੇਗਾ ਜਿੱਥੇ ਜ਼ਿੰਦਗ਼ੀ ਵਾਲੀ ਗੱਡੀ ਨੂੰ ਲੀਹ ਤੇ ਤੋਰ ਖੁਸ਼ੀਆਂ ਸੰਗ ਖੇਡੇਗਾ ਇਸੇ ਉਮੀਦ ਨਾਲ ਜੱਟ ਦੀ ਮਾਂ ਵਾਂਗ ਪਿਆਰੀ ਜਮੀਨ ਆਸਰੇ ਲਵਪ੍ਰੀਤ ਸਿੱਧੂ ਵਾਸਤੇ ਪਰਦੇਸ ਦਾ ਜੁਗਾੜ ਬਣਾਇਆ ਰਿਸ਼ਤੇਦਾਰੀ ਵਿੱਚੋ ਹੀ ਲੜਕੀ ਬੇਅੰਤ ਕੌਰ ਬਾਜਵਾ ਪੁੱਤਰੀ ਜਗਦੇਵ ਸਿੰਘ ਵਿਧਿਆ ਪੱਤੀ ਪਿੰਡ ਖੁੱਡੀ ਕਲਾ ਨੇੜੇ ਬਰਨਾਲਾ ਨਾਲ 7 ਅਗਸਤ 2019 ਨੂੰ ਨੂੰ ਗੁਰਦੁਵਾਰਾ ਮੰਜੀ ਸਾਹਿਬ ਪਿੰਡ ਖੁੱਡੀ ਕਲਾ ਵਿਖੇ ਸੁਖਵਿੰਦਰ ਕੌਰ ਦੀ ਧੀ ਬੇਅੰਤ ਕੌਰ ਨਾਲ ਲਾਵਾ ਕਰ ਦਿੱਤੀਆਂ .ਲਵਪ੍ਰੀਤ ਸਿੱਧੂ ਦੇ ਪਿਤਾ ਬਲਵਿੰਦਰ ਸਿੰਘ ਸਿੱਧੂ ਤੇ ਮਾਂ ਰੁਪਿੰਦਰ ਕੌਰ ਸਿੱਧੂ ਨੇ ਬੜੇ ਚਾਵਾਂ ਨਾਲ ਧੀ ਬਣਾ ਕੇ ਲਿਆਂਦੀ ਬੇਅੰਤ ਕੌਰ ਦੇ ਸਿਰ ਤੋ ਆਪਣੇ ਪਿੰਡ ਕੋਠੇ ਗੁਰਬਿੰਦਰਪੂਰਾ ਧਨੌਲਾ (ਬਰਨਾਲੇ )ਪਾਣੀ ਵਾਰ ਸਾਰੇ ਲਾਡ ਪੂਰੇ ਕੀਤੇ ,

ਲਵਪ੍ਰੀਤ ਨੇ ਬੇਅੰਤ ਕੌਰ ਨਾਲ ਆਪਣੀ ਜ਼ਿੰਦਗ਼ੀ ਦੀ ਉਡਾਰੀ ਭਰਨ ਖਾਤਰ ਬੜੇ ਸੁਪਨੇ ਸਜਾਏ ਆਪਣੀ ਜੀਵਨ ਸਾਥਣ ਨੂੰ ਕੈਨੇਡਾ ਭੇਜ ਨਵੀ ਜ਼ਿੰਦਗ਼ੀ ਦਾ ਸਫਰ ਆਰੰਭ ਕਰਨ ਦਾ ਅਰਮਾਨ ਦੇਖਿਆ ਆਪਣੀਆਂ ਸੱਧਰਾਂ ਨੂੰ ਪੂਰਾ ਕਰਨ ਵਾਸਤੇ ਲਵਪ੍ਰੀਤ ਸਿੱਧੂ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਵਾਸਤੇ ਜਮੀਨ ਉਪਰ ਕਰਜਾ ਚੁੱਕ ਬੇਅੰਤ ਨੂੰ ਜਹਾਜ ਚੜਾ ਦਿੱਤਾ ਬੇਅੰਤ ਦੇ ਟੋਰੰਟੋ ਕੈਨੇਡਾ ਕਾਲਜ ਦੀ ਪੜਾਈ, ਫੀਸ ,ਟਿਕਟ ਦਾ ਤਕਰੀਬਨ 24 ਲੱਖ ਰੁਪਏ ਖਰਚ ਕੀਤਾ .ਬੇਅੰਤ ਕੌਰ ਬਾਜਵਾ ਦਾ ਰਿਸ਼ਤਾ ਲਵਪ੍ਰੀਤ ਸਿੰਘ ਸਿੱਧੂ ਦੇ ਫੁੱਫੜ ਨੇ ਕਰਵਾਇਆ ਰਿਸ਼ਤੇਦਾਰੀ ਹੋਣ ਕਰਕੇ ਕੋਈ ਵਾਹਲੀ ਚਿੰਤਾ ਨਹੀਂ ਸੀ ਪਰ ਕੀ ਪਤਾ ਸੀ ਦਿਲ ਵਿੱਚ ਘਟੀਆ ਸੋਚ ਲੈ ਫਿਰ ਰਹੀ ਬੇਅੰਤ ਕੌਰ ਬਾਜਵਾ ਰਿਸਤੇ ਨੂੰ ਅਧਾਰ ਬਣਾ ਲਵਪ੍ਰੀਤ ਦਾ ਲੱਖਾਂ ਰੁਪਏ ਖਰਚਾ ਕੈਨੇਡਾ ਪੁੱਜਣਾ ਹੀ ਮਕਸ਼ਦ ਸੀ .ਕੁਦਰਤ ਦਾ ਇਤਫ਼ਾਕ ਦੇਖੋ ਬੇਅੰਤ ਕੌਰ ਦਾ ਵਿਆਹ ਵੀ ਅਗਸਤ ਮਹੀਨੇ ਹੋਇਆ ਉਸ ਦਾ ਜਨਮ ਵੀ ਅਗਸਤ ਦੀ 24 ਤਾਰੀਕ ਸਾਲ 2000 ਨੂੰ ਹੋਇਆ .ਲਵਪ੍ਰੀਤ ਦੇ ਬਾਪੂ ਦੀ ਹੱਡ ਪਸੀਨੇ ਦੀ ਕਮਾਈ ਨਾਲ ਬਣੀ ਜਮੀਨ ਤੇ 24 ਲੱਖ ਕਰਜਾ ਚੁੱਕ ਬੇਅੰਤ ਕੌਰ ਨੇ ਭਾਰਤੀ ਪਾਸਪੋਰਟ ਨੰਬਰ R3242023 ਤੇ ਕੈਨੇਡਾ ਆ ਡੇਰਾ ਲਾਇਆ .ਆਰੰਭ ਵਿੱਚ ਬੇਅੰਤ ਕੌਰ ਬਾਜਵਾ ਨੇ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸਹਿਰ ਬਰੈਮਪਟਨ ਰੈਣ ਬਸੇਰਾ ਕੀਤਾ, ਫੇਰ ਬੇਅੰਤ ਨੇ ਟੋਰੰਟੋ ਤੋ 2 ਕੁ ਘੰਟੇ ਦੀ ਦੂਰੀ ਕੈਨੇਡਾ ਦੀ ਰਾਜਧਾਨੀ ਆਟਵਾ ਨੂੰ ਜਾਂਦੇ ਵਕਤ ਰਸਤੇ ਵਿੱਚ ਪੈਂਦੇ ਸ਼ਹਿਰ ਕਿੰਗਸਤਿਨ ਜਾ ਡੇਰਾ ਲਾਇਆ .ਲਵਦੀਪ ਸਿੱਧੂ ਦੇ ਪਰਿਵਾਰ ਵੱਲੋ ਲੱਖਾਂ ਲਾ ਕੈਨੇਡਾ ਭੇਜੀ ਬੇਅੰਤ ਕੌਰ ਬਾਜਵਾ ਦਾ ਰਵਈਆ ਬਦਲਣਾ ਆਰੰਭ ਹੋ ਗਿਆ ਉਹ ਆਪਣੇ ਸਿਰ ਦੇ ਸਾਈ ਨਾਲ ਗੱਲ ਗੱਲ ਤੇ ਲੜਨ ਲੱਗੀ ਉਸ ਨੂੰ ਬੁਰੀ ਤਰਾਂ ਨਜਰਅੰਦਾਜ ਤੇ ਉੱਤਰ ਆਈ ਜਿਸ ਦਾ ਸਬੂਤ ਲਵਪ੍ਰੀਤ ਸਿੰਘ ਸਿੱਧੂ ਤੇ ਬੇਅੰਤ ਕੌਰ ਬਾਜਵਾ ਵਿਚਕਾਰ ਹੋਈ ਚੈਟ ਹੈ ਬੇਅੰਤ ਆਪਣੇ ਨਿੱਕੇ ਨਿੱਕੇ ਨਿੱਕੇ ਖਰਚੇ ਲਵਪ੍ਰੀਤ ਦੇ ਸਿਰ ਤੋ ਪੂਰੇ ਕਰਦੀ ਰਹੀ ਜਦੋ ਕਦੀ ਲਵਪ੍ਰੀਤ ਨੇ ਕਹਿਣਾ ਮੈਨੂੰ ਕੋਈ ਕੈਨੇਡਾ ਦੀ ਚੀਜ ਭੇਜ ਦੇ ਤਾ ਵੱਡ ਖਾਣੇ ਵਾਂਗ ਟੁੱਟ ਪੈਣਾ ਆਪੇ ਲੈ ਲਾ ਮੈ ਤੇਰੀ ਨੌਕਰ ਨਹੀਂ, ਬੇਅੰਤ ਨੇ ਲਵਪ੍ਰੀਤ ਨਾਲ ਖੂਬ ਲੜਾਈ ਕਰਨੀ ਆਰੰਭ ਕਰ ਦਿੱਤੀ ਜਿਸ ਦਾ ਵੱਡਾ ਕਾਰਨ ਬੇਅੰਤ ਦੀ ਜ਼ਿੰਦਗ਼ੀ ਵਿੱਚ ਉਸ ਦੇ ਨਾਲ ਕੈਨੈਡਾ ਪੜ੍ਹਦਾ ਰੱਬਦੀਪ ਸਿੰਘ ਜੌਹਲ ਪਿੰਡ ਜਨੇਤਪੁਰਾ ਨੇੜੇ ਜਗਰਾਵਾਂ ਦਾ ਨੌਜਵਾਨ ਸੀ, ਜਿਸ ਨਾਲ ਬੇਅੰਤ ਪਿਆਰ ਦੇ ਹੁਲਾਰੇ ਲੈਣ ਲੱਗੀ ਉਹ ਚੜਦੀ ਜਵਾਨੀ ਦੀ ਅੱਗ ਵਿੱਚ ਲਿਪਟੀ ਰੱਬਦੀਪ ਜੌਹਲ ਨਾਲ ਇੱਕੋ ਜਗਾ ਰਹਿਣ ਲੱਗ ਪਈ ਜੌਹਲ ਨੇ ਉਸ ਨੂੰ ਵਿਆਹ ਦਾ ਲਾਰਾ ਲਾਇਆ ਤੇ ਉਸ ਨਾਲ ਜਿਸਮਾਨੀ ਖੇਡ ਖੇਡਣ ਲੱਗਾ.. ਬੇਅੰਤ ਵੀ ਉਸ ਦੇ ਪਿਆਰ ਵਿੱਚ ਆਖਦੀ ਮੈ ਤਾ ਲਵਪ੍ਰੀਤ ਸਿੱਧੂ ਨਾਲ ਕੈਨੇਡਾ ਵਾਸਤੇ ਕੱਚਾ ਵਿਆਹ ਕਰਵਾਇਆ ਅਸਲੀ ਤਾ ਰੱਬਦੀਪ ਤੇਰੇ ਨਾਲ ਹੀ ਕਰਾਂਗੀ , ਦੋਵਾਂ ਵਿੱਚ ਖੂਬ ਫਨ ਮਸਤੀ ਦਾ ਵਕਤ ਚੱਲਿਆ ਦੂਜੇ ਪਾਸੇ ਬੇਅੰਤ ਆਪਣੇ ਅਸਲੀ ਪਤੀ ਲਵਪ੍ਰੀਤ ਨਾਲ ਦਿਨੋ ਦਿਨ ਗੁੱਸੇ ਹੁੰਦੀ ਗਈ ਜੋ ਮੇਰੇ ਕੋਲ ਵੱਡੀ ਗਿਣਤੀ ਵਿੱਚ ਮੈਸਜ ਸਬੂਤ ਪਏ ਹਨ…ਲਵਪ੍ਰੀਤ ਨੂੰ ਕਿਸੇ ਨਾਲ ਦੇ ਨੇ ਦੱਸ ਦਿੱਤਾ ਕੀ ਤੇਰੀ ਪਤਨੀ ਕਿਸੇ ਹੋਰ ਨਾਲ ਮਸਤੀਆਂ ਕਰ ਰਹੀ ਹੈ ਉਹ ਬੇਅੰਤ ਕੌਰ ਦੇ ਤਰਲੇ ਕਰਦਾ ਰਿਹਾ ਮੈਨੂੰ ਸੱਚ ਦੱਸਦੇ ਜੇ ਘਰਦਿਆਂ ਨੂੰ ਪਤਾ ਲੱਗ ਗਿਆ ਤਾ ਮੇਰੇ ਕੋਲੋਂ ਉਨ੍ਹਾਂ ਦਾ ਦੁੱਖ ਦੇਖ ਨਹੀਂ ਹੋਣਾ ਪਰ ਬੇਅੰਤ ਨੇ ਕੋਈ ਪ੍ਰਵਾਹ ਨਹੀਂ ਉਹ ਲਗਾਤਾਰ ਆਪਣੇ ਪਤੀ ਨਾਲ ਲੜਨ ਦੇ ਢੰਗ ਲੱਭਦੀ ਰਹੀ ਤਾ ਜੋ ਇੱਕ ਪਾਸਾ ਹੋ ਸਕੇ ..ਲਵਦੀਪ ਦੇ ਮੈਸਜ ਇਸ ਗੱਲ ਦਾ ਸਬੂਤ ਹਨ ਉਹ ਵਾਰ ਵਾਰ ਕਹਿੰਦਾ ਰਿਹਾ ਉਸ ਦਾ ਸਭ ਕੁੱਝ ਰਿਸ਼ਕ ਤੇ ਲੱਗ ਚੁੱਕਾ ਉਹ ਏਨਾ ਵੱਡਾ ਵਿੱਤੀ ਘਾਟਾ ਬਰਦਾਸਤ ਨਹੀਂ ਕਰ ਸਕਦਾ ਉਪਰੋਂ ਸਮਾਜ ਵਿੱਚ ਬਦਨਾਮੀ ਇਸ ਤਰਾਂ ਜੀਣਾ ਮੁਸ਼ਕਲ ਹੈ, ਬੇਅੰਤ ਇੱਕ ਵਾਰ ਸੱਚ ਦੱਸਦੇ ਤੇਰੇ ਦਿਲ ਵਿੱਚ ਕੀ ਹੈ ਪਰ ਬੇਅੰਤ ਆਪਣਾ ਚੰਡਾਲ ਰੂਪ ਬਦਲਣ ਦੀ ਜਗਾ ਲਵਪ੍ਰੀਤ ਨਾਲ ਲੜਦੀ ਰਹਿੰਦੀ ਮੇਰੇ ਕੋਲ ਪੁੱਜੇ ਟੈਸਟ ਮੈਸਜ ਦੱਸਦੇ ਹਨ ਲਵਪ੍ਰੀਤ ਨੂੰ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਉਹ ਬੇਅੰਤ ਨੂੰ ਪਿਆਰ ਕਰਦਾ ਰਿਹਾ.. ਉਸ ਨੇ ਆਪਣੇ ਫੋਨ ਤੇ ਬੇਅੰਤ ਨੂੰ “ਮੇਰੀ ਰਾਣੀ “,ਲਿਖ ਕੇ ਸੇਵ ਕੀਤਾ ਹੋਇਆ ਸੀ ਲਵਪ੍ਰੀਤ ਆਪਣੇ ਦਿਲ ਦਾ ਦੁੱਖ ਦਿਲ ਅੰਦਰ ਸਹਿੰਦਾ ਰਿਹਾ ਤੇ ਕਹਿੰਦਾ ਰਿਹਾ ਉਹ ਮਾਂ ਬਾਪ ਨੂੰ ਦੁੱਖ ਨਹੀਂ ਦੇ ਸਕਦਾ ਜਿਨ੍ਹਾਂ ਦਾ ਸਭ ਕੁੱਝ ਤੈਨੂੰ ਕੈਨੇਡਾ ਭੇਜਣ ਤੇ ਲੱਗ ਚੁੱਕਾ ਹੈ ਉਨ੍ਹਾਂ ਨੂੰ ਤੇਰੀ ਕਰਤੂਤ ਪਤਾ ਲਗੇ ਉਸ ਤੋ ਪਹਿਲਾ ਉਹ ਮਰ ਜਾਵੇਗਾ . ਲਵਪ੍ਰੀਤ ਆਪਣੇ ਦਿਲ ਵਿੱਚ ਕਿੰਨੇ ਸਵਾਲ ਲੈ 24 ਜੂਨ ਨੂੰ ਦੁਨੀਆ ਤੋ ਤੁਰ ਗਿਆ .ਜਦੋ ਇਹ ਖ਼ਬਰ ਜਨਤਕ ਹੋਈ ਕੀ ਧਨੌਲੇ ਦਾ ਕੋਈ ਨੌਜਵਾਨ ਕੈਨੇਡਾ ਵਾਲੀ ਮੁਟਿਆਰ ਦਾ ਦੁੱਖੀ ਕੀਤਾ ਜਹਾਨ ਤੋ ਕੂਚ ਕਰ ਗਿਆ, ਤਾ ਮੈਨੂੰ ਇਸ ਖ਼ਬਰ ਨੇ ਹਿਲਾ ਕੇ ਰੱਖ ਦਿੱਤਾ
ਮੈ ਲਵਪ੍ਰੀਤ ਦੀ ਪਤਨੀ ਦੀ ਭਾਲ ਆਰੰਭ ਕੀਤੀ ਜਿਸ ਵਿੱਚ ਮੇਰੀ ਮੱਦਦ ਇੱਕ ਰਾਜਨੀਤਕ ਲੀਡਰ ਨੇ ਕੀਤੀ ਉਸ ਨੇ ਬੇਅੰਤ ਨਾਲ ਰਾਬਤਾ ਬਣਵਾਇਆ ਮੈ ਸਾਰੀ ਘਟਨਾ ਵਾਰੇ ਬੇਹੱਦ ਡੂੰਘਾਈ ਨਾਲ ਸਵਾਲ ਜਵਾਬ ਬੇਅੰਤ ਕੌਰ ਨੂੰ ਕੀਤੇ ਜੋ ਮੈ ਸਾਰੀ ਗੱਲਬਾਤ ਟੇਪ ਕੀਤੀ ਹੈ ਤਾ ਜੋ ਬੇਅੰਤ ਨੂੰ ਅਦਾਲਤ ਵਿੱਚ ਲੋੜ ਪੈਣ ਤੇ ਜਵਾਬਦੇਹ ਬਣਾਇਆ ਜਾ ਸਕੇ ,ਹੁਣ ਆਰੰਭ ਹੁੰਦਾ ਕਹਾਣੀ ਦਾ ਦੂਜਾ ਨਿਰਾਸ਼ਾਜਨਕ ਵਰਤਾਰਾ ਜਦੋ ਲਵਪ੍ਰੀਤ 24 ਜੂਨ ਨੂੰ ਮਰ ਜਾਂਦਾ ਹੈ ਉਸ ਦਾ ਰੌਲਾ ਪੈ ਗਿਆ ਤਾ ਕਹਾਣੀ ਦਾ ਮੁੱਖ ਧੁਰਾ ਬੇਅੰਤ ਬਣ ਗਈ.. ਜਿਹੜਾ ਨੌਜਵਾਨ ਕੈਨੇਡਾ ਰੱਬਦੀਪ ਜੌਹਲ ਬੇਅੰਤ ਦੇ ਨਾਲ ਜਿਸਮਾਨੀ ਖੇਡ ਖੇਡਦਾ ਸੀ ਉਹ ਆਪਣੀ ਫੇਸਬੁੱਕ ਫੋਨ ਬੰਦ ਕਰ ਕੇ ਬੇਅੰਤ ਕੋਲੋ ਕਿਸੇ ਪਾਸੇ ਖਿਸਕ ਗਿਆ, ਵਿਆਹ ਕਰਵਾਉਣ ਦੀ ਗੱਲ ਕਰਨ ਵਾਲਾ ਮਿੰਟਾਂ ਵਿੱਚ ਬੇਅੰਤ ਨੂੰ ਇਕੱਲੀ ਰਹਿਣ ਜੋਗੀ ਕਰ ਤੁਰ ਗਿਆ ..,ਬੇਸ਼ੱਕ ਹੁਣ ਰੱਬਦੀਪ ਇਸ ਗੱਲੋ ਮੁਕਰੇ ਕੀ ਉਸ ਦਾ ਬੇਅੰਤ ਨਾਲ ਕੋਈ ਜਿਸਮਾਨੀ ਰਿਸ਼ਤਾ ਨਹੀਂ ਸੀ ਪਰ ਮੇਰੀ ਬੇਅੰਤ ਨਾਲ ਹੋਈ ਲੰਬੀ ਗੱਲਬਾਤ ਇਸ ਗੱਲ ਦੀ ਗਵਾਹੀ ਹੈ ਬੇਅੰਤ ਤੇ ਰੱਬਦੀਪ ਦੋਵੇ ਇਕੱਠੇ ਰਹਿੰਦੇ ਸੀ ਇਹ ਕਹਾਣੀ ਇਕੱਲੀ ਬੇਅੰਤ ਦੀ ਨਹੀਂ ਬਹੁਗਿਣਤੀ ਪੰਜਾਬੀ ਮੁਟਿਆਰਾਂ ਬੇਗਾਨੇ ਮੁੰਡਿਆਂ ਨਾਲ ਬਿਨਾ ਵਿਆਹ ਕੀਤੇ ਪਤੀ ਪਤਨੀ ਬਣ ਰਹਿੰਦੀਆਂ ਹਨ, ਪੰਜਾਬ ਰਹਿੰਦੇ ਮਾਪਿਆਂ ਨੂੰ ਇਸ ਗੱਲ ਦਾ ਰਤੀ ਭਰ ਵੀ ਪਤਾ ਨਹੀਂ ਹੁੰਦਾ . ਖਾਸਕਰ ਕੋਵਿਡ 19 ਵਿੱਚ ਏਦਾਂ ਦੇ ਮਾਮਲਿਆਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ .ਲਵਪ੍ਰੀਤ ਦੀ ਜ਼ਿੰਦਗ਼ੀ ਚੱਲੀ ਗਈ ਬੇਅੰਤ ਨੂੰ ਰੱਬਦੀਪ ਅਲਵਿਦਾ ਆਖ ਤੁਰ ਗਿਆ ਇਹ ਦੋਵੇ ਸਮਾਜ ਵਾਸਤੇ ਚਿੰਤਾ ਦਾ ਵਿਸ਼ਾ ਹਨ .ਮੰਨਿਆ ਕਿਸੇ ਨਾਲ ਕਿਸੇ ਨੂੰ ਵੀ ਪਿਆਰ ਹੋ ਸਕਦਾ ਪਰ ਘੱਟੋ ਘੱਟ ਜਿਸ ਇਨਸਾਨ ਨੇ ਲੱਖਾਂ ਖਰਚ ਕੈਨੇਡਾ ਤੋਰਿਆ ਉਸ ਦੇ ਪੇਪਰ ਭਰ ਦੇਣੇ ਚਾਹੀਦੇ ਸਨ ਕੈਨੇਡਾ ਪੁੱਜਣ ਤੇ ਰਸਤੇ ਅਲੱਗ ਅਲੱਗ ਕੀਤੇ ਜਾ ਸਕਦੇ ਸਨ .
ਪਰ ਉਮਰ ਨਿਆਣੀ ਤੇ ਉਪਰੋਂ ਪਿਆਰ ਦੇ ਭੂਤ ਨੇ ਜ਼ਿੰਦਗ਼ੀ ਨੂੰ ਦੁੱਖਾਂ ਵਿੱਚ ਪਾ ਦਿੱਤਾ .ਮੁੰਡਿਆਂ ਦਾ ਫਰਜ ਬਣਦਾ ਜੇ ਕੋਈ ਮੁਟਿਆਰ ਤੁਹਾਡੇ ਨਾਲ ਪਿਆਰ ਕਰਕੇ ਨੇੜਤਾ ਕਰਦੀ ਹੈ ਹਰ ਹਾਲਤ ਉਸ ਦਾ ਸਾਥ ਦੇਵੋ ਨਾ ਕੀ ਵਿਲਕਦੀ ਨੂੰ ਦੁੱਖਾਂ ਸੰਗ ਸੁੱਟ ਜਾਵੋ .ਲਵਪ੍ਰੀਤ ਆਪਣੀ ਜਾਨ ਦੇ ਗਿਆ ਦੂਜੇ ਪਾਸੇ ਬੇਅੰਤ ਕੌਰ ਬਾਜਵਾ ਨੂੰ ਆਪਣੇ ਪਤੀ ਦੀ ਮੌਤ ਦਾ ਰਤੀ ਭਰ ਵੀ ਅਫਸੋਸ ਨਜ਼ਰ ਨਹੀਂ ਆਇਆ, ਬੇਅੰਤ ਕੌਰ ਨੇ ਆਪਣਾ ਅਮਰੀਕਾ ਦੇਸ਼ ਦਾ ਵੀਜ਼ਾ b1 /B2 ਲਵਾ ਰੱਖਿਆ ਹੈ ਜੋ ਅਪ੍ਰੈਲ 2029 ਤੱਕ ਦਾ ਹੈ ,ਪਰ ਹੁਣ ਇਸ ਵੀਜੇ ਤੇ ਬੇਅੰਤ ਕੌਰ ਅਮਰੀਕਾ ਨਹੀਂ ਜਾ ਸਕੇਗੀ ਕਿਉਂ ਕੀ ਅਮਰੀਕਾ ਦੀ ਸਭ ਤੋ ਵੱਡੀ ਸੁਰੱਖਿਆ ਇੰਜੈਸੀ ਐਫ ਬੀ ਆਈ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਮਿਲ ਚੁੱਕੀ ਹੈ ਲਵਪ੍ਰੀਤ ਦੇ ਅਮਰੀਕਾ ਵੱਸਦੇ ਨਜਦੀਕੀ ਰਿਸ਼ਤੇਦਾਰਾਂ ਨੇ ਸਾਰਾ ਮਾਮਲਾ ਅਮਰੀਕਾ ਦੀ ਅੰਬੈਸੀ ਨੂੰ ਲਿਖਤੀ ਰੂਪ ਵਿੱਚ ਦੇ ਦਿੱਤਾ ਹੈ ,ਹੁਣ ਬੇਅੰਤ ਕੌਰ ਬਾਜਵਾ ਦਾ ਕੈਨੇਡਾ ਅੰਦਰ ਪੱਕੇ ਹੋਣਾ ਮੁਸ਼ਕਲ ਹੀ ਨਹੀਂ ਸਗੋਂ ਭਾਰਤ ਵਾਪਸੀ ਵਾਸਤੇ ਰਾਹ ਤਿਆਰ ਹੋ ਰਿਹਾ ਹੈ ਬੇਅੰਤ ਕੈਨੇਡਾ ਹਲੇ 3 ਸਾਲ ਦੇ ਵਰਕ ਪਰਮਿਟ ਤੇ ਸੀ, ਪੱਕੀ ਹੋਣ ਦੀ ਕਾਗਜ਼ੀ ਕਾਰਵਾਈ ਹੋਣੀ ਬਾਕੀ ਸੀ ਹੁਣ ਜਦੋ ਪੰਜਾਬ ਵਿੱਚ ਲਵਪ੍ਰੀਤ ਸਿੱਧੂ ਨੂੰ ਮਰਨ ਵਾਸਤੇ ਮਜਬੂਰ ਕਰਨ ਦਾ ਮਾਮਲਾ ਚੱਲੇਗਾ ਤਾ ਬੇਅੰਤ ਕਿਸੇ ਵੀ ਹਾਲਤ ਕੈਨੇਡਾ ਪੱਕੀ ਨਹੀਂ ਹੋ ਸਕੇਗੀ .ਜਿਲਾ ਸੰਗਰੂਰ ਦੇ ਐਸ ਐਸ ਪੀ ਨੇ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਉੱਚ ਪੱਧਰੀ ਜਾਚ ਦੇ ਆਦੇਸ਼ ਦਿੱਤੇ ਹਨ .ਜਦੋ ਵੀ ਮਾਮਲਾ ਅਦਾਲਤ ਜਾਂਦਾ ਤਾ ਬੇਅੰਤ ਕੌਰ ਬਾਜਵਾ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਣਾ ਕੁਦਰਤੀ ਹੈ .
___ਹਰਪ੍ਰੀਤ ਸਿੰਘ


ਮੈਂ ਤੁਹਾਨੂੰ ਕਦੇ ਵੀ share ਕਰਨ ਲਈ ਨੀ ਆਂਹਦਾ ਪਰ ਆਹ ਪੋਸਟਾਂ ਵੱਧ ਤੋਂ ਵੱਧ ਫੈਲਾਇਆ ਕਰੋ ਤਾਂ ਕੇ ਓਨਾ ਨੂੰ ਕੱਨ ਹੋ ਜਾਣ ਜਿਹੜੇ ਆੜ੍ਹਤੀਏ ਨਾ ਗੱਲ ਤੈਅ ਕਰੀ ਬੈਠੇ ਆ, ਛੇਤੀ ਈ ਤੁਹਾਨੂੰ ਇਕ ਵਕੀਲ ਦੇ ਰੂਬਰੂ ਕਰਵਾਉਨੇ ਆ ਇਸ ਮਸਲੇ ਤੇ
________________________ਇਸ ਤਰ੍ਹਾਂ ਦੇ ਮਸਲਿਆਂ ਤੇ ਮੈਂ ਬਹੁਤੀ ਰਾਏ ਨਹੀ ਰਖਦਾ ਕਿਉਂਕਿ ਮੈਨੂੰ ਲਗਦਾ ਕਿ ਇਵੇਂ ਦੇ ਮਸਲਿਆਂ ਤੇ ਬੋਲਣ ਲਈ ਮੇਰੇ ਕੋਲ ਲੌੜੀਦੀ ਬੁੱਧੀ ਨਹੀ।
ਆਪਣਾਂ ਜਿਆਦਾ ਧਿਆਨ trolling ਤੇ ਕਿਸੇ ਦੀ ਸਪੋਟ ਜਾਂ ਵਿਰੋਧ ਵਿੱਚ ਹੀ ਹੁੰਦਾ ਹੈ ਜਿਸ ਵਿੱਚ ਜਿਆਦਾ ਸਿਆਣਪ ਦੀ ਲੋੜ ਨਹੀ ਪੈਂਦੀ।
ਪਰ ਬੇਨਤੀ ਹੀ ਹੈ ਉਹਨਾਂ ਕੁੜੀਆਂ ਨੂੰ ਜੋ ਕਨੇਡਾ ਜਾਕੇ ਉਹਨਾਂ ਤੇ ਦੋਹਰੀ ਮਾਰ ਮਾਰਦੀਆਂ ਨੇ ਜਿੰਨਾ ਨੇ ਉਹਨਾਂ ਨੂੰ ਗਰੀਬੀ ਵਿੱਚੋਂ ਕੱਢ ਕੇ ਇੱਕ ਸੁਨਹਿਰੀ ਭਵਿੱਖ ਜਿਸ ਵਿੱਚ ਉਹਨਾਂ ਦਾ ਜੀਵਨ ਸਾਥੀ ਬਣਿਆ ਵੀ ਚੰਗੇ ਭਵਿੱਖ ਦੀ ਆਸ ਕਰਦਾ ਹੈ ਉਸਨੂੰ ਆਰਥਿਕ ਪੱਖੋ ਤਾਂ ਕੰਗਾਲ ਕਰ ਹੀ ਦਿੰਦੀਆਂ ਨੇ ਪਰ ਨਾਲ ਹੀ ਮਾਨਸਿਕ ਪੱਖੋਂ ਵੀ ਇੰਨਾ ਕਮਜੋਰ ਤੇ ਸ਼ਰਮਨਾਕ ਕਰ ਦਿੰਦਿਆਂ ਨੇ ਜੋ ਉਹਨਾਂ ਲਈ ਜਿਉਣਾ ਹੀ ਦੁਭਰ ਹੋ ਜਾਵੇ।

ਇੱਕ ਵਾਰ ਇਹ ਜਰੂਰ ਸੋਚਿਆ ਕਰੋ ਇਸ ਚਕਾਚੌਂਧ ਦੀ ਦੁਨੀਆਂ ਵਿੱਚ ਤੁਸੀ ਕਿਸੇ ਦੇ ਸਹਾਰੇ ਆਈਆਂ ਹੋ ਜੇ ਉਸ ਨਾਲ ਨਹੀ ਰਹਿਣਾਂ ਤਾਂ ਉਸਨੂੰ ਕਨੇਡਾ ਬੁਲਾਕੇ ਫਿਰ ਵੱਖ ਹੋ ਜਾਊ। ਜੇ ਤੁਹਾਨੂੰ ਲਗਦਾ ਕਿ ਉਹ ਤੁਹਾਡੇ ਕਾਬਲ ਨਹੀ ਜਾਂ ਤੁਹਾਡੇ ਬਰਾਬਰ ਖੜਨ ਜੋਗ ਨਹੀ ਪਰ ਉਸਦਾ ਤੁਹਾਡੇ ਲਈ ਕੀਤਾ ਸਹਿਯੋਗ ਤਾਂ ਯਾਦ ਰਖਦੇ ਹੋਏ ਉਸਦੇ ਪੈਸੇ ਦੀ ਕੀਮਤ ਤਾਂ ਉਸਨੂੰ ਬੁਲਾ ਕੇ ਪੂਰੀ ਕਰੋ।
ਪਰ ਕਿਸੇ ਨੂੰ ਇੰਨਾ ਕੰਗਾਲ ਨਾ ਕਰ ਦਿਉ ਕਿ ਉਸ ਕੋਲ ਕੋਈ ਰਾਹ ਹੀ ਨਾ ਬਚੇ।
ਇਸ ਬੱਚੇ ਦੀ ਮੌਤ ਨੇ ਬਹੁਤ ਸਵਾਲ ਖੜੇ ਕਰ ਦਿੱਤੇ ਨੇ ਤੇ ਕੁਝ ਕੁੜੀਆਂ ਦੀ ਗਲਤੀ ਪਿੱਛੇ ਹਜਾਰਾਂ ਕੁੜੀਆਂ ਜੋ ਪੜ ਲਿਖ ਸਕਦੀਆਂ ਪਰ ਪੈਸੇ ਪੱਖੋਂ ਬਾਹਰ ਨਹੀ ਜਾ ਸਕਦੀਆਂ ਉਹਨਾਂ ਦੇ ਭਵਿੱਖ ਧੁੰਦਲੇ ਕਰਨ ਦੇ ਨਾਲ ਨਾਲ ਸਬ ਕੁੜੀਆਂ ਤੇ ਇੱਕ ਸ਼ੱਕੀ ਨਜਰ ਵੀ ਰਖ ਦਿੱਤੀ ਹੈ।

ਪੈਸੇ ਗਵਾਏ ਇੱਜਤ ਗਵਾਈ ਮੁੰਡਾ ਗਵਾ ਲਿਆ ਇੱਕ ਸੁਪਨੇ ਕਰਕੇ ਬਚਿਆ ਕੀ ਤੁਰੀਆਂ ਫਿਰਦੀਆਂ ਮਾਂ ਬਾਪ ਦੀਆਂ ਲਾ ਸ਼ਾਂ।
ਵਾਹਿਗੁਰੂ ਸੁਮੱਤ ਬਖਸ਼ੇ ਸਾਡੀ ਨੌਜਵਾਨ ਪੀੜੀ ਨੂੰ
ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕ ਆਪਣੀਆਂ ਫੋਟੋਆਂ ਨੂੰ ਸਾਂਝਾ ਕਰਦੇ ਹਨ।ਪਰ ਸੋਸ਼ਲ ਮੀਡੀਆ ਉੱਤੇ ਕਦੇ ਨਾ ਕਦੇ ਕੋਈ ਫ਼ੋਟੋ ਬਹੁ ਸਭਾ ਵਾਇਰਲ ਹੋ ਜਾਂਦੀ ਹੈ,ਇਸੇ ਤਰ੍ਹਾਂ ਹੀ ਇੱਕ ਕੁੜੀ ਤੇ ਮੁੰਡੇ ਦੀ ਫ਼ੋਟੋ ਬਹੁਤ ਸਦਾ ਵਾਇਰਲ ਹੋ ਰਹੀ ਹੈ ਅਤੇ ਇਹ ਵੀ ਲਿਖਿਆ ਜਾ ਰਿਹਾ ਹੈ ਕਿ ਕੁੜੀ ਮੁੰਡੇ ਨੂੰ ਖਾੳ ਗਈ।

ਸੋ ਇਸ ਫੋਟੋ ਪਿੱਛੇ ਅਸਲ ਰਾ ਜ਼ ਕੀ ਹੈ,ਅੱਜ ਅਸੀਂ ਤੁਹਾਡੇ ਨਾਲ ਇਸ ਬਾਰੇ ਗੱਲਬਾਤ ਕਰਾਂਗੇ। ਦੱਸ ਦਈਏ ਕਿ ਇਸ ਫੋਟੋ ਵਿਚ ਜੋ ਲੜਕਾ ਦਿਖਾਈ ਦੇ ਰਿਹਾ ਹੈ ਉਹ ਬਰਨਾਲਾ ਦੇ ਧਨੌਲੇ ਸ਼ਹਿਰ ਦਾ ਰਹਿਣ ਵਾਲਾ ਸੀ।

ਇਸ ਤੋਂ ਇਲਾਵਾ ਚੋਂ ਲੜਕੀ ਹੈ ਉਹ ਬਰਨਾਲਾ ਜ਼ਿਲ੍ਹੇ ਦੇ ਘੁੱ ਟੀ ਕਲਾਂ ਪਿੰਡ ਦੀ ਰਹਿਣ ਵਾਲੀ ਹੈ। ਦੋ ਸਾਲ ਪਹਿਲਾਂ ਇਨ੍ਹਾਂ ਦੋਨਾਂ ਦਾ ਵਿਆਹ ਹੋਇਆ ਸੀ।ਉਸ ਸਮੇਂ ਲੜਕੀ ਦੀ

ਆ ਈ ਲੈ ਟਸ ਕੀਤੀ ਹੋਈ ਸੀ ਅਤੇ ਲੜਕੇ ਨੇ ਸਾਰਾ ਖਰਚ ਕਰਕੇ ਇਸ ਲੜਕੀ ਨੂੰ ਬਾਹਰ ਭੇਜ ਦਿੱਤਾ ਸੀ,ਕਿਉਂਕਿ ਲੜਕੇ ਨੂੰ ਵੀ ਵਿਦੇਸ਼ ਜਾਣ ਦਾ ਬਹੁਤ ਜ਼ਿਆਦਾ ਸ਼ੌਕ ਸੀ।ਪਰ ਜਦੋਂ ਲੜਕੀ ਵਿਦੇਸ਼ ਚਲੀ ਗਈ ਉਸ ਤੋਂ ਬਾਅਦ ਉਸ ਦੇ ਲੜਕੇ ਨੂੰ ਨ ਜ਼ਰ ਅੰ ਦਾਜ਼ ਕਰਨਾ ਸ਼ੁਰੂ ਕਰ ਦਿੱਤਾ ਭਾਵ

ਕੇ ਨਾ ਹੀ ਉਸ ਨਾਲ ਫੋਨ ਤੇ ਗੱਲਬਾਤ ਕਰਦੀ ਸੀ ਅਤੇ ਨਾ ਹੀ ਉਸ ਦਾ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕਰਦੀ ਸੀ।ਇਸ ਤੋਂ ਪ੍ਰੇਸ਼ਾਨ ਹੋ ਕੇ ਕਾਫੀ ਲੰਬਾ ਸਮਾਂ ਇਹ ਲੜਕਾ ਡਿ ਪ ਰੈ ਸ਼ ਨ ਵਿੱਚ ਰਿਹਾ ਅਤੇ ਆਖਿਰ ਉਸ ਨੇ