ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸ਼ਰਲਿਨ ਚੋਪੜਾ ਨੇ ਦਿੱਤਾ ਬਿਆਨ, ਵੀਡੀਓ ਸਾਂਝੀ ਕਰ ਖੋਲ੍ਹੇ ਕਈ ਰਾਜ਼

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨੀਂ ਦਿਨੀਂ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ’ਚ ਬੁਰੀ ਤਰ੍ਹਾਂ ਫਸੇ ਨਜ਼ਰ ਆ ਰਹੇ ਹਨ। ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਜਾ ਰਹੀ ਹੈ ਤਿਵੇਂ-ਤਿਵੇਂ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਹੋਰ ਵੀ ਵਧਦੀਆਂ ਜਾ ਰਹੀਆਂ ਹਨ। ਰਾਜ ਕੁੰਦਰਾ ਨੂੰ ਸੋਮਵਾਰ ਨੂੰ ਅ ਸ਼ ਲੀ ਲ ਕੰਟੈਂਟ ਕ੍ਰਿਏਟ ਕਰਨ ਅਤੇ ਐਪਸ ’ਤੇ ਅਪਲੋਡ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਤੱਕ ਉਹ ਪੁਲਸ ਕਸਡਟੀ ’ਚ ਹੀ ਹਨ। ਉੱਧਰ ਸ਼ਰਲਿਨ ਚੋਪੜਾ ਨੇ ਮਾਮਲੇ ’ਚ ਇਕ ਹੋਰ ਟਵਿਸਟ ਲਿਆ ਦਿੱਤਾ ਹੈ।

ਰਾਜ ਕੁੰਦਰਾ ਦਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਰਲਿਨ ਚੋਪੜਾ ਨੇ ਟਵਿਟਰ ’ਤੇ ਇਕ ਵੀਡੀਓ ਅਪਲੋਡ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਆਖੀਆਂ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਜਿਸ ਵਿਅਕਤੀ ਨੇ ਸਾਈਬਰ ਸੇਲ ਨੂੰ ਇਸ ਮਾਮਲੇ ’ਚ ਸਭ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਉਹ ਮੈਂ ਹੀ ਸੀ। ਵੀਡੀਓ ’ਚ ਸ਼ਰਲਿਨ ਕਹਿ ਰਹੀ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੱਤਰਕਾਰ ਉਨ੍ਹਾਂ ਨੂੰ ਰਾਜ ਕੁੰਦਰਾ ਦੇ ਮਾਮਲੇ ’ਚ ਕੁਝ ਕਹਿਣ ਲਈ ਆਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮਾਰਚ ’ਚ ਉਨ੍ਹਾਂ ਨੇ ਹੀ ਇਸ ਪੂਰੇ ਮਾਮਲੇ ’ਚ ਨਿਰਪੱਖ ਬਿਆਨ ਦਰਜ ਕਰਵਾਇਆ ਸੀ।

ਸ਼ਰਲਿਨ ਚੋਪੜਾ ਨੇ ਇਸ ਵੀਡੀਓ ’ਚ ਅੱਗੇ ਕਿਹਾ ਕਿ ਜਦੋਂ ਮਾਰਚ ’ਚ ਉਨ੍ਹਾਂ ਨੂੰ ਜਾਂਚ ਦਾ ਨੋਟਿਸ ਮਿਲਿਆ ਸੀ ਤਾਂ ਉਹ ਨਾ ਤਾਂ ਦੇਸ਼ ਛੱਡ ਕੇ ਭੱਜੀ, ਨਾ ਗਾਇਬ ਹੋਈ ਅਤੇ ਨਾ ਅੰਡਰਗਰਾਊਂਡ ਹੋਈ। ਉਨ੍ਹਾਂ ਨੇ ਮਾਰਚ ’ਚ ਸਾਈਬਰ ਸੇਲ ਦੇ ਦਫ਼ਤਰ ’ਚ ਆਪਣਾ ਬਿਆਨ ਦਰਜ ਕਰਵਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਉਂਝ ਤਾਂ ਕਾਫ਼ੀ ਕੁਝ ਕਹਿਣ ਨੂੰ ਹੈ ਪਰ ਫਿਲਹਾਲ ਕੁਝ ਵੀ ਕਹਿਣਾ ਠੀਕ ਨਹੀਂ।

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਰਾਜ ਕੁੰਦਰਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗਿ੍ਰਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ’ਚ ਛਾਪੇਮਾਰੀ ਵੀ ਕੀਤੀ ਗਈ ਹੈ ਅਤੇ ਹਾਰਡ ਡਿਸਕ ਵੀ ਕਬਜ਼ੇ ’ਚ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਰਾਜ ਕੁੰਦਰਾ ਦਾ ਮੈਡੀਕਲ ਵੀ ਕਰਵਾਇਆ।