ਮੇਰੇ ਬਾਹਾਂ ਚ ਚੂੜਾ ਸੀ ਤੇ ਇਹਨਾਂ ਨੇ ਘਰੋਂ ਕੱਢਤਾ।ਵਿਦੇਸ਼ੀ ਸੱਸ ਸਾਹੁਰੇ ਦੀ ਸਤਾਈ ਧੀ ਧਾਹਾਂ ਮਾਰ ਰੋਈ ਕੈਮਰੇ ਅੱਗੇ

ਕਨੇਡਾ ਆਲਾ ਬਾਈ ਹਰਜੋਤ ਆਂਹਦਾ ਸੀ ਕੇਰਾਂ , ਕਿ ਸਾਡੇ ਪੰਜਾਬੀਆਂ ਨੇ ਇਹੋ ਜੇ ਕਿਰਦਾਰ ਬਣਾ ਲਏ ਆ , ਜੇ ਕਿਤੇ ਦੋ ਧਿਰਾਂ ਆਪਸ ਚ ਲੜ ਪੈਣ ਤਾਂ ਦੋਨਾ ਧਿਰਾਂ ਦਾ ਪੱਖ ਸੁਣ ਕੇ ਵੇਖ ਲਿਉ । ਦੋਨੋ ਆਪੋ ਆਪਣੀ ਜਗਾ ਤੇ ਸੱਚੇ ਲੱਗਣਗੇ । ਇਮੇ ਹੀ ਰਾਊਕੇ ਆਲਾ ਬਾਈ ਦਵਿੰਦਰ ਕਹਿੰਦਾ ਹੁੰਦਾ ਬੀ ਅਸੀਂ ਪੰਜਾਬੀ ਏਨੇ ਤਕੜੇ ਦਲੀਲਬਾਜ ਆ ਜੇ ਕਿਤੇ ਗਲਤ ਬੰਦੇ ਦੀ ਸਾਈਡ ਵੀ ਖੜ ਜਾਈਏ ਤਾ ਉਹਨੂੰ ਵੀ ਆਪਣੀਆਂ ਦਲੀਲਾਂ ਨਾਲ ਸੱਚਾ ਸਾਬਿਤ ਕਰ ਸਕਦੇ ਆ । ਹੇਠਲੀਆਂ ਦੋਨੋ ਫੋਟੋਮਾ ਉਦਾਹਰਨ ਨੇ ਇਸ ਗੱਲ ਦੀ । ਪਹਿਲੀ ਫੋਟੋ ਚ ਚਵਲ ਪ੍ਰੀਤਮ ਸਿੰਘ ਆ ਇੰਗਲੈਂਡ ਤੋਂ । ਕਸ਼ਮੀਰ ਚ ਸਿੱਖ ਕੁੜੀ ਦੀ ਹੋਈ ਗਰੂਮਿੰਗ ਦੇ ਬਾਰੇ ਚ ਕਹਿੰਦਾ ਕਿ ਜੇ ਅਗਲਾ ਵਿਆਹ ਕਰਾਉਣਾ ਚਾਹੁੰਦਾ ਸੀ ਤਾ ਫਿਰ ਇਸਨੂੰ ਗਰੂਮਿੰਗ ਨਹੀ ਆਖ ਸਕਦੇ । ਮਤਲਬ ਬਈ ਬਾਰਾਂ ਸਾਲ ਦੀ ਬੱਚੀ ਦਾ ਛੇ ਸਾਲ ਤਕ ਜਿਨਸੀ ਸ਼ੋਸ਼ਣ ਕਰਨਾ , ਧਰਮ ਬਦਲਾਉਣਾ ਤੇ ਫਿਰ 18 ਸਾਲ ਦੀ ਹੋਣ ਤੇ ਵਿਆਹ ਕਰਾਉਣਾ ਜਾਇਜ ਆ ਇਹਨਾ ਦੀ ਨਜਰ ਚ ।

ਦੂਜੀ ਫੋਟੋ ਦਾ ਸਬੰਧ ਲਵਪ੍ਰੀਤ ਤੇ ਬੇਅੰਤ ਕੌਰ ਵਾਲੇ ਮਸਲੇ ਨਾਲ ਹੈ । ਪਤਾ ਵੀ ਹੈ ਕਿ ਏਥੇ ਕੁੜੀ ਗਲਤ ਹੈ । ਪਰ ਜਨਾਬ ਗਮਦੂਰ ਸਿੱਧੂ ਹੋਰੀਂ ਵੇਖ ਲਉ , ਫਿਰ ਵੀ ਕੁੜੀ ਦੇ ਹੱਕ ਚ ਨਿੱਤਰ ਆਏ । ਤੇ ਘਿਸੀਆਂ ਪਿਟੀਆਂ ਦਲੀਲਾਂ ਵੀ ਪੜ ਲੈਣੀਆਂ । ਔਕਸਫੌਰਡ ਯੂਨੀਵਰਸਿਟੀ ਵਾਲਾ ਪ੍ਰੀਤਮ ਸਿੰਘ ਬਾਰਾਂ ਸਾਲ ਦੀ ਬੱਚੀ ਦੇ ਖਿਲਾਫ ਮਰਦ ਪ੍ਰਧਾਨ ਸਮਾਜ ਦੇ ਹੱਕ ਚ ਖੜ ਗਿਆ ਤੇ ਏਧਰ ਇਕ ਠੱਗ ਕੁੜੀ ਕਰਕੇ ਗਮਦੂਰ ਸਿੰਘ ਮਰਦ ਪ੍ਰਧਾਨ ਸਮਾਜ ਦੇ ਵਿਰੋਧ ਚ ਆ ਗਿਆ । ਕਰਲੋ ਗੱਲ । ਨਿਰਪੱਖਤਾ ਗਈ ਤੇਲ ਲੈਣ । ਭਾਈਚਾਰੇ ਵਾਲੇ ਪੜ ਕੇ ਦੱਸਿਉ ਦੋਨਾ ਚੋ ਸਹੀ ਕਿਹੜਾ ?