ਲਵਪ੍ਰੀਤ ਦੀ ਪਤਨੀ ਬੇਅੰਤ ਬਾਜਵਾ ਆਈ ਸਾਹਮਣੇ -ਬੇਅੰਤ ਬਾਜਵਾ ਨੇ ਰੱਖਿਆ ਆਪਣਾ ਪੱਖ

ਨਕਲੀ ਵਿਆਹ, ਮੁੰਡਾ ਕੁੜੀ ਤਬਾਹ..ਲਵਪ੍ਰੀਤ ਦੀ ਪਤਨੀ ਬੇਅੰਤ ਬਾਜਵਾ ਆਈ ਸਾਹਮਣੇ…ਬੇਅੰਤ ਬਾਜਵਾ ਨੇ ਰੱਖਿਆ ਆਪਣਾ ਪੱਖ…ਲਵਪ੍ਰੀਤ ‘ਤੇ ਉਸਦੀ ਪਤਨੀ ਨੇ ਲਗਾਏ ਇਲਜ਼ਾਮ..ਹਰ 15 ਦਿਨਾਂ ਬਾਅਦ ਕਰਦਾ ਸੀ ਪੈਸੇ ਦੀ ਡਿਮਾਂਡ

ਨਕਲੀ ਵਿਆਹ, ਮੁੰਡਾ ਕੁੜੀ ਤਬਾਹ..ਲਵਪ੍ਰੀਤ ਖੁ-ਦ-ਕੁ-ਸ਼ੀ ਮਾਮਲੇ ਦੀ ਕੀ ਹੈ ਸੱਚਾਈ..ਕੀ ਪੈਸੇ ਕਰਕੇ ਹੋਇਆ ਸੀ ਲਵਪ੍ਰੀਤ ਤੇ ਬੇਅੰਤ ਕੌਰ ਦਾ ਵਿਆਹ ? ਕੀ ਲਵਪ੍ਰੀਤ ਨੇ ਬੇਅੰਤ ਦੇ ਧੋਖਾ ਦੇਣ ਕਰਕੇ ਕੀਤੀ ਖੁ-ਦ-ਕੁ-ਸ਼ੀ ?ਕਿ ਕੈਨੇਡਾ ਆਉਣ ਲਈ ਲੋਕ ਚੁਣਦੇ ਨੇ ਸਹੀ ਗਲਤ ਰਾਹ ? ਬੇਅੰਤ ਕੌਰ ਦੇ ਪਰਿਵਾਰ ਦਾ ਸੁਣੋ ਪੱਖ

ਠੱਗ ਲਾੜੇ-ਲਾੜੀਆਂ ਦਾ ਮਾਮਲਾ ਕੈਨੇਡਾ ‘ਚ ਕੋਈ ਨਵਾਂ ਨਹੀਂ। ਸੈਂਕੜੇ ਲੋਕਾਂ ਦੀਆਂ ਅਜਿਹੇ ਲਾਲਚੀ ਰਿਸ਼ਤਿਆਂ ‘ਚ ਜ਼ਿੰਦਗੀਆਂ ਤਬਾਹ ਹੋਈਆਂ ਹਨ, ਕਈ ਜਾਨਾਂ ਤਾਂ ਜਹਾਨੋਂ ਵੀ ਗਈਆਂ ਹਨ।

ਤਾਜ਼ਾ ਮਾਮਲਾ ਲਵਪ੍ਰੀਤ ਸਿੰਘ-ਬੇਅੰਤ ਕੌਰ ਦਾ ਹੈ, ਜਿਸ ਵਿੱਚ ਲਵਪ੍ਰੀਤ ਸਿੰਘ ਖੁ-ਦ-ਕੁ-ਸ਼ੀ ਕਰ ਗਿਆ। ਨਿੱਜੀ ਤੌਰ ‘ਤੇ ਮੇਰੀ ਖਾਹਸ਼ ਹੈ ਕਿ ਹਰੇਕ ਠੱਗ ਲਾੜੇ-ਲਾੜੀ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜਿਸ ਕੈਨੇਡਾ ਕਾਰਨ ਉਸਨੇ ਧੋਖਾ ਕੀਤਾ, ਉਸਨੂੰ ਉਸ ਕੈਨੇਡਾ ਤੋਂ ਬਾਹਰ ਕੱਢਣਾ ਚਾਹੀਦਾ।

ਪਰ ਸਾਨੂੰ ਸਮਝਣਾ ਪੈਣਾ ਕਿ ਭਾਵਨਾਵਾਂ ਅਤੇ ਕਨੂੰਨ ਦੋ ਅੱਡ ਅੱਡ ਚੀਜ਼ਾਂ ਹਨ। ਕਨੂੰਨੀ ਚੋਰ ਮੋਰੀਆਂ ਕਾਰਨ ਅਕਸਰ ਠੱਗ ਬਚੇ ਰਹਿੰਦੇ ਹਨ। ਡਿਪੋਰਟ ਕਰਨਾ ਅਸੰਭਵ ਨਹੀਂ ਪਰ ਬਹੁਤ ਔਖਾ ਤੇ ਲੰਮਾ ਕਾਰਜ ਹੈ।

ਲਵਪ੍ਰੀਤ ਸਿੰਘ ਖੁ-ਦ-ਕੁ-ਸ਼ੀ ਮਾਮਲੇ ‘ਚ ਉਸਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਦੇ ਪੰਜਾਬ ਰਹਿੰਦੇ ਪਰਿਵਾਰ ਨਾਲ ‘ਚੈਨਲ ਪੰਜਾਬੀ’ ਵਲੋਂ ਗੱਲਬਾਤ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਦਾ ਪੱਖ ਵੀ ਅੱਗੇ ਆ ਸਕੇ। ਖੁਦ ਸੁਣ ਸਕਦੇ ਹੋ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ