ਦੇਖੋ ਕਿਉਂ ਆਇਆ ਅੰਬਰ ਧਾਲੀਵਾਲ ਨੂੰ ਗੁੱਸਾ

ਅੰਬਰ ਧਾਲੀਵਾਲ ਇਨ੍ਹੀਂ ਦਿਨੀਂ ਆਪਣੀਆਂ ਬਿਕਨੀ ਤਸਵੀਰਾਂ ਨੂੰ ਲੈ ਕੇ ਚਰਚਾ ’ਚ ਹੈ। ਸੋਸ਼ਲ ਮੀਡੀਆ ’ਤੇ ਅੰਬਰ ਨੇ ਮੈਕਸੀਕੋ ’ਚ ਛੁੱਟੀਆਂ ਦਾ ਆਨੰਦ ਮਾਣਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚੋਂ ਕੁਝ ’ਚ ਉਸ ਨੇ ਬਿਕਨੀ ਪਹਿਨ ਰੱਖੀ ਹੈ, ਜਿਸ ’ਤੇ ਲੋਕ ਉਸ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅੰਬਰ ਧਾਲੀਵਾਲ ਨੇ ਬੀਤੇ ਦਿਨੀਂ ਟਵਿਟਰ ਤੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਲੋਕਾਂ ਦੇ ਕੁਮੈਂਟਾਂ ’ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਸੀ ਪਰ ਅਜੇ ਤਕ ਉਸ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਸ ਨੂੰ ਦੇਖਦਿਆਂ ਅੰਬਰ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਲੋਕਾਂ ’ਤੇ ਆਪਣੀ ਭੜਾਸ ਕੱਢੀ ਹੈ ਤੇ ਮਾੜੇ ਕੁਮੈਂਟ ਕਰਨ ਵਾਲਿਆਂ ’ਤੇ ਗੁੱਸਾ ਜ਼ਾਹਿਰ ਕੀਤਾ ਹੈ।

ਅੰਬਰ ਨੇ ਇਕ ਲੰਮੀ-ਚੌੜੀ ਪੋਸਟ ’ਚ ਲਿਖਿਆ, ‘ਕੋਈ ਸੂਟ ਪਾ ਕੇ ਵਾਲ ਬੰਨ੍ਹ ਕੇ ਦਿਲ ਦਾ ਸਾਫ ਬੰਦਾ ਨਹੀਂ ਬਣ ਜਾਂਦਾ, ਕੋਈ ਡਰੈੱਸ ਪਾ ਕੇ ਮਾੜਾ ਬੰਦਾ ਨਹੀਂ ਬਣ ਜਾਂਦਾ। ਜਿਹੜੇ ਮੁੰਡੇ ਇੰਨਾ ਗਲਤ ਬੋਲਦੇ ਹਨ ਤੁਹਾਡੇ ਘਰ ਮਾਵਾਂ-ਭੈਣਾਂ ਨਹੀਂ ਹੋਣੀਆਂ, ਜੋ ਤੁਸੀਂ ਬੇਗਾਨੀਆਂ ਧੀਆਂ ਨੂੰ ਇੰਨੀ ਛੇਤੀ ਬੋਲਣ ਲੱਗ ਜਾਂਦੇ ਹੋ। ਸਾਡੇ ਮਾਪੇ ਹੋਰ ਜ਼ਮਾਨੇ ’ਚ ਜੰਮੇ-ਪਲੇ ਹਨ, ਵੱਖਰਾ ਮਾਹੌਲ ਸੀ। ਜ਼ਮਾਨੇ ਨਾਲ ਖ਼ੁਦ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਤੁਸੀਂ ਆਪ ਮੁੰਡੇ ਬੀਚ ’ਤੇ ਜਾ ਕੇ ਗੋਰੀਆਂ ਨੂੰ ਦੇਖਦੇ ਹੋ ਸਾਰਾ ਦਿਨ ਬੈਠ ਕੇ। ਆਪ ਤੁਸੀਂ ਸਾਰੇ ਕੁੜੀਆਂ ਵੀ ਮੁੰਡੇ ਵੀ ਇਸ ਤਰ੍ਹਾਂ ਦੇ ਸੈਲੇਬ੍ਰਿਟੀਜ਼ ਨੂੰ ਫਾਲੋਅ ਕਰਦੇ ਹੋ, ਜਿਵੇਂ ਕਿਮ ਕਰਦਾਸ਼ੀਅਨ ਤੇ ਕਾਇਲੀ ਜੈਨਰ ਤੇ ਉਨ੍ਹਾਂ ਨੂੰ ਸੁਪੋਰਟ ਕਰਦੇ ਹੋ। ਇਥੋਂ ਤਕ ਕਿ ਉਨ੍ਹਾਂ ਦੀਆਂ ਤਸਵੀਰਾਂ ’ਤੇ ਕੁਮੈਂਟ ਵੀ ਕਰਦੇ ਹੋ।’

ਅੰਬਰ ਨੇ ਦਿਲਜੀਤ ਦੋਸਾਂਝ ਦਾ ਜ਼ਿਕਰ ਕਰਦਿਆਂ ਕਿਹਾ, ‘ਜਦੋਂ ਦਿਲਜੀਤ ਦੋਸਾਂਝ ਕਾਇਲੀ ਜੈਨਰ ਦੀ ਤਸਵੀਰ ’ਤੇ ਕੁਮੈਂਟ ਕਰਦਾ ਹੈ ਤਾਂ ਤੁਹਾਨੂੰ ਉਹ ਫਨੀ ਲੱਗਦਾ ਸੀ। ਮੁੰਡੇ ਤੁਸੀਂ ਸਾਰੇ ਆਪ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਫਾਲੋਅ ਕਰਦੇ ਹੋ, ਦੇਖਦੇ ਹੋ ਪਰ ਦੁੱਖ ਲੱਗਦਾ ਜਦੋਂ ਕੋਈ ਪੰਜਾਬੀ ਕੁੜੀ ਬਿਕਨੀ ਪਾ ਲਵੇ। ਹੋਰ ਨਹੀਂ ਸੂਟ ਪਾ ਕੇ ਜਾਈਏ ਅਸੀਂ ਸਮੁੰਦਰ ਦੇ ਵਿਚ? ਇਹ ਇਕੋ ਗੱਲ ਹੀ ਹੁੰਦੀ ਹੈ। ਮੈਂ ਵੀ ਇਨਸਾਨ ਹੀ ਹਾਂ। ਮੈਂ ਛੁੱਟੀਆਂ ’ਤੇ ਹਾਂ ਆਪਣੀ ਜ਼ਿੰਦਗੀ ਜੀਅ ਰਹੀ ਹਾਂ। ਜੇ ਮੈਂ ਪਾਣੀ ’ਚ ਜਾਣਾ ਹੈ ਤਾਂ ਮੈਨੂੰ ਬਿਕਨੀ ਹੀ ਪਹਿਨਣੀ ਪਵੇਗੀ। ਇਸ ਨਾਲ ਮੈਂ ਕੋਈ ਮਾੜੀ ਸ਼ਖਸੀਅਤ ਨਹੀਂ ਬਣ ਜਾਣਾ।’

ਅੰਬਰ ਨੇ ਅਖੀਰ ’ਚ ਕਿਹਾ, ‘ਆਪਣੀ ਸੋਚ ਬਦਲੋ। ਅੱਗੇ ਵਧੋ ਦੁਨੀਆ ’ਚ। ਘਰ ਬੈਠ ਕੇ ਚੁਗਲੀਆਂ ਤੇ ਫੇਕ ਅਕਾਊਂਟਸ ਤੋਂ ਕੁਮੈਂਟਸ ਕਰਕੇ ਆਪਣਾ ਸਮਾਂ ਬਰਬਾਦ ਕਰਨਾ ਬੰਦ ਕਰੋ। ਖੁਸ਼ ਰਿਹਾ ਕਰੋ। ਦਿਮਾਗ ਠੰਡਾ ਰੱਖਿਆ ਕਰੋ। ਮੈਂ ਨਹੀਂ ਚੰਗੀ ਲੱਗਦੀ ਤਾਂ ਕੋਈ ਮਜਬੂਰੀ ਨਹੀਂ ਕਿ ਤੁਸੀਂ ਫਾਲੋਅ ਕਰੋ ਮੈਨੂੰ। ਮੈਂ ਜੋ ਹਾਂ ਜਿਵੇਂ ਦੀ ਹਾਂ ਮੈਂ ਇਸ ਤਰ੍ਹਾਂ ਦੀ ਹੀ ਹਾਂ। ਮੈਨੂੰ ਕੁਝ ਲੁਕਾਉਣ ਦੀ ਲੋੜ ਨਹੀਂ। ਮੇਰਾ ਪਰਿਵਾਰ ਮੇਰੀ ਸੁਪੋਰਟ ਕਰਦਾ ਹੈ ਤੇ ਇਕੋ ਚੀਜ਼ ਜੋ ਉਨ੍ਹਾਂ ਨੂੰ ਖ਼ੁਸ਼ ਰੱਖਦੀ ਹੈ ਉਹ ਇਹ ਹੈ ਕਿ ਮੈਂ ਖ਼ੁਸ਼ ਰਹਾਂ। ਆਪਣਾ ਸਮਾਂ ਮੇਰੇ ’ਤੇ ਬਰਬਾਦ ਨਾ ਕਰੋ ਨਫਰਤ ਕਰਨ ’ਚ। ਤੁਸੀਂ ਵੀ ਛੁੱਟੀਆਂ ’ਤੇ ਜਾਓ। ਘਰ ’ਚ ਬੈਠੇ-ਬੈਠੇ ਦਿਮਾਗ ਖ਼ਰਾਬ ਹੋ ਗਿਆ ਤੁਹਾਡਾ।’

ਅੰਬਰ ਧਾਲੀਵਾਲ ਦੀਆਂ ਤਸਵੀਰਾਂ ਦੇਖ ਜਦੋਂ ਲੋਕਾਂ ਨੇ ਦਿੱਤੀ ਸੂਟ ਪਹਿਨਣ ਦੀ ਸਲਾਹ, ਦੇਖੋ ਕੀ ਮਿਲਿਆ ਜਵਾਬ
ਅੰਬਰ ਧਾਲੀਵਾਲ ਇਨ੍ਹੀਂ ਦਿਨੀਂ ਮੈ ਕ ਸੀ ਕੋ ’ਚ ਹੈ। ਅੰਬਰ ਇਥੇ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਕੋਰੋਨਾ ਵਾ ਇ ਰ ਸ ਦੇ ਚਲਦਿਆਂ ਲੰਮੇ ਸਮੇਂ ਬਾਅਦ ਅੰਬਰ ਧਾਲੀਵਾਲ ਨੂੰ ਮ ਸ ਤੀ ਕਰਦੇ ਦੇਖਿਆ ਗਿਆ ਹੈ।

ਜੋ ਤਸਵੀਰਾਂ ਅੰਬਰ ਨੇ ਸਾਂਝੀਆਂ ਕੀਤੀਆਂ ਹਨ, ਉਹ ਬੀਚ ਦੀਆਂ ਹਨ।ਇਨ੍ਹਾਂ ਤਸਵੀਰਾਂ ’ਚ ਅੰਬਰ ਧਾਲੀਵਾਲ ਸ ਵਿ ਮਸੂ ਟ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਹ ਬੇਹੱਦ ਹੌ -ਟ ਲੱਗ ਰਹੀ ਹੈ।

ਅੰਬਰ ਦੀਆਂ ਇਹ ਤਸਵੀਰਾਂ ਦੇਖ ਕੁਝ ਲੋਕਾਂ ਨੇ ਉਸ ਨੂੰ ਟ ਰੋ ਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਬੀਚ ’ਤੇ ਉਸ ਨੂੰ ਸ ਲ ਵਾ ਰ -ਸੂ ਟ ਪਹਿਨ ਕੇ ਜਾਣਾ ਚਾਹੀਦਾ ਸੀ।

ਇਸ ’ਤੇ ਅੰਬਰ ਧਾਲੀਵਾਲ ਨੇ ਜਵਾਬ ਦਿੱਤਾ ਹੈ। ਅੰਬਰ ਨੇ ਇੰਸਟਾਗ੍ਰਾਮ ’ਤੇ ਕੁਝ ਸਟੋ ਰੀ ਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਬੀ ਚ ’ਤੇ ਸ ਵਿ ਮ ਸੂ ਟ ਪਹਿਨ ਕੇ ਨਹੀਂ ਜਾਣਾ ਚਾਹੀਦਾ। ਅੱਗੇ ਤੋਂ ਉਹ ਇਸ ਗੱਲ ਦਾ ਧਿਆਨ ਰੱਖੇਗੀ ਤੇ ਬੀਚ ’ਤੇ ਸ ਲ ਵਾ ਰ-ਸੂ ਟ ਪਹਿਨ ਕੇ ਜਾਵੇਗੀ।’

ਉਥੇ ਟਵਿਟਰ ’ਤੇ ਵੀ ਅੰਬਰ ਨੇ ਇਕ ਟਵੀਟ ਕੀਤਾ ਹੈ, ਜਿਸ ’ਚ ਉਹ ਲਿਖਦੀ ਹੈ, ‘ਸੋ ਤੁਹਾਡੇ ਹਿ ਸਾ ਬ ਨਾਲ ਬੀਚ ’ਤੇ ਸ ਲ ਵਾ ਰ-ਸੂ ਟ ਪਹਿਨਣਾ ਚਾਹੀਦਾ ਹੈ। ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ। ਫਿੱ -ਟੇ ਮੂੰਹ ਤੁਹਾਡੀ ਸੋਚ ’ਤੇ।’

ਦੱਸ ਦੇਈਏ ਕਿ ਅੰਬਰ ਦੀਆਂ ਇਹ ਤਸਵੀਰਾਂ ਕੁਝ ਪੇਜਾਂ ਵਲੋਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ’ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ।