ਰੋਜ਼ਾਨਾ 10 ਲੱਖ ਤੋਂ ਵੱਧ ਕਮਾਉਂਦਾ ਸੀ ਰਾਜ ਕੁੰਦਰਾ

ਅ ਸ਼ ਲੀ ਲ ਫਿਲਮਾਂ ਬਣਾਉਣ ਦੇ ਮਾਮਲੇ ’ਚ ਗ੍ਰਿਫਤਾਰ ਕਾਰੋਬਾਰੀ ਅਤੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਐਵੇਂ ਹੀ ਇਸ ਗੰ ਦੇ ਧੰਦੇ ਵਿਚ ਨਹੀਂ ਸੀ। ਉਹ ਇਕ ਦਿਨ ਵਿਚ ਕਈ ਵਾਰ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਸੀ। ਕੁੰਦਰਾ ਦੇ ਬੈਂਕ ਖਾਤੇ ਦਾ ਕੁਝ ਵੇਰਵਾ ਜਨਤਕ ਹੋਇਆ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਉਸ ਦੀ ਕੰਪਨੀ ਨੂੰ ਇਕ ਦਿਨ ਵਿਚ 50 ਹਜ਼ਾਰ ਤੋਂ 10 ਲੱਖ ਰੁਪਏ ਤਕ ਦੀ ਕਮਾਈ ਹੁੰਦੀ ਸੀ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਸਾਹਮਣੇ ਰਾਜ ਕੁੰਦਰਾ ਨੇ ਆਪਣੇ ਰੋਜ਼ਾਨਾ ਦੇ ਲੈਣ-ਦੇਣ ਦੇ ਰਾਜ਼ ਉਗਲੇ ਹਨ। ਉਸ ਨੇ ਇਹ ਵੀ ਦੱਸਿਆ ਕਿ ਫਰਵਰੀ 2019 ’ਚ ਉਸ ਨੇ ਆਰਮਜ਼ ਪ੍ਰਾਈਮ ਮੀਡੀਆ ਲਿਮਟਿਡ ਨਾਂ ਦੀ ਕੰਪਨੀ ਬਣਾਈ ਸੀ ਅਤੇ ਹੌਟਸ਼ਾਟਸ ਨਾਂ ਦੀ ਐਪ ਤਿਆਰ ਕਰਵਾਈ ਸੀ। ਇਸ ਤੋਂ ਬਾਅਦ ਉਸ ਨੇ ਇਹ ਐਪ ਕੈਨਰਿੰਗ ਕੰਪਨੀ ਨੂੰ 25 ਹਜ਼ਾਰ ਡਾਲਰ ’ਚ ਵੇਚ ਦਿੱਤੀ ਸੀ ਪਰ ਹੌਟਸ਼ਾਟਸ ਐਪ ਦੀ ਦੇਖ-ਰੇਖ ਲਈ ਕੈਨਰਿੰਗ ਕੰਪਨੀ ਨਾਲ ਉਸ ਦੀ ਕੰਪਨੀ ਵਿਆਨ ਨੇ ਟਾਈਅੱਪ ਕੀਤਾ ਸੀ। ਇਸੇ ਦੇਖ-ਰੇਖ ਲਈ ਲੱਖਾਂ ਰੁਪਿਆਂ ਦਾ ਲੈਣ-ਦੇਣ ਵਿਆਨ ਕੰਪਨੀ ਦੇ 13 ਬੈਂਕ ਖਾਤਿਆਂ ਵਿਚ ਹੁੰਦਾ ਸੀ।

ਸ਼ਰਲਿਨ ਨੂੰ ਇਕ ਪ੍ਰਾਜੈਕਟ ਲਈ ਮਿਲਦੇ ਸਨ 30 ਲੱਖ
ਸ਼ਰਲਿਨ ਨੇ ਕਿਹਾ ਕਿ ਉਸ ਨੂੰ ਹਰ ਪ੍ਰਾਜੈਕਟ ਲਈ 30 ਲੱਖ ਰੁਪਏ ਰਾਜ ਕੁੰਦਰਾ ਦੀ ਕੰਪਨੀ ਤੋਂ ਮਿਲਦੇ ਸਨ। ਉਸ ਨੇ ਕੰਪਨੀ ਦੇ ਨਾਲ ਲਗਭਗ 15-20 ਪ੍ਰਾਜੈਕਟ ਕੀਤੇ ਸਨ। ਸ਼ਰਲਿਨ ਨੇ ਕੁੰਦਰਾ ਦੀ ਕੰਪਨੀ ਤੋਂ 4-6 ਕਰੋੜ ਰੁਪਏ ਦੀ ਕਮਾਈ ਕੀਤੀ।

ਸ਼ਰਲਿਨ ਤੇ ਪੂਨਮ ਨੂੰ ਵੀ ਕੁੰਦਰਾ ਲਿਆਇਆ ਐਡਲਟ ਇੰਡਸਟ੍ਰੀ ’ਚ
ਯੂ-ਟਿਊਬਰ ਪੁਨੀਤ ਕੌਰ ਦੇ ਨਾਲ ਹੀ ਰਾਜ ਕੁੰਦਰਾ ਦੇ ਜਾਲ ’ਚ ਫਸੀਆਂ ਅਭਿਨੇਤਰੀਆਂ ਵੀ ਸਾਹਮਣੇ ਆ ਰਹੀਆਂ ਹਨ। ਉਹ ਆਪਣੀਆਂ ਹੱਡ ਬੀਤੀਆਂ ਦੱਸ ਰਹੀਆਂ ਹਨ। ਇਕ ਅਦਾਕਾਰਾ ਸ਼ਰਲਿਨ ਚੋਪੜਾ ਅਤੇ ਇਕ ਹੋਰ ਅਦਾਕਾਰਾ ਪੂਨਮ ਪਾਂਡੇ ਖੁੱਲ੍ਹ ਕੇ ਰਾਜ ਕੁੰਦਰਾ ਵਿਰੁੱਧ ਬੋਲ ਰਹੀਆਂ ਹਨ। ਦੋਵਾਂ ਨੇ ਦੋਸ਼ ਲਾਇਆਕਿ ਐਡਲਟ ਇੰਡਸਟ੍ਰੀ ’ਚ ਰਾਜ ਕੁੰਦਰਾ ਹੀ ਸਾਨੂੰ ਲੈ ਕੇ ਆਇਆ ਸੀ।

ਰਾਜ ਕੁੰਦਰਾ ਕੇਸ ਵਿਚ ਗਹਿਨਾ ਵਸ਼ਿਸ਼ਠ ਦਾ ਨਾਂ ਵੀ ਆਇਆ ਹੈ। ਗਹਿਨਾ ’ਤੇ ਵੀ ਐ ਡ ਲ ਟ ਫਿਲਮ ਦੀ ਸ਼ੂਟਿੰਗ ਤੇ ਗੈਂਗ ਰੇਪ ਵਰਗੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਜੇਲ ਵੀ ਹੀ ਸੀ। ਖੁਦ ਦੇ ਖ਼ਿਲਾਫ਼ ਦੋਸ਼ ਸਾਬਿਤ ਨਹੀਂ ਹੋਣ ਕਾਰਨ ਉਹ ਅੱਜਕਲ ਬੇਲ ’ਤੇ ਹੈ। ਗਹਿਨਾ ਅੱਗੇ ਕਹਿੰਦੀ ਹੈ ਕਿ ਜਦੋਂ ਮੈਂ ਐਕਟ੍ਰੈੱਸ ਦੇ ਰੂਪ ਵਿਚ ਇਨ੍ਹਾਂ ਨਾਲ ਕੰਮ ਕਰ ਰਹੀ ਸੀ ਤਾਂ ਉਥੋਂ ਕੋਈ ਦਬਾਅ ਨਹੀਂ ਪਾਇਆ ਗਿਆ ਸੀ ਤਾਂ ਮੈਂ ਕਿਵੇਂ ਮੰਨ ਲਵਾਂ ਕਿ ਰਾਜ ਨੇ ਕੁੜੀਆਂ ਨੂੰ ਫੋਰਸ ਕਰ ਕੇ ਕੰਮ ਕਰਵਾਇਆ ਹੈ।

ਮੈਨੂੰ ਲਗਭਗ 5 ਮਹੀਨੇ ਲਈ ਜੇ ਲ ਵਿਚ ਸੁੱਟਿਆ ਗਿਆ ਸੀ। ਇਹ ਦੋਸ਼ ਸਨ ਕਿ ਮੈਂ ਸੈੱਟ ’ਤੇ ਮਿਲੀ ਸੀ, ਜਦਕਿ ਮੈਂ ਉਸ ਦਿਨ ਸੈੱਟ ’ਤੇ ਸੀ ਹੀ ਨਹੀਂ। ਗਹਿਨਾ ਰਾਜ ਦੇ ਨਾਲ ਕੰਮ ਕਰਨ ’ਤੇ ਕਹਿੰਦੀ ਹੈ ਕਿ ਮੈਂ ਰਾਜ ਕੁੰਦਰਾ ਨਾਲ ਤਿੰਨ ਫਿਲਮਾਂ ਵਿਚ ਕੰਮ ਕੀਤਾ ਹੈ। ਮੈਂ ਉਨ੍ਹਾਂ ਫਿਲਮਾਂ ਵਿਚ ਬਤੌਰ ਅਦਾਕਾਰਾ ਕੰਮ ਕੀਤਾ ਹੈ। ਮੇਰੇ ’ਤੇ ਰਾਜ ਨੇ ਕਦੇ ਪ੍ਰੈਸ਼ਰ ਨਹੀਂ ਪਾਇਆ ਹੈ।

“ਅ ਸ਼ ਲੀ ਲ ਵੈੱਬ ਸੀਰੀਜ਼ ਨੂੰ ਪੋ ਰ ਨ ਨਹੀਂ ਕਿਹਾ ਜਾ ਸਕਦਾ” – ਰਾਜ ਕੁੰਦਰਾ ਦੇ ਵਕੀਲ ਨੇ ਦਿੱਤੀ ਅਦਾਲਤ ‘ਚ ਸਫਾਈ
ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਮੰਨੇ-ਪ੍ਰਮੰਨੇ ਕਾਰੋਬਾਰੀ ਰਾਜ ਕੁੰਦਰਾ ਨੂੰ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਇਸ ਸਾਲ ਫਰਵਰੀ ਵਿੱਚ ਨੀਲੀਆਂ ਫਿਲਮਾਂ ਬਣਾਉਣ ਅਤੇ ਇਸ ਨੂੰ ਪਬਲਿਸ਼ ਕਰਨ ਦੇ ਆਰੋਪ ਵਿੱਚ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਕੋਲ ਕੁੰਦਰਾ ਖ਼ਿਲਾਫ਼ ਸਬੂਤ ਮੌਜੂਦ ਹਨ ਅਤੇ ਇਸ ਬਾਰੇ ਛਾਣਬੀਣ ਜਾਰੀ ਹੈ। ਇਹ ਨੀਲੀਆਂ ਸਮੱਗਰੀ ਐਪ ਰਾਹੀਂ ਪਬਲਿਸ਼ ਕੀਤੀ ਜਾਂਦੀ ਸੀ।

ਨੀਲੀਆਂ ਫਿਲਮਾਂ ਬਣਾਉਣ ਦੇ ਮਾਮਲੇ ਵਿਚ ਆਏ ਦਿਨ ਕਾਰੋਬਾਰੀ ਅਤੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਇਸ ਕੇਸ ਦੇ ਹੀ ਇਕ ਦੋਸ਼ੀ ਨੇ ਇਲਜ਼ਾਮ ਲਾਇਆ ਹੈ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੂੰ 25 ਲੱਖ ਰੁਪਏ ਦੀ ਰਿਸ਼ਵਤ ਦੇ ਕੇ ਰਾਜ ਕੁੰਦਰਾ ਹੁਣ ਤੱਕ ਗ੍ਰਿਫ਼ਤਾਰੀ ਤੋਂ ਬੱਚ ਸਕਿਆ ਹੈ।