ਸਿੱਖ ਕਹਿੰਦੇ ਅਸੀਂ ਯੂਏਪੀਏ ਅਧੀਨ ਨਾਜਾਇਜ਼ ਡੱਕੇ ਜਾ ਰਹੇ ਨੌਜਵਾਨ ਛੁਡਵਾਉਣੇ ਤੇ ਸਟੇਟ ਕਹਿੰਦੀ ਉਹ ਤਾਂ ਕੀ, ਅਸੀਂ ਤਾਂ ਉਨ੍ਹਾਂ ਦੀ ਗੱਲ ਕਰਨ ਵਾਲੇ ਵੀ ਨਹੀਂ ਛੱਡਣੇ।
ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਪੰਥ ਅਤੇ ਪੰਜਾਬ ਦੇ ਪੱਖ’ਚ ਹਰ ਮੁੱਦੇ ਉੱਤੇ ਸਟੈਂਡ ਲਿਆ। ਜਦ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ UAPA ਅਧੀਨ ਫੜਿਆ ਜਾ ਰਿਹਾ ਸੀ ਤਾਂ ਖਹਿਰਾ ਉਹਨਾਂ ਦੀ ਮੱਦਦ ਕਰਨ ਖੁੱਲ ਕੇ ਹੱਕ’ਚ ਆ ਗਿਆ ਸੀ। ਪੰਜਾਬ ਦੇ ਦਰਿਆਈ ਪਾਣੀ ਤੇ ਖ਼ੁਦਮੁਖਤਿਆਰੀ ਦੇ ਹੱਕ’ਚ ਕਈ ਸਾਲ ਬੋਲਦਾ ਰਿਹਾ। ਉਸ ਨੇ ਪੰਜਾਬ’ਚ ਖੇਤਰੀ ਪਾਰਟੀ ਬਣਾਉਣ ਲਈ ਵੀ ਕਾਫ਼ੀ ਕੋਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ’ਚ ਵੀ ਉਹਨਾਂ ਯੋਗਦਾਨ ਪਾਇਆ।
26 ਜਨਵਰੀ ਤੋੰ ਬਾਅਦ ਜਦੋੰ ਹਰ ਕੋਈ ਦੀਪ ਸਿੱਧੂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤਾਂ ਖਹਿਰਾ ਸ਼ਾਇਦ ਸਾਰੇ ਲੀਡਰਾਂ’ਚੋੰ ਇੱਕਲਾ ਹੀ ਸੀ ਜਿਹੜਾ ਸਿੱਖ ਪੰਥ ਵਾਲੇ ਪਾਸੇ ਖੜਿਆ। ਸ਼ਹੀਦ ਨਵਰੀਤ ਸਿੰਘ ਡਿਬਡਬਾ ਦੇ ਪਰਿਵਾਰ ਨਾਲ ਵੀ ਠੋਕ ਕੇ ਖੜਿਆ ਜਦ ਸਾਰੇ ਕਿਸਾਨ ਆਗੂ ਵੀ ਭੱਜ ਗਏ ਸਨ।
ਜਿਹੜਾ ਕੈਪਟਨ ਵੱਲੋੰ ਏਜੰਸੀਆਂ ਨਾਲ ਰਲ ਕੇ ਜਿਹੜਾ ਡਰੋਨ ਆਉਣ ਦਾ ਹਊਆ ਖੜਾ ਕੀਤਾ ਜਾ ਰਿਹਾ ਸੀ ਖਹਿਰੇ ਨੇ ਉਸ ਤੇ ਸਵਾਲ ਖੜੇ ਕੀਤੇ। ਇਹੀ ਸਭ ਗੱਲਾਂ ਕਾਰਨ ਹੁਣ ਸੁਖਪਾਲ ਸਿੰਘ ਖਹਿਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦ ਖਹਿਰਾ ਹਰ ਵਾਰ ਪੰਥ ਤੇ ਪੰਜਾਬ ਨਾਲ ਖੜਿਆ ਤਾਂ ਅੱਜ ਸਾਡਾ ਵੀ ਸੁਖਪਾਲ ਸਿੰਘ ਖਹਿਰੇ ਦੇ ਹੱਕ’ਚ ਖੜਨ ਦਾ ਫਰਜ਼ ਬਣਦਾ ਹੈ। ਇਹ ਸਿਰਫ਼ ਸੁਖਪਾਲ ਸਿੰਘ ਖਹਿਰੇ ਨੂੰ ਚੁੱਪ ਕਰਵਾਉਣ ਲਈ ਘਾੜਤ ਘੜੀ ਗਈ ਹੈ ਤਾਂ ਕਿ ਉਸ ਦਾ ਹਾਲ ਦੇਖ ਕੇ ਕੋਈ ਹੋਰ ਵੀ ਬੋਲਣ ਦੀ ਕੋਸ਼ਿਸ਼ ਨਾ ਕਰੇ।
– ਸਤਵੰਤ ਸਿੰਘ