ਕੈਟਰੀਨਾ-ਵਿੱਕੀ ਦੇ ਵਿਆਹ ’ਚ ਸ਼ਾਮਲ ਨਹੀਂ ਹੋਣਗੇ ਸਲਮਾਨ ਖ਼ਾਨ, ਇਹ ਵਜ੍ਹਾਂ ਆਈ ਸਾਹਮਣੇ!

0
206

ਮੁੰਬਈ (ਬਿਊਰੋ)– ਬਾਲੀਵੁੱਡ ’ਚ ਇਨ੍ਹੀਂ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਪ੍ਰਸ਼ੰਸਕ ਉਂਝ ਤਾਂ ਕਈ ਕੱਪਲਜ਼ ਦੇ ਵਿਆਹ ਦੇਖਣ ਲਈ ਬੇਤਾਬ ਹਨ ਪਰ ਫਿਲਹਾਲ ਪ੍ਰਸ਼ੰਸਕਾਂ ਦੀ ਨਜ਼ਰ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ’ਤੇ ਟਿਕੀ ਹੈ। ਇਸ ਸਾਲ ਦਸੰਬਰ ’ਚ ਇਹ ਕੱਪਲ ਰਾਜਸਥਾਨ ’ਚ ਵਿਆਹ ਦੇ ਬੰਧਨ ’ਚ ਬੱਝਣ ਜਾ ਰਿਹਾ ਹੈ।

ਵਿਆਹ ਦੀ ਤਾਰੀਖ਼ ਹੋਵੇ ਜਾਂ ਫਿਰ ਲਾੜਾ-ਲਾੜੀ ਦੀ ਡਰੈੱਸ, ਸਾਰਾ ਕੁਝ ਫਾਈਨਲ ਹੋ ਚੁੱਕਾ ਹੈ। ਕਈ ਤਰ੍ਹਾਂ ਦੀ ਕਿਆਸ ਇਸ ਕੱਪਲ ਦੇ ਵਿਆਹ ਨੂੰ ਲੈ ਕੇ ਲਗਾਈ ਜਾ ਰਹੀ ਹੈ, ਜਿਵੇਂ ਕੌਣ ਵਿਆਹ ’ਚ ਸ਼ਾਮਲ ਹੋਣ ਵਾਲਾ ਹੈ। ਹਾਲ ਹੀ ’ਚ ਜੋ ਮੀਡੀਆ ਰਿਪੋਰਟ ਸਾਹਮਣੇ ਆਈ ਹੈ, ਉਸ ਨੂੰ ਜਾਣ ਕੇ ਸਾਰੇ ਹੈਰਾਨ ਰਹਿ ਜਾਣਗੇ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਆਪਣੀ ਦੋਸਤ ਕੈਟਰੀਨਾ ਕੈਫ ਦੇ ਵਿਆਹ ’ਚ ਸ਼ਾਮਲ ਨਹੀਂ ਹੋਣ ਵਾਲੇ ਹਨ।

ਸਲਮਾਨ ਖ਼ਾਨ ਦੇ ਸ਼ਰੀਕ ਨਾ ਹੋਣ ਦਾ ਕਾਰਨ ਕਬੀਰ ਖ਼ਾਨ ਤੇ ਮਿਨੀ ਮਾਥੁਰ ਦੀ ਮੌਜੂਦਗੀ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਕ ਦੀਵਾਲੀ ਮੌਕੇ ਕਬੀਰ ਖ਼ਾਨ ਦੇ ਘਰ ’ਚ ਹੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਰੋਕਾ ਹੋਇਆ ਸੀ। ਕੈਟਰੀਨਾ ਕੈਫ ‘ਨਿਊਯਾਰਕ’ ਤੇ ‘ਏਕ ਥਾ ਟਾਈਗਰ’ ਦੇ ਨਿਰਦੇਸ਼ਕ ਦੀ ਬਹੁਤ ਕਰੀਬੀ ਦੱਸੀ ਜਾਂਦੀ ਹੈ, ਉਸ ਦੇ ਪਰਿਵਾਰ ਨੂੰ ਉਹ ਆਪਣੇ ਪਰਿਵਾਰ ਵਾਂਗ ਮੰਨਦੀ ਹੈ।

ਅਜਿਹੀਆਂ ਖ਼ਬਰਾਂ ਹਨ ਕਿ ਸਲਮਾਨ ਖ਼ਾਨ ਇਸ ਲਈ ਕੈਟਰੀਨਾ ਦੀ ਰੋਕਾ ਸੈਰੇਮਨੀ ’ਚ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਕਬੀਰ ਖ਼ਾਨ ਦੇ ਘਰ ਸਨ। ‘ਟਿਊਬਲਾਈਟ’ ਫ਼ਿਲਮ ਤੋਂ ਬਾਅਦ ਕਬੀਰ ਖ਼ਾਨ ਤੇ ਸਲਮਾਨ ਖ਼ਾਨ ਦੇ ਰਿਸ਼ਤਿਆਂ ’ਚ ਤਰੇੜ ਆ ਗਈ ਹੈ।

ਸਲਮਾਨ ਖ਼ਾਨ ਆਪਣੀ ਦੋਸਤ ਕੈਟਰੀਨਾ ਕੈਫ ਦੇ ਵਿਆਹ ’ਚ ਇਸ ਲਈ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਦੇ ਕਈ ਕਮਿਟਮੈਂਟਸ ਹਨ। ਸਲਮਾਨ ਖ਼ਾਨ ਬੀਤੇ ਕਈ ਦਿਨਾਂ ਤੋਂ ‘ਪਠਾਨ’ ਤੇ ‘ਟਾਈਗਰ 3’ ਦੀ ਸ਼ੂਟਿੰਗ ’ਚ ਰੁੱਝੇ ਹਨ। ਅਜਿਹਾ ਇਸ ਲਈ ਕਿਉਂਕਿ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਕਾਰ ਨੇ ਆਪਣੇ ਸਾਰੇ ਪ੍ਰਾਜੈਕਟ ਹੋਲਡ ’ਤੇ ਰੱਖ ਦਿੱਤੇ ਸਨ।

ਹੁਣ ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਅਜਿਹੇ ’ਚ ਮੇਕਰਜ਼ ਸ਼ਾਹਰੁਖ ਖ਼ਾਨ ਦੇ ਬਾਹਰ ਜਾਣ ਤੋਂ ਪਹਿਲਾਂ ਉਸ ਦੇ ਤੇ ਸਲਮਾਨ ਖ਼ਾਨ ਦੇ ਹਿੱਸਿਆਂ ਦੀ ਸ਼ੂਟਿੰਗ ਪੂਰੀ ਕਰਨਾ ਚਾਹੁੰਦੇ ਹਨ। ਇਹ ਸਾਰੀਆਂ ਡੇਟਸ ਸ਼ਾਇਦ ਕੈਟਰੀਨਾ ਦੇ ਵਿਆਹ ਦੇ ਆਲੇ-ਦੁਆਲੇ ਹਨ। ਇਸ ਲਈ ਸਲਮਾਨ ਖ਼ਾਨ ਇਹ ਵਿਆਹ ਅਟੈਂਡ ਨਹੀਂ ਕਰਨਗੇ।