ਬੇਅੰਤ ਕੌਰ ਤੋਂ ਬਾਅਦ ਇੱਕ ਹੋਰ ਕਨੇਡਾ ਵਾਲੀ ਵਲੋਂ ਧੋਖਾ

ਹੁਣ ਹਰ ਰੋਜ਼ ਕੁੜੀਆਂ ਵਲੋਂ ਵਿਦੇਸ਼ ਜਾਕੇ ਧੋਖੇ ਦੇਣ ਦੇ ਮਾਮਲੇ ਨਿੱਕਲ ਕੇ ਸਾਹਮਣੇ ਆ ਰਹੇ ਹਨ ਇੱਕ ਅਜਿਹਾ ਹੀ ਮਾਮਲਾ ਹੁਣ ਲੁਧਿਆਣਾ ਵਿੱਚੋ ਨਿਕਲ ਕੇ ਆਇਆ ਹੈ । ਵਿਦੇਸ਼ ਜਾਣ ਦੀ ਚਾਹ ਵਿੱਚ ਪੰਜਾਬ ਦੇ ਕਈ ਨੌਜਵਾਨ ਨਾਲ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਨੌਜਵਾਨ ਆਪਣਾ ਘਰ ਗਿਰਵੀ ਰੱਖ ਕੇ ਇਧਰੋਂ-ਉਧਰੋਂ ਲੱਖਾਂ ਰੁਪਏ ਦਾ ਜੁਗਾੜ ਕਰਕੇ ਆਪਣੀਆਂ ਲਾੜੀਆਂ ਨੂੰ ਵਿਦੇਸ਼ ਭੇਜਦੇ ਹਨ ਤਾਂ ਜੋ ਉਹ ਉਥੇ ਜਾ ਕੇ ਉਨ੍ਹਾਂ ਨੂੰ ਵੀ ਬੁਲਾ ਲੈਣ ਪਰ ਉਥੇ ਪਹੁੰਚ ਕੇ ਕੁੜੀਆਂ ਮੁਕਰ ਜਾਂਦੀਆਂ ਹਨ। ਇਸ ਨਾਲ ਪਿੱਛੋਂ ਬੈਠਾ ਪਰਿਵਾਰ ਰੌਂਦਾ ਹੀ ਰਹਿ ਜਾਂਦਾ ਹੈ।

ਸੋਸ਼ਲ ਮੀਡੀਆ ’ਤੇ ਲਵਪ੍ਰੀਤ ਮਾਮਲੇ ਦੀ ਵਾਇਰਲ ਹੋਈਆਂ ਵੀਡੀਓ ਤੇ ਤਸਵੀਰਾਂ ਤੋਂ ਬਾਅਦ ਅੱਜ ਪੰਜਾਬ ਭਰ ਦੇ ਕਈ ਲਾੜੇ ਤੇ ਲਾੜੀਆਂ ਦਰਖਾਸਤਾਂ ਹੱਥਾਂ ’ਚ ਲੈ ਕੇ ਇਨਸਾਫ ਦੀ ਗੁਹਾਰ ਲਾਉਣ ਆਏ ਸਨ ਪਰ ਸਖ਼ਤ ਸੁਰੱਖਿਆ ਹੋਣ ਕਾਰਨ ਉਹ ਆਪਣੀ ਹੱਡ ਬੀਤੀ ਮੈਡਮ ਗੁਲਾਟੀ ਅੱਗੇ ਨਹੀਂ ਸੁਣਾ ਸਕੇ। ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਈ ਕੁੜੀਆਂ ਕੀਰਨੇ ਪਾਉਂਦੀਆਂ ਰਹੀਆਂ ਕਿਸੇ ਨੂੰ ਕਿਸੇ ਦੇ ਰਤੀ ਨੇ ਛੱਡ ਦਿੱਤਾ ਏਤੇ ਕਿਸੇ ਨੂੰ ਕਿਸੇ ਦੀ ਪਤਨੀ ਨੇ ਛੱਡ ਦਿੱਤਾ।