46 ਸਾਲ ਦੀ ਉਮਰ ‘ਚ ਜੌੜੇ ਬੱਚਿਆਂ ਦੀ ਮਾਂ ਬਣੀ ਪ੍ਰੀਤੀ ਜ਼ਿੰਟਾ

0
814

ਮੁੰਬਈ- ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਜ਼ਿੰਟਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਦਾਕਾਰਾ ਦੇ ਘਰ ਕਿਲਕਾਰੀਆਂ ਗੂੰਜ ਉੱਠੀਆ ਹਨ। ਪ੍ਰੀਤੀ ਜ਼ਿੰਟਾ ਜੌੜੇ ਬੱਚਿਆਂ ਦੀ ਮਾਂ ਬਣ ਗਈ ਹੈ। ਆਪਣੀ ਜ਼ਿੰਦਗੀ ਦੇ ਇਸ ਖੁਸ਼ਹਾਲੀ ਭਰੇ ਪਲ ਨੂੰ ਪ੍ਰੀਤੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਪੋਸਟ ‘ਚ ਪ੍ਰੀਤੀ ਨੇ ਆਪਣੇ ਬੱਚਿਆਂ ਦੇ ਨਾਂ ਵੀ ਪ੍ਰਸ਼ੰਸਕਾਂ ਨੂੰ ਦੱਸੇ ਹਨ।

ਪ੍ਰੀਤੀ ਜ਼ਿੰਟਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤੀ ਨਾਲ ਆਪਣੀ ਤਸਵੀਰ ਦੇ ਨਾਲ ਇਕ ਸਪੈਸ਼ਲ ਨੋਟ ਸਾਂਝਾ ਕਰਕੇ ਖੁਸ਼ਖ਼ਬਰੀ ਦਿੱਤੀ ਹੈ। ਪ੍ਰੀਤੀ ਨੇ ਆਪਣੀ ਪੋਸਟ ‘ਚ ਲਿਖਿਆ-ਮੈਂ ਅੱਜ ਤੁਹਾਡੇ ਨਾਲ ਆਪਣੀ ਖੁਸ਼ੀ ਸ਼ੇਅਰ ਕਰਨਾ ਚਾਹੁੰਦੀ ਹੈ। ਮੈਂ ਅਤੇ ਜੀਨ ਬਹੁਤ ਜ਼ਿਆਦਾ ਖੁਸ਼ ਹਾਂ। ਸਾਡੇ ਦਿਲਾਂ ‘ਚ ਇੰਨਾ ਜ਼ਿਆਦਾ ਸ਼ੁਕਰੀਆਂ ਅਤੇ ਪਿਆਰ ਭਰ ਗਿਆ ਹੈ, ਕਿਉਂਕਿ ਸਾਡੇ ਘਰ ‘ਚ ਜੌੜੇ ਬੱਚਿਆਂ Jai Zinta Goodenough ਅਤੇ Gia Zinta Goodenough ਨੇ ਜਨਮ ਲਿਆ ਹੈ।

ਪ੍ਰੀਤੀ ਜ਼ਿੰਦਾ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ-ਅਸੀਂ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ। ਸਾਡੀ ਇਨਕ੍ਰੇਡੀਬਲ ਜਰਨੀ ਦਾ ਹਿੱਸਾ ਬਣਨ ਲਈ ਸਾਰੇ ਡਾਕਟਰ, ਨਰਸ ਅਤੇ ਸਾਡੀ ਸੈਰੋਗੇਟ ਦਾ ਦਿਲ ਤੋਂ ਬਹੁਤ ਸ਼ੁਕਰੀਆਂ। ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਪ੍ਰੀਤੀ ਜ਼ਿੰਟਾ ਦੀ ਇਸ ਪੋਸਟ ਤੋਂ ਇਹ ਸਾਫ ਹੋ ਗਿਆ ਹੈ ਕਿ ਉਹ ਸੈਰੋਗੇਸੀ ਦੇ ਰਾਹੀਂ ਮਾਂ ਬਣੀ ਹੈ। ਪ੍ਰੀਤੀ ਨੇ ਆਪਣੇ ਜੀਵਨ ‘ਚ ਖੁਸ਼ੀਆਂ ਦਾ ਸਵਾਗਤ ਕੀਤਾ ਹੈ।

ਪ੍ਰੀਤੀ ਦੇ ਪੋਸਟ ਸ਼ੇਅਰ ਕਰਦੇ ਹੀ ਦੁਨੀਆ ਭਰ ਦੇ ਪ੍ਰਸ਼ੰਸਕ ਜੋੜੇ ਨੂੰ ਉਨ੍ਹਾਂ ਦੇ ਬੱਚਿਆਂ ਦੇ ਜਨਮ ‘ਤੇ ਵਧਾਈਆਂ ਦੇ ਰਹੇ ਹਨ ਅਤੇ ਕੁਮੈਂਟ ਸੈਕਸ਼ਨ ‘ਚ ਉਨ੍ਹਾਂ ‘ਤੇ ਖੂਬ ਸਾਰਾ ਪਿਆਰ ਲੁਟਾ ਰਹੇ ਹਨ। ਕੁਝ ਹੀ ਮਿੰਟਾਂ ‘ਚ ਪ੍ਰੀਤੀ ਦੀ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਹੁਣ ਹਰ ਕੋਈ ਅਦਾਕਾਰਾ ਦੇ ਨੰਨ੍ਹੇ ਬੱਚਿਆ ਦੀ ਝਲਕ ਪਾਉਣ ਲਈ ਬੇਤਾਬ ਹਨ।