ਧੋਖਾਧੜੀ ਦੀਆਂ ਘਟਨਾਵਾਂ ਨੂੰ ਟਰੂਡੋ ਨੇ ਦੱਸਿਆ ਮੰਦਭਾਗਾ

ਧੋਖਾਧੜੀ ਦੀਆਂ ਘਟਨਾਵਾਂ ਨੂੰ ਟਰੂਡੋ ਨੇ ਦੱਸਿਆ ਮੰਦਭਾਗਾ- ਤੁਹਾਨੂੰ ਕੀ ਲੱਗਦਾ ਇਸ ਬਿਆਨ ਮਨੀਸ਼ਾ ਗੁਲਾਟੀ ਦੀ ਚਿੱਠੀ ਕਰਕੇ ਆਇਆ ਜਿਵੇਂ ਕਿ ਪੰਜਾਬੀ ਅਖਬਾਰਾਂ ਕਹਿ ਰਹੀਆ?
ਕੈਨੇਡਾ, 20 ਜੁਲਾਈ – ਵਿਦੇਸ਼ਾਂ ‘ਚ ਹੋ ਰਹੇ ਧੋਖਿਆਂ ‘ਤੇ ਮਨੀਸ਼ਾ ਗੁਲਾਟੀ ਵਲੋਂ ਭੇਜੀ ਚਿੱਠੀ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਜਸਟਿਨ ਟਰੂਡੋ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਮੰਦਭਾਗੀਆਂ ਹਨ |

ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਅਜਿਹੀਆਂ ਘਟਨਾਵਾਂ ਬਾਰੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ਸਰਕਾਰ ਰੁਜਗਾਰ ਲਈ ਇਥੇ ਆਉਣ ਵਾਲੇ ਲੋਕਾਂ ‘ਤੇ ਕੋਈ ਪਾਬੰਦੀ ਨਹੀਂ ਲਗਾਵੇਗੀ, ਪਰ ਜਿਨ੍ਹਾਂ ਵਲੋਂ ਅਜਿਹੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ |

ਇਸ ਨਾਲ ਹੀ ਉਨ੍ਹਾਂ ਕਿਹਾ ਕਿ ਇਥੇ ਆਉਣ ਵਾਲੇ ਕੈਨੇਡਾ ਦੀ ਇਮੀਗ੍ਰੇਸ਼ਨ ਵੈਬਸਾਈਟ ਤੋਂ ਸਹੀ ਜਾਣਕਾਰੀ ਲੈ ਸਕਦੇ ਹਨ ਅਤੇ ਧੋਖਾਧੜੀ ਤੋਂ ਬੱਚ ਸਕਦੇ ਹਨ |

ਕੈਨੇਡਾ ’ਚ ਪੁਰਾਣੇ ਕੈਥੋਲਿਕ ਰਿਹਾਇਸ਼ੀ ਸਕੂਲ ਨੇੜੇ ਇਕ ਕਬਰਸਤਾਨ ’ਚੋਂ 182 ਬੱਚਿਆਂ ਦੇ ਪਿੰਜਰ ਮਿਲੇ ਹਨ। ਇਹ ਤੀਜਾ ਕਬਰਸਤਾਨ ਹੈ, ਜਿਥੋਂ ਬੱਚਿਆਂ ਦੇ ਪਿੰਜਰ ਮਿਲੇ ਹਨ। ਇਹ ਕਬਰਾਂ ਸੇਂਟ ਯੂਜੀਨ ਮਿਸ਼ਨ ਸਕੂਲ ’ਚ ਮਿਲੀਆਂ ਹਨ ਜੋ ਕੈਥੋਲਿਕ ਚਰਚ ਵੱਲੋਂ 1912 ਤੋਂ 1970ਵਿਆਂ ਤੱਕ ਚਲਾਇਆ ਜਾ ਰਿਹਾ ਸੀ। ਕੈਨੇਡਾ ’ਚ ਹੁਣ ਤੱਕ ਇਕ ਹਜ਼ਾਰ ਤੋਂ ਜ਼ਿਆਦਾ ਬੱਚਿਆਂ ਦੇ ਪਿੰਜਰ ਮਿਲ ਚੁੱਕੇ ਹਨ। ਇਸ ਨਾਲ ਕੈਥੋਲਿਕ ਚਰਚ ਦੀਆਂ ਕਾਰਵਾਈਆਂ ਖ਼ਿਲਾਫ਼ ਦੁਨੀਆ ਭਰ ’ਚ ਰੋਹ ਫੈਲ ਗਿਆ ਹੈ। ਕੁਝ ਪਿੰਜਰ ਤਾਂ ਤਿੰਨ ਸਾਲ ਤੱਕ ਦੇ ਬੱਚਿਆਂ ਦੇ ਹਨ। ਇਸ ਤੋਂ ਪਹਿਲਾਂ ਜੂਨ ’ਚ ਮੈਰੀਵਲ ਇੰਡੀਅਨ ਰਿਹਾਇਸ਼ੀ ਸਕੂਲ ’ਚ 751 ਬੱਚਿਆਂ ਦੇ ਪਿੰਜਰ ਮਿਲੇ ਸਨ। ਸਭ ਤੋਂ ਪਹਿਲਾਂ ਮਈ ’ਚ ਕੈਮਲੂਪਸ ਇੰਡੀਅਨ ਰਿਹਾਇਸ਼ੀ ਸਕੂਲ ’ਚੋਂ 215 ਬੱਚਿਆਂ ਦੇ ਪਿੰਜਰ ਮਿਲੇ ਸਨ। ਕੈਨੇਡਾ ਸਰਕਾਰ ਵੱਲੋਂ ਇੰਨੇ ਵੱਡੇ ਪੱਧਰ ’ਤੇ ਪਿੰਜਰ ਮਿਲਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਮੁਲਕ ਦੇ ਹੁਕਮਰਾਨਾਂ ਅਤੇ ਕੈਥੋਲਿਕ ਸਕੂਲਾਂ ਨੇ ਸੱਭਿਆਚਾਰਕ ਕ ਤ ਲੇ ਆ ਮ ਨੂੰ ਅੰਜਾਮ ਦਿੱਤਾ ਸੀ। ਮੁਲਕ ਦੇ ਵਿਕਸਤ ਹੋਣ ਦੇ ਬਾਵਜੂਦ ਮੂਲ ਵਾਸੀ ਅਜੇ ਵੀ ਮਾੜੇ ਹਾਲਾਤ ’ਚ ਰਹਿ ਰਹੇ ਹਨ। ਬ੍ਰਿਟਿਸ਼ ਅਖ਼ਬਾਰ ‘ਦਿ ਗਾਰਜੀਅਨ’ ਮੁਤਾਬਕ 1867 ਤੋਂ 1996 ਵਿਚਕਾਰ ਕੈਨੇਡਾ ਨੇ ਡੇਢ ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਮਾਪਿਆਂ ਤੋਂ ਲੈ ਕੇ ਜ ਬ ਰੀ ਸਕੂਲਾਂ ’ਚ ਦਾਖ਼ਲ ਕਰਵਾ ਦਿੱਤਾ ਸੀ ਤਾਂ ਜੋ ਉਨ੍ਹਾਂ ਦਾ ਧਰਮ ਬਦਲਿਆ ਜਾ ਸਕੇ। ਇਸ ਦੌਰਾਨ ਹਜ਼ਾਰਾਂ ਬੱਚਿਆਂ ਦਾ ਜਿ ਨ ਸੀ ਸ਼ੋ ਸ਼ ਣ ਵੀ ਕੀਤਾ ਗਿਆ ਸੀ।