ਜਲੰਧਰ: ਜੀਜੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਛੋਟੀ ਭੈਣ, ਦੁਖੀ ਭਰਾ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁ ਦ ਕੁ ਸ਼ੀ

ਜਗਤਪੁਰਾ ਮੁਹੱਲੇ ’ਚ ਛੋਟੀ ਭੈਣ ਵੱਲੋਂ ਆਪਣੇ ਸਕੇ ਜੀਜੇ ਨਾਲ ਵਿਆਹ ਕਰਨ ਦੀ ਜ਼ਿੱਦ ਤੋਂ ਪ੍ਰੇਸ਼ਾਨ 32 ਸਾਲਾ ਭਰਾ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਇਕ ਦਿਨ ਪਹਿਲਾਂ ਛੋਟੀ ਭੈਣ ਨੇ ਭਰਾ ਦੇ ਕਮਰੇ ’ਚੋਂ ਸੋਨੇ ਦੇ ਗਹਿਣੇ ਵੀ ਚੋਰੀ ਕੀਤੇ ਸਨ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਜੀਜੇ ਅਤੇ ਛੋਟੀ ਭੈਣ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਜੀਜੇ ਨੇ ਮ੍ਰਿਤਕ ਦੀ ਵਿਚਕਾਰਲੀ ਭੈਣ ਨਾਲ ਵੀ ਲਵ ਮੈਰਿਜ ਕਰਵਾਈ ਸੀ ਪਰ ਹੁਣ ਉਹ ਆਪਣੀ ਛੋਟੀ ਸਾਲੀ ਨਾਲ ਹੀ ਰਹਿ ਰਿਹਾ ਸੀ।

ਖ਼ੁ ਦ ਕੁ ਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਰੋਹਿਤ ਪੁੱਤਰ ਸੁਭਾਸ਼ ਚੰਦਰ ਨਿਵਾਸੀ ਜਗਤਪੁਰਾ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਸੰਗੀਤਾ ਨੇ ਦੱਸਿਆ ਕਿ 4 ਮਾਰਚ 2017 ਨੂੰ ਉਸ ਦਾ ਵਿਆਹ ਰੋਹਿਤ ਨਾਲ ਹੋਇਆ ਸੀ। ਉਸ ਨੇ ਕਿਹਾ ਕਿ ਉਸ ਦੀ ਨਣਾਨ ਜੋਤੀ ਨੇ ਜਗਤਪੁਰਾ ਦੇ ਰਹਿਣ ਵਾਲੇ ਗੋਪਾਲ ਸੰਨੀ ਪੁੱਤਰ ਤਿਲਕ ਰਾਜ ਨਾਲ ਲਵ ਮੈਰਿਜ ਕਰਵਾਈ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚਕਾਰ ਅਣਬਣ ਹੋਣ ’ਤੇ ਸੰਨੀ ਆਪਣੀ ਛੋਟੀ ਸਾਲੀ ਗੀਤਾਂਜਲੀ ਉਰਫ਼ ਗੁੱਡੀ ਨਾਲ ਰਹਿਣ ਲੱਗਾ, ਜਦੋਂ ਕਿ ਉਨ੍ਹਾਂ ਦੋਵਾਂ ਨੇ ਜੋਤੀ ਨਾਲ ਬਿਲਕੁਲ ਬੋਲ-ਚਾਲ ਬੰਦ ਕਰ ਦਿੱਤੀ ਸੀ। ਛੋਟੀ ਭੈਣ ਦੀ ਇਸ ਕਰਤੂਤ ਕਾਰਨ ਰੋਹਿਤ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਆਪਣੇ ਜੀਜੇ ਸੰਨੀ ਅਤੇ ਭੈਣ ਗੁੱਡੀ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ।

ਸੰਗੀਤਾ ਨੇ ਦੱਸਿਆ ਕਿ 17 ਜੁਲਾਈ ਨੂੰ ਗੁੱਡੀ ਨੇ ਉਨ੍ਹਾਂ ਦੇ ਕਮਰੇ ’ਚ ਜਾ ਕੇ ਸੋਨੇ ਦੇ ਗਹਿਣੇ ਚੋਰੀ ਕਰ ਲਏ, ਜਦੋਂ ਕਿ ਗਹਿਣੇ ਚੋਰੀ ਕਰਨ ਲਈ ਸੰਨੀ ਨੇ ਹੀ ਉਸ ਨੂੰ ਕਿਹਾ ਸੀ। ਦੋਬਾਰਾ ਜਦੋਂ ਰੋਹਿਤ ਨੇ ਗੁੱਡੀ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਜੀਜੇ ਸੰਨੀ ਨਾਲ ਵਿਆਹ ਕਰਨ ਦੀ ਸ਼ਰਤ ਰੱਖ ਦਿੱਤੀ। ਕਾਫ਼ੀ ਸਮਝਾਉਣ ’ਤੇ ਜਦੋਂ ਗੁੱਡੀ ਨਾ ਮੰਨੀ ਤਾਂ ਬਦਨਾਮੀ ਦੇ ਡਰੋਂ ਰੋਹਿਤ ਨੇ ਜ਼ਹਿਰ ਖਾ ਕੇ ਖ਼ੁ ਦ ਕੁ ਸ਼ੀ ਕਰ ਲਈ। ਰੋਹਿਤ ਦੇ ਖ਼ੁ ਦ ਕੁ ਸ਼ੀ ਕਰਨ ਤੋਂ ਬਾਅਦ ਗੁੱਡੀ ਅਤੇ ਸੰਨੀ ਫਰਾਰ ਹੋ ਗਏ।

ਮਾਮਲਾ ਥਾਣਾ ਨੰ. 3 ਦੀ ਪੁਲਸ ਤੱਕ ਪਹੁੰਚਿਆ ਤਾਂ ਪੁਲਸ ਨੇ ਰੋਹਿਤ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤੀ। ਮ੍ਰਿਤਕ ਦੀ ਪਤਨੀ ਸੰਗੀਤਾ ਨੇ ਜਦੋਂ ਪੁਲਸ ਸਾਹਮਣੇ ਸਾਰੀ ਗੱਲ ਰੱਖੀ ਤਾਂ ਉਸ ਦੇ ਬਿਆਨਾਂ ’ਤੇ ਪੁਲਸ ਨੇ ਗੁੱਡੀ ਅਤੇ ਸੰਨੀ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਅਧੀਨ ਕੇਸ ਦਰਜ ਕਰ ਲਿਆ। ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਨੰ. 3 ਦੀ ਪੁਲਸ ਨੇ ਗੁੱਡੀ ਨੂੰ ਰਾਮਲੀਲਾ ਗਰਾਊਂਡ ਜਗਤਪੁਰਾ ਨੇੜਿਓਂ ਅਤੇ ਸੰਨੀ ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ।