ਬੇਅੰਤ ਕੌਰ ਬਾਜਵਾ ਦੇ ਪਰਿਵਾਰ ਨੇ ਰੋ ਕੇ ਰੱਖਿਆ ਆਪਣਾ ਪੱਖ -ਬੇਅੰਤ ਦੀ ਗੈਰ ਮੁੰਡੇ ਨਾਲ ਫੋਟੋ ਤੇ ਕੀ ਬੋਲਿਆ ਪਿਤਾ ?

ਬੇਅੰਤ ਕੌਰ ਬਾਜਵਾ ਦੇ ਪਰਿਵਾਰ ਨੇ ਰੋ ਕੇ ਰੱਖਿਆ ਆਪਣਾ ਪੱਖ | ਬੇਅੰਤ ਦੀ ਗੈਰ ਮੁੰਡੇ ਨਾਲ ਫੋਟੋ ਤੇ ਕੀ ਬੋਲਿਆ ਪਿਤਾ ?

ਰਨਾਲਾ ਜ਼ਿਲ੍ਹੇ ‘ਚ ਪੈਂਦਾ ਕਸਬਾ ਧਨੋਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਤੋਂ ਬਾਅਦ ਸਵਾਲਾਂ ‘ਚ ਘਿਰੀ ਮ੍ਰਿਤਕ ਦੀ ਪਤਨੀ ਬੇਅੰਤ ਕੌਰ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖੁਲਾਸੇ ਕੀਤੇ ਹਨ। ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਉਨ੍ਹਾਂ ਦੀ ਧੀ ਦੀ ਲਵਪ੍ਰੀਤ ਨਾਲ ਮੰਗਣੀ ਹੋਣ ਤੋਂ ਇਕ ਸਾਲ ਬਾਅਦ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦਾ ਵਿਆਹ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਧੀ ਵਲੋਂ ਲਗਾਤਾਰ ਆਪਣੇ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਜਾਂਦੀ ਸੀ।

ਬੇਅੰਤ ਦੇ ਪਿਤਾ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਜਾਣਕਾਰੀ ਮਿਲੀ ਕਿ ਮੁੰਡੇ ਦੀ ਮੌਤ ਅ ਟੈ ਕ ਨਾਲ ਹੋਈ ਹੈ ਪਰ ਬਾਅਦ ‘ਚ ਦੱਸਿਆ ਗਿਆ ਕਿ ਉਸ ਨੇ ਖ਼ੁ-ਦ-ਕੁ-ਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲਵਪ੍ਰੀਤ ਦੀ ਮੌਤ ਤੋਂ ਬਾਅਦ ਸਾਰੇ ਫਰਜ਼ ਨਿਭਾਏ ਹਨ। ਕੁੜੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ’ਤੇ ਅਤੇ ਉਨ੍ਹਾਂ ਦੀ ਧੀ ’ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।

ਇਸ ਦੇ ਨਾਲ ਹੀ ਬੇਅੰਤ ਕੌਰ ਦੀ ਮਾਂ ਨੇ ਦੱਸਿਆ ਕਿ ਕੈਨੇਡਾ ਜਾਣ ਲਈ ਲਵਪ੍ਰੀਤ ਦੀ ਫਾਈਲ ਦੀ ਕਾਰਵਾਈ ਪੂਰੀ ਕੀਤੀ ਗਈ ਸੀ ਪਰ ਕੋਰੋਨਾ ਮਹਾਂਮਾਰੀ ਦੌਰਾਨ ਲਗੇ ਲਾਕਡਾਉਨ ਕਾਰਨ ਲਵਪ੍ਰੀਤ ਦੇ ਕੈਨੇਡਾ ਜਾਣ ‘ਚ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਅਤੇ ਉਨ੍ਹਾਂ ਦਾ ਪਰਿਵਾਰ ਬੇਅੰਤ ’ਤੇ ਦਬਾਅ ਪਾਉਂਦਾ ਸੀ। ੳਨ੍ਹਾਂ ਇਹ ਵੀ ਕਿਹਾ ਕਿ ਬੇਅੰਤ ਵਲੋਂ ਆਪਣੇ ਸਹੁਰੇ ਪਰਿਵਾਰ ਨੂੰ ਪੈਸੈ ਵੀ ਭੇਜੇ ਜਾਂਦੇ ਸਨ।

ਪਿਤਾ ਜਗਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਪਾਈਆਂ ਜਾਣ ਵਾਲੀਆਂ ਪੋਸਟਾਂ ’ਤੇ ਰੋਕ ਲੱਗਣੀ ਚਾਹੀਦੀ ਹੈ। ਬੇਅੰਤ ਦੀ ਮਾਤਾ ਦਾ ਕਹਿਣਾ ਹੈ ਕਿ ਲਵਪ੍ਰੀਤ ਨੇ ਖ਼ੁ-ਦ-ਕੁ-ਸ਼ੀ ਨਹੀਂ ਕੀਤੀ ਬਲਕਿ ਉਸ ਦੀ ਕਿਸੇ ਹੋਰ ਕਾਰਣ ਨਾਲ ਮੌਤ ਹੋਈ ਹੈ ਅਤੇ ਉਨ੍ਹਾਂ ਦੀ ਧੀ ਨੂੰ ਬਿਨਾਂ ਕਿਸੇ ਗੱਲੋਂ ਬਦਨਾਮ ਕੀਤਾ ਜਾ ਰਿਹਾ ਹੈ।