ਆਈਲੈਟਸ ਦੇ ਵਿਆਹ ਨੇ ਲਈ ਇਕ ਹੋਰ ਜਾਨ , ਸੰਸਕਾਰ ਤੇ ਵੀ ਗਾਇਬ ਰਹੀ ਪਤਨੀ

ਲਵਪ੍ਰੀਤ ਨੇ ਬੇਅੰਤ ਕੌਰ ਨਾਲ ਆਪਣੀ ਜ਼ਿੰਦਗ਼ੀ ਦੀ ਉਡਾਰੀ ਭਰਨ ਖਾਤਰ ਬੜੇ ਸੁਪਨੇ ਸਜਾਏ ਆਪਣੀ ਜੀਵਨ ਸਾਥਣ ਨੂੰ ਕੈਨੇਡਾ ਭੇਜ ਨਵੀ ਜ਼ਿੰਦਗ਼ੀ ਦਾ ਸਫਰ ਆਰੰਭ ਕਰਨ ਦਾ ਅਰਮਾਨ ਦੇਖਿਆ ਆਪਣੀਆਂ ਸੱਧਰਾਂ ਨੂੰ ਪੂਰਾ ਕਰਨ ਵਾਸਤੇ ਲਵਪ੍ਰੀਤ ਸਿੱਧੂ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਵਾਸਤੇ ਜਮੀਨ ਉਪਰ ਕਰਜਾ ਚੁੱਕ ਬੇਅੰਤ ਨੂੰ ਜਹਾਜ ਚੜਾ ਦਿੱਤਾ ਬੇਅੰਤ ਦੇ ਟੋਰੰਟੋ ਕੈਨੇਡਾ ਕਾਲਜ ਦੀ ਪੜਾਈ, ਫੀਸ ,ਟਿਕਟ ਦਾ ਤਕਰੀਬਨ 24 ਲੱਖ ਰੁਪਏ ਖਰਚ ਕੀਤਾ .ਬੇਅੰਤ ਕੌਰ ਬਾਜਵਾ ਦਾ ਰਿਸ਼ਤਾ ਲਵਪ੍ਰੀਤ ਸਿੰਘ ਸਿੱਧੂ ਦੇ ਫੁੱਫੜ ਨੇ ਕਰਵਾਇਆ ਰਿਸ਼ਤੇਦਾਰੀ ਹੋਣ ਕਰਕੇ ਕੋਈ ਵਾਹਲੀ ਚਿੰਤਾ ਨਹੀਂ ਸੀ ਪਰ ਕੀ ਪਤਾ ਸੀ ਦਿਲ ਵਿੱਚ ਘਟੀਆ ਸੋਚ ਲੈ ਫਿਰ ਰਹੀ ਬੇਅੰਤ ਕੌਰ ਬਾਜਵਾ ਰਿਸਤੇ ਨੂੰ ਅਧਾਰ ਬਣਾ ਲਵਪ੍ਰੀਤ ਦਾ ਲੱਖਾਂ ਰੁਪਏ ਖਰਚਾ ਕੈਨੇਡਾ ਪੁੱਜਣਾ ਹੀ ਮਕਸ਼ਦ ਸੀ .ਕੁਦਰਤ ਦਾ ਇਤਫ਼ਾਕ ਦੇਖੋ ਬੇਅੰਤ ਕੌਰ ਦਾ ਵਿਆਹ ਵੀ ਅਗਸਤ ਮਹੀਨੇ ਹੋਇਆ ਉਸ ਦਾ ਜਨਮ ਵੀ ਅਗਸਤ ਦੀ 24 ਤਾਰੀਕ ਸਾਲ 2000 ਨੂੰ ਹੋਇਆ .

ਲਵਪ੍ਰੀਤ ਦੇ ਬਾਪੂ ਦੀ ਹੱਡ ਪਸੀਨੇ ਦੀ ਕਮਾਈ ਨਾਲ ਬਣੀ ਜਮੀਨ ਤੇ 24 ਲੱਖ ਕਰਜਾ ਚੁੱਕ ਬੇਅੰਤ ਕੌਰ ਨੇ ਭਾਰਤੀ ਪਾਸਪੋਰਟ ਨੰਬਰ R3242023 ਤੇ ਕੈਨੇਡਾ ਆ ਡੇਰਾ ਲਾਇਆ .ਆਰੰਭ ਵਿੱਚ ਬੇਅੰਤ ਕੌਰ ਬਾਜਵਾ ਨੇ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸਹਿਰ ਬਰੈਮਪਟਨ ਰੈਣ ਬਸੇਰਾ ਕੀਤਾ, ਫੇਰ ਬੇਅੰਤ ਨੇ ਟੋਰੰਟੋ ਤੋ 2 ਕੁ ਘੰਟੇ ਦੀ ਦੂਰੀ ਕੈਨੇਡਾ ਦੀ ਰਾਜਧਾਨੀ ਆਟਵਾ ਨੂੰ ਜਾਂਦੇ ਵਕਤ ਰਸਤੇ ਵਿੱਚ ਪੈਂਦੇ ਸ਼ਹਿਰ ਕਿੰਗਸਤਿਨ ਜਾ ਡੇਰਾ ਲਾਇਆ .ਲਵਦੀਪ ਸਿੱਧੂ ਦੇ ਪਰਿਵਾਰ ਵੱਲੋ ਲੱਖਾਂ ਲਾ ਕੈਨੇਡਾ ਭੇਜੀ ਬੇਅੰਤ ਕੌਰ ਬਾਜਵਾ ਦਾ ਰਵਈਆ ਬਦਲਣਾ ਆਰੰਭ ਹੋ ਗਿਆ ਉਹ ਆਪਣੇ ਸਿਰ ਦੇ ਸਾਈ ਨਾਲ ਗੱਲ ਗੱਲ ਤੇ ਲੜਨ ਲੱਗੀ ਉਸ ਨੂੰ ਬੁਰੀ ਤਰਾਂ ਨਜਰਅੰਦਾਜ ਤੇ ਉੱਤਰ ਆਈ ਜਿਸ ਦਾ ਸਬੂਤ ਲਵਪ੍ਰੀਤ ਸਿੰਘ ਸਿੱਧੂ ਤੇ ਬੇਅੰਤ ਕੌਰ ਬਾਜਵਾ ਵਿਚਕਾਰ ਹੋਈ ਚੈਟ ਹੈ ਬੇਅੰਤ ਆਪਣੇ ਨਿੱਕੇ ਨਿੱਕੇ ਨਿੱਕੇ ਖਰਚੇ ਲਵਪ੍ਰੀਤ ਦੇ ਸਿਰ ਤੋ ਪੂਰੇ ਕਰਦੀ ਰਹੀ ਜਦੋ ਕਦੀ ਲਵਪ੍ਰੀਤ ਨੇ ਕਹਿਣਾ ਮੈਨੂੰ ਕੋਈ ਕੈਨੇਡਾ ਦੀ ਚੀਜ ਭੇਜ ਦੇ ਤਾ ਵੱਡ ਖਾਣੇ ਵਾਂਗ ਟੁੱਟ ਪੈਣਾ ਆਪੇ ਲੈ ਲਾ ਮੈ ਤੇਰੀ ਨੌਕਰ ਨਹੀਂ, ਬੇਅੰਤ ਨੇ ਲਵਪ੍ਰੀਤ ਨਾਲ ਖੂਬ ਲੜਾਈ ਕਰਨੀ ਆਰੰਭ ਕਰ ਦਿੱਤੀ ਜਿਸ ਦਾ ਵੱਡਾ ਕਾਰਨ ਬੇਅੰਤ ਦੀ ਜ਼ਿੰਦਗ਼ੀ ਵਿੱਚ ਉਸ ਦੇ ਨਾਲ ਕੈਨੈਡਾ ਪੜ੍ਹਦਾ ਰੱਬਦੀਪ ਸਿੰਘ ਜੌਹਲ ਪਿੰਡ ਜਨੇਤਪੁਰਾ ਨੇੜੇ ਜਗਰਾਵਾਂ ਦਾ ਨੌਜਵਾਨ ਸੀ, ਜਿਸ ਨਾਲ ਬੇਅੰਤ ਪਿਆਰ ਦੇ ਹੁਲਾਰੇ ਲੈਣ ਲੱਗੀ

ਉਹ ਚੜਦੀ ਜਵਾਨੀ ਦੀ ਅੱਗ ਵਿੱਚ ਲਿਪਟੀ ਰੱਬਦੀਪ ਜੌਹਲ ਨਾਲ ਇੱਕੋ ਜਗਾ ਰਹਿਣ ਲੱਗ ਪਈ ਜੌਹਲ ਨੇ ਉਸ ਨੂੰ ਵਿਆਹ ਦਾ ਲਾਰਾ ਲਾਇਆ ਤੇ ਉਸ ਨਾਲ ਜਿਸਮਾਨੀ ਖੇਡ ਖੇਡਣ ਲੱਗਾ.. ਬੇਅੰਤ ਵੀ ਉਸ ਦੇ ਪਿਆਰ ਵਿੱਚ ਆਖਦੀ ਮੈ ਤਾ ਲਵਪ੍ਰੀਤ ਸਿੱਧੂ ਨਾਲ ਕੈਨੇਡਾ ਵਾਸਤੇ ਕੱਚਾ ਵਿਆਹ ਕਰਵਾਇਆ ਅਸਲੀ ਤਾ ਰੱਬਦੀਪ ਤੇਰੇ ਨਾਲ ਹੀ ਕਰਾਂਗੀ , ਦੋਵਾਂ ਵਿੱਚ ਖੂਬ ਫਨ ਮਸਤੀ ਦਾ ਵਕਤ ਚੱਲਿਆ ਦੂਜੇ ਪਾਸੇ ਬੇਅੰਤ ਆਪਣੇ ਅਸਲੀ ਪਤੀ ਲਵਪ੍ਰੀਤ ਨਾਲ ਦਿਨੋ ਦਿਨ ਗੁੱਸੇ ਹੁੰਦੀ ਗਈ ਜੋ ਮੇਰੇ ਕੋਲ ਵੱਡੀ ਗਿਣਤੀ ਵਿੱਚ ਮੈਸਜ ਸਬੂਤ ਪਏ ਹਨ…ਲਵਪ੍ਰੀਤ ਨੂੰ ਕਿਸੇ ਨਾਲ ਦੇ ਨੇ ਦੱਸ ਦਿੱਤਾ ਕੀ ਤੇਰੀ ਪਤਨੀ ਕਿਸੇ ਹੋਰ ਨਾਲ ਮਸਤੀਆਂ ਕਰ ਰਹੀ ਹੈ ਉਹ ਬੇਅੰਤ ਕੌਰ ਦੇ ਤਰਲੇ ਕਰਦਾ ਰਿਹਾ ਮੈਨੂੰ ਸੱਚ ਦੱਸਦੇ ਜੇ ਘਰਦਿਆਂ ਨੂੰ ਪਤਾ ਲੱਗ ਗਿਆ ਤਾ ਮੇਰੇ ਕੋਲੋਂ ਉਨ੍ਹਾਂ ਦਾ ਦੁੱਖ ਦੇਖ ਨਹੀਂ ਹੋਣਾ ਪਰ ਬੇਅੰਤ ਨੇ ਕੋਈ ਪ੍ਰਵਾਹ ਨਹੀਂ ਉਹ ਲਗਾਤਾਰ ਆਪਣੇ ਪਤੀ ਨਾਲ ਲੜਨ ਦੇ ਢੰਗ ਲੱਭਦੀ ਰਹੀ ਤਾ ਜੋ ਇੱਕ ਪਾਸਾ ਹੋ ਸਕੇ ..

ਲਵਦੀਪ ਦੇ ਮੈਸਜ ਇਸ ਗੱਲ ਦਾ ਸਬੂਤ ਹਨ ਉਹ ਵਾਰ ਵਾਰ ਕਹਿੰਦਾ ਰਿਹਾ ਉਸ ਦਾ ਸਭ ਕੁੱਝ ਰਿਸ਼ਕ ਤੇ ਲੱਗ ਚੁੱਕਾ ਉਹ ਏਨਾ ਵੱਡਾ ਵਿੱਤੀ ਘਾਟਾ ਬਰਦਾਸਤ ਨਹੀਂ ਕਰ ਸਕਦਾ ਉਪਰੋਂ ਸਮਾਜ ਵਿੱਚ ਬਦਨਾਮੀ ਇਸ ਤਰਾਂ ਜੀਣਾ ਮੁਸ਼ਕਲ ਹੈ, ਬੇਅੰਤ ਇੱਕ ਵਾਰ ਸੱਚ ਦੱਸਦੇ ਤੇਰੇ ਦਿਲ ਵਿੱਚ ਕੀ ਹੈ ਪਰ ਬੇਅੰਤ ਆਪਣਾ ਚੰਡਾਲ ਰੂਪ ਬਦਲਣ ਦੀ ਜਗਾ ਲਵਪ੍ਰੀਤ ਨਾਲ ਲੜਦੀ ਰਹਿੰਦੀ ਮੇਰੇ ਕੋਲ ਪੁੱਜੇ ਟੈਸਟ ਮੈਸਜ ਦੱਸਦੇ ਹਨ ਲਵਪ੍ਰੀਤ ਨੂੰ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਉਹ ਬੇਅੰਤ ਨੂੰ ਪਿਆਰ ਕਰਦਾ ਰਿਹਾ.. ਉਸ ਨੇ ਆਪਣੇ ਫੋਨ ਤੇ ਬੇਅੰਤ ਨੂੰ “ਮੇਰੀ ਰਾਣੀ “,ਲਿਖ ਕੇ ਸੇਵ ਕੀਤਾ ਹੋਇਆ ਸੀ ਲਵਪ੍ਰੀਤ ਆਪਣੇ ਦਿਲ ਦਾ ਦੁੱਖ ਦਿਲ ਅੰਦਰ ਸਹਿੰਦਾ ਰਿਹਾ ਤੇ ਕਹਿੰਦਾ ਰਿਹਾ ਉਹ ਮਾਂ ਬਾਪ ਨੂੰ ਦੁੱਖ ਨਹੀਂ ਦੇ ਸਕਦਾ ਜਿਨ੍ਹਾਂ ਦਾ ਸਭ ਕੁੱਝ ਤੈਨੂੰ ਕੈਨੇਡਾ ਭੇਜਣ ਤੇ ਲੱਗ ਚੁੱਕਾ ਹੈ ਉਨ੍ਹਾਂ ਨੂੰ ਤੇਰੀ ਕਰਤੂਤ ਪਤਾ ਲਗੇ ਉਸ ਤੋ ਪਹਿਲਾ ਉਹ ਮਰ ਜਾਵੇਗਾ . ਲਵਪ੍ਰੀਤ ਆਪਣੇ ਦਿਲ ਵਿੱਚ ਕਿੰਨੇ ਸਵਾਲ ਲੈ 24 ਜੂਨ ਨੂੰ ਦੁਨੀਆ ਤੋ ਤੁਰ ਗਿਆ .ਜਦੋ ਇਹ ਖ਼ਬਰ ਜਨਤਕ ਹੋਈ ਕੀ ਧਨੌਲੇ ਦਾ ਕੋਈ ਨੌਜਵਾਨ ਕੈਨੇਡਾ ਵਾਲੀ ਮੁਟਿਆਰ ਦਾ ਦੁੱਖੀ ਕੀਤਾ ਜਹਾਨ ਤੋ ਕੂਚ ਕਰ ਗਿਆ, ਤਾ ਮੈਨੂੰ ਇਸ ਖ਼ਬਰ ਨੇ ਹਿਲਾ ਕੇ ਰੱਖ ਦਿੱਤਾ