ਬੇਅੰਤ ਕੌਰ ਹੋ ਸਕਦੀ ਹੈ ਡਿਪੋਰਟ , ਆਖ਼ਿਰਕਾਰ ਲੜਕੀ ਪੱਖ ਦੇ ਵਕੀਲ ਨੇ ਵੀ ਮੰਨੀ ਗੱਲ

ਬੇਅੰਤ ਬਾਜਵਾ ਨੇ ਫਿਰ ਰੋ ਰੋ ਕੇ ਰੱਖਿਆ ਆਪਣਾ ਪੱਖ, 2019 ਵਿਚ ਵੀ ਲਵਪ੍ਰੀਤ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ
ਕੁੱਝ ਦਿਨ ਪਹਿਲਾਂ ਦੀ ਗੱਲ ਹੈ ਜਿ ਪਿੰਡ ਧਨੌਲਾ ਦੇ ਲਵਪ੍ਰੀਤ ਸਿੰਘ ਨੇ ਖੁ-ਦ-ਕੁ-ਸ਼ੀ ਕਰ ਲਈ ਸੀ, ਜਿਸਦਾ ਮੁੱਖ ਕਾਰਨ ਪਤਨੀ ਦੁਆਰਾ ਕੈਨੇਡਾ ਜਾਕੇ ਉਸਨੂੰ ਧੋਖਾ ਦੇਣਾ ਸੀ। ਕੈਨੇਡੀਅਨ ਪਤਨੀ ਦੇ ਧੋਖੇ ਮਗਰੋਂ ਖੁ ਦ ਕੁ ਸ਼ੀ ਕਰਨ ਵਾਲੇ 24 ਸਾਲਾ ਲਵਪ੍ਰੀਤ ਦੀ ਮੌਤ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ।

ਜਿਵੇਂ-ਜਿਵੇਂ ਇਹ ਮਾਮਲਾ ਸੁਰਖੀਆਂ ‘ਚ ਆ ਰਿਹਾ ਉਵੇਂ-ਉਵੇਂ ਇਸ ਕੇਸ ਨਾਲ ਜੁੜੀ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਤੇ ਹੁਣ ਕੈਨੇਡੀਅਨ ਪਤਨੀ ਬੇਅੰਤ ਦੇ ਪਰਿਵਾਰ ਵੱਲੋਂ ਲਵਪ੍ਰੀਤ ਦੇ ਪਰਿਵਾਰ ਨੂੰ ਆਫਰ ਦਿੱਤੇ ਜਾ ਰਹੇ ਨੇ ਕਿ ਉਹ 35 ਲੱਖ ਰੁਪਏ ਲੈ ਲੈਣ ਪਰ ਉਨ੍ਹਾਂ ਦੀ ਧੀ ਨੂੰ ਡਿਪੋਰਟ ਨਾ ਕਰਵਾੁੳਣ।

ਕੈਨੇਡਾ ਦੀ ਧਰਤੀ ‘ਤੇ ਵਸਣ ਲਈ ਬਾਕੀ ਪਰਿਵਾਰਾਂ ਵਾਂਗ ਲਵਪ੍ਰੀਤ ਦੇ ਪਰਿਵਾਰ ਨੇ ਵੀ ਉਸਦਾ ਵਿਆਹ ਆਈਲਟਸ ਪਾਸ ਬੇਅੰਤ ਕੌਰ ਨਾਲ ਕਰ ਦਿੱਤਾ ਗਿਆ ਸੀ। ਪਿੰਡ ਖੁੱਡੀ ਕਲਾਂ ਦੀ ਰਹਿਣ ਵਾਲੀ ਬੇਅੰਤ ਕੌਰ ਨਾਲ ਲਵਪ੍ਰੀਤ ਦਾ ਵਿਆਹ ਫਿਕਸ ਕੀਤਾ ਗਿਆ ਅਤੇ 2018 ਵਿਚ ਦੋਵਾਂ ਦੀ ਮੰਗਣੀ ਕਰ ਦਿੱਤੀ ਗਈ। ਮੰਗਣੀ ਤੋਂ ਬਾਅਦ ਲਵਪ੍ਰੀਤ ਦੇ ਪਰਿਵਾਰ ਨੇ 25 ਲੱਖ ਲਾ ਕੇ ਬੇਅੰਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਜਿਸ ਮਗਰੋਂ 2019 ਵਿਚ ਬੇਅੰਤ ਕੈਨੇਡਾ ਤੋਂ ਵਾਪਸ ਆਈ ਅਤੇ ਦੋਵਾਂ ਦਾ ਵਿਆਹ ਕੀਤਾ ਗਿਆ।ਵਿਆਹ ਮਗਰੋਂ ਜਦੋਂ ਵਾਪਸ ਬੇਅੰਤ ਨੇ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖਿਆ ਤਾਂ ਉਥੇ ਜਾ ਕੇ ਉਹ ਅਜਿਹੀ ਬਦਲੀ ਕਿ ਉਹ ਇਹ ਤੱਕ ਭੁੱਲ ਗਈ ਕਿ ਉਹ ਕਿਸੇ ਦੀ ਪਤਨੀ ਹੈ ਜਿਸਦਾ ਨਤੀਜਾ ਇਹ ਨਿਕਲਿਆ ਕਿ ਪਤਨੀ ਦੀ ਬੇਰੁਖੀ ਅਤੇ ਧੋਖਾ ਨਾ ਸਹਾਰਦਿਆਂ ਲਵਪ੍ਰੀਤ ਨੇ ਖੁ ਦ ਕੁ ਸ਼ੀ ਕਰ ਲਈ।

23 ਜੂਨ ਦੀ ਰਾਤ ਨੂੰ ਕਰੀਬ 9 ਵਜੇ ਲਵਪ੍ਰੀਤ ਘਰੋਂ ਗਿਆ ਅਤੇ 24 ਜੂਨ ਨੂੰ ਤੜਕਸਾਰ ਉਸਦੀ ਲਾਸ਼ ਖੇਤਾਂ ‘ਚੋਂ ਮਿਲੀ। ਪਹਿਲਾਂ ਤਾਂ ਪਰਿਵਾਰ ਨੂੰ ਕੁਝ ਸਮਝ ਨਾ ਲੱਗਿਆ ਪਰ ਜਦੋਂ ਲਵਪ੍ਰੀਤ ਦਾ ਫੋਨ ਫਰੋਲਿਆ ਗਿਆ ਤਾਂ ਸਾਰਾ ਮਾਮਲਾ ਸਾਹਮਣੇ ਆਇਆ । ਲਵਪ੍ਰੀਤ ਅਤੇ ਬੇਅੰਤ ਵਿਚਕਾਰ ਹੋਈ ਚੈਟ ਨੇ ਕਾਫੀ ਕੁਝ ਫਰੋਲ ਦਿੱਤਾ । ਜਿਸ ਮਗਰੋਂ ਮਾਮਲਾ ਮੀਡੀਆ ‘ਚ ਆਇਆ। ਹੁਣ ਜਿਵੇਂ ਜਿਵੇਂ ਮਾਮਲਾ ਵਧਦਾ ਰਿਹਾ ਹੈ ਤਾਂ ਬੇਅੰਤ ਨੂੰ ਕੈਨੇਡਾ ਤੋਂ ਡਿਪੋਰਟ ਕਰਵਾਉਣ ਦੀ ਮੰਗ ਉਠ ਰਹੀ ਹੈ ਜਿਸ ਮਗਰੋਂ ਹੁਣ ਬੇਅੰਤ ਦੇ ਪਰਿਵਾਰ ਵੱਲੋਂ ਲਵਪ੍ਰੀਤ ਦੇ ਪਰਿਵਾਰ ਨੂੰ ਸਮਝੌਤੇ ਲਈ ਪੇਸ਼ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲ ਕਰਦਿਆਂ ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਬੇਅੰਤ ਦਾ ਪਰਿਵਾਰ ਕਹਿਣ ਰਿਹਾ ਹੈ ਕਿ ਸਾਡੇ ਕੋਲੋਂ ਭਾਵੇਂ 35 ਲੱਖ ਲੈ ਲਿਓ ਪਰ ਬੇਅੰਤ ਨੂੰ ਡਿਪੋਰਟ ਨਾਲ ਕਰਵਾਓ ਪਰ ਲਵਪ੍ਰੀਤ ਦਾ ਪਰਿਵਾਰ ਮੰਗ ਕਰ ਰਿਹੈ ਕਿ ਬੇਅੰਤ ਨੂੰ ਡਿਪੋਰਟ ਕੀਤਾ ਜਾਵੇ ਕਿਉਂਕਿ ਰਾਜੀਨਾਮੇ ਨਾਲ ਉਨ੍ਹਾਂ ਦਾ ਪੁੱਤ ਹੁਣ ਵਾਪਸ ਨਹੀਂ ਆ ਸਕਦਾ।

ਇਸ ਮਾਮਲੇ ‘ਚ ਪੁਲਿਸ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਕੈਨੇਡਾ ਸਰਕਾਰ ਕੁੜੀ ਨੂੰ ਡਿਪੋਰਟ ਕਰਕੇ ਭਾਰਤ ਭੇਜਦੀ ਹੈ ਤਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ ਕਾਨੂੰਨੀ ਕਾਰਵਾਈ ਕਰਨਗੇ।