9 ਕਰੋੜ ’ਚ 121 ਡਰਟੀ ਵੀਡੀਓਜ਼ ਵੇਚਣ ਦੀ ਤਿਆਰੀ ’ਚ ਸੀ ਰਾਜ ਕੁੰਦਰਾ

ਅ ਸ਼ ਲੀ ਲ ਫਿਲਮਾਂ ਦੇ ਨਿਰਮਾਣ ਅਤੇ ਐਪ ਰਾਹੀਂ ਉਨ੍ਹਾਂ ਦਾ ਪ੍ਰਸਾਰਣ ਕਰਨ ਵਾਲੇ ਕਾਰੋਬਾਰੀ ਰਾਜ ਕੁੰਦਰਾ ਦੀ ਪੁਲਸ ਹਿਰਾਸਤ 27 ਜੁਲਾਈ ਤੱਕ ਲਈ ਵਧਾ ਦਿੱਤੀ ਗਈ। 45 ਸਾਲਾ ਰਾਜ ਕੁੰਦਰਾ ਨੂੰ ਮੈਜਿਸਟ੍ਰੇਟ ਅਦਾਲਤ ਦੇ ਸਾਹਮਣੇ ਪੇਸ਼ ਕਰ ਕੇ ਪੁਲਸ ਨੇ ਦੱਸਿਆ ਕਿ ਸਾਨੂੰ ਰਾਜ ਕੁੰਦਰਾ ਦੇ ਵ੍ਹਟਸਐਪ ਚੈਟ ਤੋਂ ਪਤਾ ਲੱਗਾ ਹੈ ਕਿ ਉਹ 121 ਪੋਰਨ ਵੀਡੀਓ 9 ਕਰੋੜ ਰੁਪਏ ਵਿਚ ਵੇਚਣ ਦੀ ਤਿਆਰੀ ਕਰ ਰਿਹਾ ਸੀ। ਇਹ ਇਕ ਕੌਮਾਂਤਰੀ ਪੱਧਰ ਦਾ ਸੌਦਾ ਸੀ।

ਇਸ ਦੌਰਾਨ ਇਕ ਈਮੇਲ ਵੀ ਲੀਕ ਹੋਇਆ, ਜਿਸ ਵਿਚ ਕੁੰਦਰਾ ਦੀ ਡਰਟੀ ਫਿਲਮ ਮੇਕਿੰਗ ਦਾ ਪੂਰਾ ਨਿਯਮ-ਕਾਨੂੰਨ ਲਿਖਿਆ ਹੋਇਆ ਹੈ। ਅ ਸ਼ ਲੀ ਲ ਫਿਲਮਾਂ ਦੇ ਇਸ ਕਾਰੋਬਾਰ ਦੇ ਪ੍ਰਾਜੈਕਟ ਨੂੰ ‘ਖਵਾਬ’ ਨਾਂ ਦਿੱਤਾ ਗਿਆ ਸੀ। ਪੁਲਸ ਨੇ ਦਾਅਵਾ ਕੀਤਾ ਕਿ ਉਸ ਨੇ ਕੁੰਦਰਾ ਦਾ ਮੋਬਾਈਲ ਫੋਨ ਜ਼ਬਤ ਕੀਤਾ ਹੈ ਅਤੇ ਇਸ ਵਿਚ ਮੌਜੂਦ ਸਮੱਗਰੀਆਂ ਦੀ ਜਾਂਚ ਜ਼ਰੂਰੀ ਹੈ ਅਤੇ ਨਾਲ ਹੀ ਉਸ ਦੇ ਕਾਰੋਬਾਰੀ ਸੌਦਿਆਂ ਅਤੇ ਲੈਣ-ਦੇਣ ਨੂੰ ਵੀ ਦੇਖਣਾ ਪਵੇਗਾ। ਪੁਲਸ ਦਾ ਕਹਿਣਾ ਹੈ ਕਿ ਇਹ ਕੇਸ ਬਹੁਤ ਵੱਡਾ ਹੈ, ਇਹ ਸਿਰਫ ਕੁਝ ਪੋਰਟ ਫਿਲਮਾਂ ਤੱਕ ਸੀਮਤ ਨਹੀਂ ਹੈ। ਦੋਸ਼ੀ ਸੰਗਠਿਤ ਤਰੀਕੇ ਨਾਲ ਇਸ ਨੂੰ ਅੰਜ਼ਾਮ ਦੇ ਰਹੇ ਸਨ।

ਇਸ ਦੌਰਾਨ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਮੁੰਬਈ ਪੁਲਸ ਦੀ ਇਕ ਟੀਮ ਨੇ ਉਸ ਦੀ ਅਭਿਨੇਤਰੀ ਪਤਨੀ ਸ਼ਿਲਪਾ ਸ਼ੈਟੀ ਤੋਂ ਵੀ ਪੁੱਛਗਿੱਛ ਕੀਤੀ ਹੈ। ਦੱਸਣਯੋਗ ਹੈ ਕਿ ਪੁਲਸ ਮੁਤਾਬਕ ਕੁੰਦਰਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ 21 ਜੁਲਾਈ ਨੂੰ ਕੁਝ ਜ਼ਰੂਰੀ ਡਾਟਾ ਡਿਲੀਟ ਕਰ ਦਿੱਤਾ ਗਿਆ ਹੈ। ਇਸ ਡਾਟਾ ਨੂੰ ਰਿਕਵਰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜਦੋਂ ਕੁੰਦਰਾ ਨੂੰ ਨੋਟਿਸ ਭੇਜਿਆ ਗਿਆ ਸੀ, ਉਦੋਂ ਉਨ੍ਹਾਂ ਦੇ ਗੂਗਲ ਤੇ ਐੱਪਲ ਸਟੋਰ ਤੋਂ ਹੌਟਸਟਾਰ ਵਰਗੇ ਐਪਸ ਨੂੰ ਹਟਾ ਦਿੱਤਾ ਗਿਆ ਸੀ।

ਇਸ ਦੇ ਹਟਣ ਤੋਂ ਬਾਅਦ ਕੁੰਦਰਾ ਨੇ ਪੋਲੀਫ਼ਿਲਮਜ਼ ਦੀ ਸ਼ੁਰੂਆਤ ਕੀਤੀ ਸੀ, ਜੋ ਉਨ੍ਹਾਂ ਦਾ ਪਲਾਨ ਬੀ ਸੀ। ਇਸ ’ਤੇ ਐਡਲਟ ਕੰਟੈਂਟ ਸਟ੍ਰੀਮ ਕੀਤਾ ਜਾਂਦਾ ਸੀ। ਇਸ ਬਾਰੇ ਕੁੰਦਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਕੰਪਨੀ ਨੂੰ ਛੱਡ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੂੰ ਕੰਪਨੀ ਦੇ ਹਰ ਖਰਚ ਦੀ ਜਾਣਕਾਰੀ ਮਿਲਦੀ ਸੀ, ਜੋ ਕਿ ਲਗਭਗ 4 ਤੋਂ 10 ਹਜ਼ਾਰ ਡਾਲਰ ਹੁੰਦਾ ਸੀ।