ਸਲਮਾਨ ਨੇ ਫ਼ਿਲਮ ‘ਟਾਈਗਰ-3’ ਲਈ ਬਣਾਈ ਜ਼ਬਰਦਸਤ ਬਾਡੀ, ਵੀਡੀਓ

ਸਲਮਾਨ ਨੇ ਫ਼ਿਲਮ ‘ਟਾਈਗਰ-3’ ਲਈ ਬਣਾਈ ਜ਼ਬਰਦਸਤ ਬਾਡੀ, ਜਿਮ ਤੋਂ ਪਸੀਨਾ ਵਹਾਉਂਦੇ ਹੋਏ ਸਾਂਝੀ ਕੀਤੀ ਵੀਡੀਓ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਫਿਲਮ ‘ਟਾਈਗਰ-3’ ਲਈ ਜਬਰਦਸਤ ਟਰਾਂਸਫੋਰਮੇਸ਼ਨ ਕਰ ਰਹੇ ਹਨ। ਸਲਮਾਨ ਇਨ੍ਹੀ ਦਿਨੀਂ ਜਿਮ ‘ਚ ‘ਟਾਈਗਰ 3’ ਲਈ ਪਸੀਨਾ ਬਹਾ ਰਹੇ ਹਨ। ਸਲਮਾਨ ਖ਼ਾਨ ਨੇ ਜਿਮ ਟਰੇਨਿੰਗ ਦਾ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ, “ਮੇਰੇ ਖਿਆਲ ਨਾਲ ਇਹ ਸ਼ਖ਼ਸ ‘ਟਾਈਗਰ 3’ ਲਈ ਟ੍ਰੇਨਿੰਗ ਕਰ ਰਿਹਾ ਹੈ।”

ਇਸ ਦਾ ਮਤਲਬ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਜੋ ਖਬਰਾਂ ਆਇਆ ਸੀ ਉਹ ਵੀ ਬਿਲਕੁਲ ਸਹੀ ਹਨ। ਹੁਣ ਖ਼ੁਦ ਸਲਮਾਨ ਨੇ ਫ਼ਿਲਮ ਬਾਰੇ ਜਾਣਕਾਰੀ ਦੇ ਦਿੱਤੀ ਹੈ। ਯਸ਼ ਰਾਜ ਸਟੂਡੀਓ ਵਿਖੇ ਸਲਮਾਨ ਖ਼ਾਨ ਫ਼ਿਲਮ ਦੇ ਕੁਝ ਸੀਨ ਸ਼ੂਟ ਕਰਨਗੇ। ਜਿਸ ਦੀ ਸ਼ੁਰੂਆਤ ਆਉਣ ਵਾਲੇ ਦਿਨਾਂ ‘ਚ ਕੀਤੀ ਜਾਏਗੀ। ਉਸ ਤੋਂ ਬਾਅਦ ਫ਼ਿਲਮ ਦੀ ਟੀਮ ਯੂਰੋਪ ਦੇ ਕਈ ਦੇਸ਼ਾ ‘ਚ ਫ਼ਿਲਮ ਨੂੰ ਫਿਲਮਾਉਣਗੇ।

ਫ਼ਿਲਮ ‘ਚ ਸਲਮਾਨ ਦੇ ਨਾਲ ਕੈਟਰੀਨਾ ਕੈਫ ਤਾਂ ਨਜ਼ਰ ਆਏਗੀ ਪਰ ਇਸ ਵਾਰ ਇਮਰਾਨ ਹਾਸ਼ਮੀ ਵਿਲੇਨ ਦੇ ਕਿਰਦਾਰ ‘ਚ ਮਨੋਰੰਜਨ ਕਰਨਗੇ। ਵਾਈ. ਆਰ.ਐੱਫ ਨੇ ਫ਼ਿਲਮ ਲਈ 300 ਕਰੋੜ ਦਾ ਬਜਟ ਤਿਆਰ ਕੀਤਾ ਹੈ। ਇਸ ਫ਼ਿਲਮ ਨੂੰ ਮਨੀਸ਼ ਸ਼ਰਮਾ ਡਾਇਰੈਕਟ ਕਰਨਗੇ। ਫ਼ਿਲਮ ‘ਟਾਈਗਰ 3’ ਆਇਰਲੈਂਡ, ਗ੍ਰੀਸ, ਫਰਾਂਸ ਤੇ ਸਪੇਨ ‘ਚ ਫ਼ਿਲਮੀ ਜਾਏਗੀ।