ਕਨੇਡਾ IELTS ਵਾਲੀਆਂ ਕੁੜੀਆਂ ਦੇ ਹੱਕ ਚ ਨਿੱਤਰੀ ਇਹ ਕੁੜੀ – ਵੀਡੀਉ ਦੇਖ ਕੇ ਆਪਣੇ ਵਿਚਾਰ ਦਿਉ

ਕਨੇਡਾ IELTS ਵਾਲੀਆਂ ਕੁੜੀਆਂ ਦੇ ਹੱਕ ਚ ਨਿੱਤਰੀ ਇਹ ਕੁੜੀ – ਵੀਡੀਉ ਦੇਖ ਕੇ ਆਪਣੇ ਵਿਚਾਰ ਦਿਉ | ਜਦੋਂ ਡੀਲ ਕਰਦੇ ਹੋਂ ਓਦੋਂ ਕਿਓਂ ਨਹੀਂ ਦਸਦੇ ਲੋਕਾਂ ਨੂੰ। ਮੈਂ ਖੜੀ ਆ ਕੁੜੀਆਂ ਨਾਲ ਮੇਰੀ ਜੁੱਤੀ ਦੇ ਯਾਦ ਨਹੀਂ ਤੁਸੀਂ

ਸੋਸ਼ਲ ਮੀਡੀਆ ਉੱਤੇ ਇਹੋ ਜਿਹੀਆਂ ਖਬਰਾ ਦੀ ਭਰਮਾਰ ਹੈ ਕਿ ਕੈਨੇਡਾ ਤੋਂ ਉਨਾਂ ਠੱਗ ਲਾੜੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜੋ ਭਾਰਤ ਵਿੱਚ ਵਿਆਹ ਕਰਵਾਕੇ ਵਿਦਿਆਰਥੀ ਵੀਜੇ ਤੇ ਕੈਨੇਡਾ ਆਈਆਂ ਸਨ। ਇੰਨਾ ਬਾਰੇ ਕਿਹਾ ਜਾ ਰਿਹਾ ਹੈ ਕਿ ਇੰਨਾ ਨੇ ਪੈਸੇ ਲੈਕੇ ਵਿਆਹ ਕਰਵਾਇਆ ਸੀ ਪਰ ਮੁੜਕੇ ਆਪਣੇ ਘਰ ਵਾਲਿਆਂ ਨੂੰ ਸਪਾਂਸਰ ਨਹੀਂ ਕੀਤਾ ।

ਇਹੋ ਜਿਹੀਆ ਠੱਗ ਲਾੜੀਆਂ ਨੂੰ ਡਿਪੋਰਟ ਕਰਨ ਦੀਆਂ ਖਬਰਾ ਮਹਿਜ ਅਫਵਾਹਾ ਹਨ , ਵਿਆਹ ਦੇ ਨਾਮ ਤੇ ਠੱਗੀ ਕਰਨੀ ਨੈਤਿਕ ਆਧਾਰ ਤੇ ਗਲਤ ਜਰੂਰ ਹੈ ਪਰ ਡਿਪੋਰਟ ਹੋਣ ਦੇ ਗਲਤ ਆਂਕੜੇ ਦੇਣੇ ਵੀ ਸਹੀ ਵਰਤਾਰਾ ਨਹੀਂ ਹੈ ।

ਕੈਨੇਡਾ ਤੋਂ ਕਿਸੇ ਨੂੰ ਡਿਪੋਰਟ ਕਰਵਾਇਆ ਜਾ ਸਕਦਾ ਹੈ ਪਰ ਇਹ ਬਹੁਤ ਹੀ ਘੱਟ ਕੇਸਾ ਵਿੱਚ ਸਿਰੇ ਚੜਦਾ ਹੈ ਅਤੇ ਇੱਕ ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਸੰਭਵ ਹੁੰਦਾ ਹੈ ਮਹਿਜ ਹਫਤਿਆਂ ਦੇ ਸਮੇਂ ਵਿੱਚ ਡਿਪੋਰਟ ਨਹੀਂ ਕੀਤਾ ਜਾਂਦਾ। ਇਸ ਲਈ ਇਹੋ ਜਿਹੇ ਗਲਤ ਰਿਸ਼ਤੇ ਬਣਾਉਣ ਤੋ ਬਚਾਅ ਕਰਨ ਅਤੇ ਆਪ ਖੁਦ ਪੜ ਲਿਖ ਕੈਨੇਡਾ ਆਉਣ ਦੇ ਵਿਕਲਪਾ ਤੇ ਗੌਰ ਕਰਨ ਦੀ ਲੋੜ ਹੈ ।

ਕੌੜਾ ਸੱਚ
ਪੈਸੇ ਲੈ ਕੇ ਨਕਲੀ ਜਾਂ ਅਸਲੀ ਵਿਆਹ ਕਰਵਾ ਕੇ, ਕਿਸੇ ਨਾਲ ਕੈਨੇਡਾ ਸੱਦਣ ਦਾ ਸਮਝੌਤਾ ਕਰਕੇ ਉਸ ਨੂੰ ਕੈਨੇਡਾ ਮੰਗਵਾਉਣ ਤੋਂ ਮੁੱਕਰ ਜਾਣ ਵਾਲਾ ਜਾਂ ਵਾਲੀ ਡਿਪੋਰਟ ਕੀਤੇ ਜਾ ਸਕਦੇ ਹਨ?

ਜਵਾਬ: ਬਹੁਤੇ ਕੇਸਾਂ ‘ਚ ਨਹੀਂ। ਬਹੁਤ ਹੀ ਔਖਾ ਹੈ ਇਹ।
-ਪੈਸੇ ਲੈ-ਦੇ ਕੇ ਵਿਆਹ ਕਰਵਾਉਣਾ ਆਪਣੇ ਆਪ ‘ਚ ਗੈਰ-ਕਨੂੰਨੀ ਹੈ।
-ਕੈਨੇਡਾ ‘ਚ ਬਾਲਗ ਮੁੰਡਾ/ਕੁੜੀ ਜਦੋਂ ਮਰਜ਼ੀ ਕਿਸੇ ਨਾਲੋਂ ਤੋੜ-ਵਿਛੋੜਾ ਕਰ ਸਕਦਾ/ਸਕਦੀ ਹੈ।
-ਜੇ ਵਿਆਹ ਹੋਇਆ ਹੀ ਨਹੀਂ ਤਾਂ ਕੋਈ ਦਬਾਅ ਪਾ ਕੇ ਵਿਆਹ ਕਰਾਉਣ ਲਈ ਮਜਬੂਰ ਨਹੀਂ ਕਰ ਸਕਦਾ।

ਹਾਂ, ਭਾਰਤ ਵਿੱਚ ਆਪਣਾ ਰਸੂਖ ਵਰਤ ਕੇ ਕੇਸ ਦਰਜ ਕਰਵਾਇਆ ਜਾ ਸਕਦਾ। ਕੈਨੇਡਾ ਵਿਚਲੇ ਮੁੰਡੇ/ਕੁੜੀ ਵਲੋਂ ਪੇਪਰ ਭਰਨ ਲੱਗਿਆਂ ਜੋ ਜਾਣਕਾਰੀ ਇਮੀਗਰੇਸ਼ਨ ਨੂੰ ਦਿੱਤੀ ਗਈ ਸੀ, ਜੇ ਓਹਦੇ ਵਿੱਚ ਕੁਝ ਝੂਠ ਜਾਂ ਗੁਮਰਾਹਕੁੰਨ ਹੋਵੇ ਤਾਂ ਉਸਦੀ ਇਮੀਗਰੇਸ਼ਨ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਫਿਰ ਇਮੀਗਰੇਸ਼ਨ ਇਸ ਸ਼ਿਕਾਇਤ ‘ਤੇ ਮਹੀਨਿਆਂ ‘ਚ ਨਹੀਂ ਬਲਕਿ ਸਾਲਾਂ ‘ਚ ਗੌਰ ਕਰ ਸਕਦੀ ਹੈ। ਮੰਨ ਲਓ ਇੰਮੀਗਰੇਸ਼ਨ ਸ਼ਿਕਾਇਤ ਸਹੀ ਮੰਨ ਕੇ ਡਿਪੋਰਟ ਲਾ ਵੀ ਦਿੰਦੀ ਹੈ ਤਾਂ ਵੀ ਅਗਲਾ/ਅਗਲੀ ਕੈਨੇਡਾ ਦੀ ਅਦਾਲਤ ‘ਚ ਅਪੀਲ ਕਰਕੇ ਕਈ ਸਾਲ ਕੱਢ ਸਕਦਾ/ਸਕਦੀ ਤੇ ਬਚ ਸਕਦਾ/ਸਕਦੀ ਹੈ।

ਸੋ ਜੋ ਆਹ ਪੋਸਟਾਂ ਪੈ ਰਹੀਆਂ ਕਿ ਫਲਾਣਾ/ਫਲਾਣੀ ਅੱਜ-ਭਲਕ ਤੁਰੰਤ ਡਿਪੋਰਟ ਹੋ ਰਹੇ ਹਨ, ਇਹ ਸਹੀ ਜਾਣਕਾਰੀ ਨਹੀਂ। ਡਿਪੋਰਟ ਹੋ ਸਕਦੇ ਪਰ ਬਹੁਤ ਸਮਾਂ, ਪੈਸਾ ਤੇ ਜ਼ੋਰ ਲਾ ਕੇ।

ਪੈਸੇ ਲੈ ਕੇ ਵਿਆਹ ਕਰਾਉਣਾ ਤੇ ਪੱਕੇ ਕਰਾਉਣਾ ਗੈਰਕਨੂੰਨੀ ਹੈ, ਇਸ ਮਸਲੇ ‘ਤੇ ਕੋਈ ਵੀ ਸਲਾਹ ਨਹੀਂ ਦਿੱਤੀ ਜਾ ਸਕਦੀ ਹੈ ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਕਿ ਜਿਹੜੇ ਵਪਾਰ ਕਰਦੇ ਹਨ ਤਾਂ ਫਿਰ ਪੂਰੇ ਵਪਾਰੀ ਬਣ ਕੇ, ਨਾਪ ਤੋਲ ਕੇ, ਢਿੱਲੀਆਂ ਲੜੀਆਂ ਬੰਨ੍ਹ ਕੇ ਕਰਦੇ ਹਨ। ਵਿਸ਼ਵਾਸ, ਭਰੋਸਾ ਤਾਂ ਅਕਸਰ ਟੁੱਟ ਹੀ ਜਾਂਦੇ ਹਨ।
ਜਦੋਂ ਪੰਜਾਬ ‘ਚ ਡੀਲ ਕਰਦੇ ਹਨ ਤਾਂ ਡੀਲ ਕਰਨ ਵਾਲਿਆਂ ‘ਚੋਂ ਕਿਸੇ ਨੂੰ ਕੈਨੇਡਾ ਦੇ ਜ਼ਮੀਨੀ ਹਾਲਾਤ ਦਾ ਪਤਾ ਨੀ ਹੁੰਦਾ, ਜੋ ਪਲ ਪਲ ਬਦਲਦੇ ਰਹਿੰਦੇ ਹਨ। ਜਿਹਦੀ ਡੀਲ ਸਿਰੇ ਚੜ੍ਹ ਜਾਂਦੀ, ਉਹ ਅੰਦਰੋਂ ਅੰਦਰੀਂ ਭੰਗੜੇ ਪਾਉਂਦਾ ਤੇ ਜਿਹਦੀ ਖੇਡ ਵਿਗੜ ਗਈ, ਓਹਦੇ ਪੈਸੇ ਵੀ ਜਾਂਦੇ ਲਗਦੇ ਤੇ ਦਿਲ ਵੀ ਟੁੱਟਦਾ।