ਸਿੱੱਧੂ ਮੂਸੇ ਵਾਲੇ ਅਤੇ ਰੇਡੀਉ ਹੋਸਟ ਦਾ ਮਾਮਲਾ – ਮੂਸੇ ਵਾਲੇ ਨੇ ਲਾਈਵ ਹੋ ਕੇ ਦਿੱੱਤਾ ਜਵਾਬ

ਸਿੱੱਧੂ ਮੂਸੇ ਵਾਲੇ ਅਤੇ ਰੇਡੀਉ ਹੋਸਟ ਦਾ ਮਾਮਲਾ – ਮੂਸੇ ਵਾਲੇ ਨੇ ਲਾਈਵ ਹੋ ਕੇ ਦਿੱੱਤਾ ਜਵਾਬ
ਬਿਗ ਬਰਡ ਨੇ ਜਿਸ ਨੂੰ ਕਿਹਾ ਮੈਂ ਜਾਣਦਾ ਨਹੀਂ – ਉਸ ਨਾਲ ਹੋਈ ਫੋਟੋ ਵਾਇਰਲ

ਸਿੱਧੂ ਮੂਸੇ ਵਾਲਾ ਦਾ ਇਕ ਰੇਡੀਓ ਹੋਸਟ ਨਾਲ ਵਿਵਾਦ ਕਾਫੀ ਭਖਿਆ ਹੋਇਆ ਹੈ। ਰੇਡੀਓ ਹੋਸਟ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਸਿੱਧੂ ਮੂਸੇ ਵਾਲਾ ’ਤੇ ਲਗਾ ਰਿਹਾ ਹੈ। ਨਾਲ ਹੀ ਆਪਣੇ ਸ਼ੋਅ ਦੌਰਾਨ ਉਸ ਨੇ ਸਿੱਧੂ ਨਾਲ ਕੰਮ ਕਰ ਚੁੱਕੇ ਬਿੱਗ ਬਰਡ ਤੇ ਸੰਨੀ ਮਾਲਟਨ ਨੂੰ ਲੈ ਕੇ ਵੀ ਕੁਝ ਗੱਲਾਂ ਆਖੀਆਂ ਹਨ।

ਅਸਲ ’ਚ ਰੇਡੀਓ ਹੋਸਟ ਨੇ ਕਿਹਾ ਕਿ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਉਸ ਕੋਲ ਆ ਕੇ ਸਿੱਧੂ ਦੀ ਪੋਲ ਖੋਲ੍ਹੀ ਸੀ। ਨਾਲ ਹੀ ਸਿੱਧੂ ਕੀ ਕੁਝ ਕਰਦਾ ਸੀ, ਉਹ ਵੀ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਉਸ ਨੂੰ ਦੱਸਿਆ ਸੀ।

ਹਾਲਾਂਕਿ ਸ਼ੋਅ ਦੇ ਹੋਸਟ ਦੀ ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਤਾਂ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਇੰਸਟਾਗ੍ਰਾਮ ਸਟੋਰੀ ’ਚ ਉਕਤ ਹੋਸਟ ਨੂੰ ਜਵਾਬ ਦਿੱਤਾ।

ਬਿੱਗ ਬਰਡ ਨੇ ਲਿਖਿਆ, ‘ਮੈਂ ਇਸ ਸ਼ਖ਼ਸ ਨੂੰ ਨਾ ਤਾਂ ਕਦੇ ਮਿਲਿਆ ਹਾਂ ਤੇ ਨਾ ਹੀ ਆਪਣੀ ਜ਼ਿੰਦਗੀ ’ਚ ਕਦੇ ਕੋਈ ਗੱਲ ਕੀਤੀ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਬੰਦਾ ਕੌਣ ਹੈ। ਪਬਲੀਸਿਟੀ ਲਈ ਲੋਕ ਕੁਝ ਵੀ ਆਖੀ ਜਾਂਦੇ ਨੇ।’


ਉਥੇ ਦੂਜੇ ਪਾਸੇ ਸੰਨੀ ਮਾਲਟਨ ਨੇ ਕਿਹਾ, ‘ਮੈਂ ਕਦੇ ਇਸ ਰੇਡੀਓ ਹੋਸਟ ਨਾਲ ਗੱਲ ਨਹੀਂ ਕੀਤੀ। ਕਿਰਪਾ ਕਰਕੇ ਆਪਣੀ ਪਬਲੀਸਿਟੀ ਲਈ ਮੇਰਾ ਨਾਮ ਨਾ ਲਓ।’

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਨੇ ਵੀ ਉਕਤ ਹੋਸਟ ਨੂੰ ਇਕ ਪੋਸਟ ਰਾਹੀਂ ਜਵਾਬ ਦਿੱਤਾ ਹੈ। ਸਿੱਧੂ ਦੀ ਇਸ ਪੋਸਟ ਦੀ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਵੀ ਸੁਪੋਰਟ ਕੀਤੀ ਜਾ ਰਹੀ ਹੈ। ਉਥੇ ਸਿੱਧੂ ਦੇ ਵਿਰੋਧੀਆਂ ਵਲੋਂ ਉਸ ਦੀ ਸੁਪੋਰਟ ਕਰਨਾ ਵੱਡੀ ਗੱਲ ਬਣ ਜਾਂਦੀ ਹੈ।