ਨੀਲੀਆਂ ਫ਼ਿਲਮਾਂ ਬਣਾਉਣ ਲਈ ਦੇਖੋ ਕਾਨਟ੍ਰੈਕਟ ’ਚ ਕੀ ਲਿਖਵਾਉਂਦਾ ਸੀ ਰਾਜ ਕੁੰਦਰਾ, ਕਾਪੀ ਹੋਈ ਵਾਇਰਲ

ਰਾਜ ਕੁੰਦਰਾ ਦੇ ਨੀਲੀਆਂ ਵੀਡੀਓ ਮਾਮਲੇ ’ਚ ਹਰ ਰੋਜ਼ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਪਿਛਲੇ ਦਿਨੀਂ ਰਾਜ ਦੀ ਵ੍ਹਟਸਐਪ ਚੈੱਟ ਸਾਹਮਣੇ ਆਈ ਸੀ। ਹੁਣ ਖ਼ਬਰ ਆ ਰਹੀ ਹੈ ਕਿ ਰਾਜ ਨੀਲੀਆਂ ਫ਼ਿਲਮ ਕਰਵਾਉਣ ਤੋਂ ਪਹਿਲਾਂ ਇਕ ਕਾਨਟ੍ਰੈਕਟ ਕਰਵਾਉਂਦੇ ਸਨ।

ਇਸ ਕਾਨਟ੍ਰੈਕਟ ਦੀ ਕਾਪੀ ਮੀਡੀਆ ਦੇ ਸਾਹਮਣੇ ਆਈ ਹੈ। ਇਸ ਕਾਨਟ੍ਰੈਕਟ ’ਚ ਬੋਲਡ, ਨਿਊਡ ਤੇ ਇਰਾਟਿਕ ਸੀਨ ਬਾਰੇ ਸਾਫ਼-ਸਾਫ਼ ਲਿਖਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੀਲੀਆਂ ਵੀਡੀਓ ਬਣਾਉਣ ਵਾਲੇ ਪ੍ਰੋਡਕਸ਼ਨ ਹਾਊਸ ਮਾਡਲਾਂ ਤੋਂ ਇਸ ਕਾਨਟ੍ਰੈਕਟ ’ਤੇ ਸਾਈਨ ਕਰਵਾਉਂਦੇ ਸਨ। ਪੂਨਮ ਪਾਂਡੇ ਪਹਿਲਾਂ ਹੀ ਅਜਿਹੇ ਕਾਨਟ੍ਰੈਕਟ ਬਾਰੇ ਮੀਡੀਆ ਨੂੰ ਦੱਸ ਚੁੱਕੀ ਹੈ।

ਦੱਸ ਦੇਈਏ ਕਿ ਪੂਨਮ ਪਾਂਡੇ ਨੇ ਰਾਜ ਕੁੰਦਰਾ ’ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਇਕ ਕਾਨਟ੍ਰੈਕਟ ’ਤੇ ਸਾਈਨ ਕਰਨ ਲਈ ਉਸ ਨੂੰ ਧ ਮ ਕਾ ਇਆ ਸੀ। ਹੁਣ ਇਸ ਕਾਨਟ੍ਰੈਕਟ ਦੀ ਕਾਪੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਨੀਲੀਆਂ ਫ਼ਿਲਮਾਂ ਬਣਵਾਉਣ ਵਾਲੇ ਪ੍ਰੋਡਕਸ਼ਨ ਹਾਊਸ ਵਾਲੇ ਕਾਨਟ੍ਰੈਕਟ ਸ਼ੂਟ ਤੋਂ ਪਹਿਲਾਂ ਕੁੜੀਆਂ ਕੋਲੋਂ ਸਾਈਨ ਕਰਵਾਉਂਦੇ ਸਨ। ਹਾਲਾਂਕਿ ਇਸ ਕਾਨਟ੍ਰੈਕਟ ’ਚ ਨਾ ਤਾਂ ਤਾਰੀਖ਼ ਲਿਖੀ ਹੈ ਤੇ ਨਾ ਹੀ ਫ਼ਿਲਮ ਦਾ ਟਾਈਟਲ ਜਾਂ ਪ੍ਰੋਡਕਸ਼ਨ ਕੰਪਨੀ ਦਾ ਰਜਿਸਟ੍ਰੇਸ਼ਨ ਨੰਬਰ, ਅਜਿਹਾ ਕੁਝ ਵੀ ਦੱਸਿਆ ਨਹੀਂ ਗਿਆ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਕਾਨਟ੍ਰੈਕਟ ਦੀ ਕਾਪੀ ’ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਲਿਖਿਆ ਹੈ, ‘ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਫਲਿੱਜ਼ ਮੂਵੀਜ਼ ਦੇ ਬੈਨਰ ਹੇਠ ਮੈਨੂੰ ਆਪਣੀ ਨਵੀਂ ਵੈੱਬ ਸੀਰੀਜ਼ ’ਚ ਬਤੌਰ ਆਰਟਿਸਟ ਕਾਸਟ ਕੀਤਾ, ਜੋ ਕਿ ਦੁਨੀਆ ਦੇ ਲੀਡਿੰਗ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ। ਇਸ ਕਾਨਟ੍ਰੈਕਟ ’ਚ ਇਰਾਟਿਕ ਕੰਟੈਂਟ ਨੂੰ ਲੈ ਕੇ ਵੀ ਲਿਖਿਆ ਗਿਆ ਹੈ।

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨੀਂ ਦਿਨੀਂ ਅ ਸ਼ ਲੀ ਲ ਫ਼ਿਲਮਾਂ ਬਣਾਉਣ ਦੇ ਮਾਮਲੇ ’ਚ ਬੁਰੀ ਤਰ੍ਹਾਂ ਫਸੇ ਨਜ਼ਰ ਆ ਰਹੇ ਹਨ। ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਜਾ ਰਹੀ ਹੈ ਤਿਵੇਂ-ਤਿਵੇਂ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਹੋਰ ਵੀ ਵਧਦੀਆਂ ਜਾ ਰਹੀਆਂ ਹਨ। ਰਾਜ ਕੁੰਦਰਾ ਨੂੰ ਸੋਮਵਾਰ ਨੂੰ ਅ ਸ਼ ਲੀ ਲ ਕੰਟੈਂਟ ਕ੍ਰਿਏਟ ਕਰਨ ਅਤੇ ਐਪਸ ’ਤੇ ਅਪਲੋਡ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਤੱਕ ਉਹ ਪੁਲਸ ਕਸਡਟੀ ’ਚ ਹੀ ਹਨ। ਉੱਧਰ ਸ਼ਰਲਿਨ ਚੋਪੜਾ ਨੇ ਮਾਮਲੇ ’ਚ ਇਕ ਹੋਰ ਟਵਿਸਟ ਲਿਆ ਦਿੱਤਾ ਹੈ।

ਰਾਜ ਕੁੰਦਰਾ ਦਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਰਲਿਨ ਚੋਪੜਾ ਨੇ ਟਵਿਟਰ ’ਤੇ ਇਕ ਵੀਡੀਓ ਅਪਲੋਡ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਆਖੀਆਂ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਜਿਸ ਵਿਅਕਤੀ ਨੇ ਸਾਈਬਰ ਸੇਲ ਨੂੰ ਇਸ ਮਾਮਲੇ ’ਚ ਸਭ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਉਹ ਮੈਂ ਹੀ ਸੀ। ਵੀਡੀਓ ’ਚ ਸ਼ਰਲਿਨ ਕਹਿ ਰਹੀ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੱਤਰਕਾਰ ਉਨ੍ਹਾਂ ਨੂੰ ਰਾਜ ਕੁੰਦਰਾ ਦੇ ਮਾਮਲੇ ’ਚ ਕੁਝ ਕਹਿਣ ਲਈ ਆਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮਾਰਚ ’ਚ ਉਨ੍ਹਾਂ ਨੇ ਹੀ ਇਸ ਪੂਰੇ ਮਾਮਲੇ ’ਚ ਨਿਰਪੱਖ ਬਿਆਨ ਦਰਜ ਕਰਵਾਇਆ ਸੀ।

ਸ਼ਰਲਿਨ ਚੋਪੜਾ ਨੇ ਇਸ ਵੀਡੀਓ ’ਚ ਅੱਗੇ ਕਿਹਾ ਕਿ ਜਦੋਂ ਮਾਰਚ ’ਚ ਉਨ੍ਹਾਂ ਨੂੰ ਜਾਂਚ ਦਾ ਨੋਟਿਸ ਮਿਲਿਆ ਸੀ ਤਾਂ ਉਹ ਨਾ ਤਾਂ ਦੇਸ਼ ਛੱਡ ਕੇ ਭੱਜੀ, ਨਾ ਗਾਇਬ ਹੋਈ ਅਤੇ ਨਾ ਅੰਡਰਗਰਾਊਂਡ ਹੋਈ। ਉਨ੍ਹਾਂ ਨੇ ਮਾਰਚ ’ਚ ਸਾਈਬਰ ਸੇਲ ਦੇ ਦਫ਼ਤਰ ’ਚ ਆਪਣਾ ਬਿਆਨ ਦਰਜ ਕਰਵਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਉਂਝ ਤਾਂ ਕਾਫ਼ੀ ਕੁਝ ਕਹਿਣ ਨੂੰ ਹੈ ਪਰ ਫਿਲਹਾਲ ਕੁਝ ਵੀ ਕਹਿਣਾ ਠੀਕ ਨਹੀਂ।

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਰਾਜ ਕੁੰਦਰਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗਿ੍ਰਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ’ਚ ਛਾਪੇਮਾਰੀ ਵੀ ਕੀਤੀ ਗਈ ਹੈ ਅਤੇ ਹਾਰਡ ਡਿਸਕ ਵੀ ਕਬਜ਼ੇ ’ਚ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਰਾਜ ਕੁੰਦਰਾ ਦਾ ਮੈਡੀਕਲ ਵੀ ਕਰਵਾਇਆ।