ਨਵਜੋਤ ਸਿੰਘ ਸਿੱਧੂ ਦੀ ਪਤਨੀ ਦੀਆਂ ਬਾਬੇ ਤੋਂ ਤਵੀਤ ਪਵਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

ਕਾਂਗਰਸ ਪੰਜਾਬ ਰਾਹੀਂ ਭਾਰਤ ਦੀ ਸਿਆਸਤ’ਚ ਵਾਪਸੀ ਕਰਨਾ ਚਾਹੁੰਦੀ ਹੈ। ਜਿਸ ਦੇ ਇਸ਼ਾਰੇ ਨਵਜੋਤ ਸਿੱਧੂ ਅਤੇ ਰਾਹੁਲ ਗਾਂਧੀ ਦੇ ਬਿਆਨਾਂ’ਚੋਂ ਮਿਲਦੇ ਹਨ। ਅਜਿਹੇ’ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ’ਚ ਸਰਦਾਰੀ ਲਗਭਗ ਸਮਾਪਤ ਹੀ ਸਮਝੀ ਜਾਵੇ। ਕਿਉਂਕਿ ਕੈਪਟਨ ਦੀ ਕਾਂਗਰਸ ਨੂੰ ਹੁਣ ਕੋਈ ਲੋੜ ਨਹੀਂ ਜਦਕਿ ਨਵਜੋਤ ਸਿੱਧੂ ਇੱਕ ਰਾਸ਼ਟਰੀ ਪੱਧਰ ਦਾ ਧੜੱਲੇਦਾਰ ਬੁਲਾਰਾ ਹੈ। ਉਹ ਪੰਜਾਬ ਦੀ ਪੇਸ਼ਕਾਰੀ ਪੂਰੇ ਭਾਰਤ’ਚ ਕਰ ਸਕਦਾ ਹੈ।


ਕਰੋਨਾ ਕਾਲ’ਚ ਨਰਿੰਦਰ ਮੋਦੀ ਦੀ ਦੁਨੀਆਂ ਭਰ’ਚ ਬਦਨਾਮੀ ਹੋਈ ਹੈ। ਭਾਰਤ’ਚ ਲੋਕ ਇਲਾਜ ਦੀ ਘਾਟ ਕਾਰਨ ਮਰ ਰਹੇ ਹਨ ਅਤੇ ਲਾ ਸ਼ਾਂ ਦਰਿਆਵਾਂ’ਚ ਰੁਲ ਰਹੀਆਂ ਹਨ ਜਾਂ ਲਾਸ਼ਾਂ ਨੂੰ ਕੁੱਤੇ ਤੱਕ ਖਾ ਰਹੇ ਹਨ। ਡਿੱਗੀ ਹੋਈ ਅਰਥ ਵਿਵਸਥਾ, ਕਿਸਾਨ ਮੋਰਚੇ ਕਾਰਨ ਬਦਨਾਮੀ ਤੇ ਭਾਜਪਾ ਦੀ ਬੰਗਾਲ’ਚ ਹਾਰ ਤੋਂ ਬਾਅਦ ਕਾਂਗਰਸ ਆਪਣੀ ਵਾਪਸੀ ਵਾਰੇ ਸੋਚਣ ਲੱਗੀ ਹੈ। ਪਰ ਉਹਨਾਂ ਕੋਲ ਲੋਕਾਂ ਨੂੰ ਕੁਝ ਦੱਸਣ ਜਾਂ ਦਿਖਾਉਣ ਲਈ ਕੁਝ ਵੀ ਨਹੀਂ ਹੈ।

ਪੂਰੇ ਦੇਸ ਨੂੰ ਕੁਝ ਦਿਖਾਉਣ ਲਈ ਕਾਂਗਰਸ “ਪੰਜਾਬ ਮਾਡਲ” ਲੈ ਕੇ ਆ ਰਹੀ ਹੈ। ਭਾਜਪਾ ਦੇ “ਗੁਜਰਾਤ ਮਾਡਲ” ਅਤੇ ਕੇਜਰੀਵਾਲ ਦੇ “ਦਿੱਲੀ ਮਾਡਲ” ਦਾ ਬਦਲ। ਜਿਸ ਦਾ ਐਲਾਨ ਨਵਜੋਤ ਸਿੱਧੂ ਕਰ ਚੁੱਕੇ ਹਨ ਕਿ ਪੰਜਾਬ ਨੂੰ ਦਿੱਲੀ ਜਾਂ ਗੁਜਰਾਤ ਨਹੀੰ ਸਗੋਂ “ਪੰਜਾਬ ਮਾਡਲ” ਚਾਹੀਦਾ ਹੈ। ਇਹੀ ਮਾਡਲ ਫਿਰ ਕਾਂਗਰਸ ਪੂਰੇ ਦੇਸ’ਚ ਲੈ ਕੇ ਜਾਵੇਗੀ।
ਪੰਜਾਬ ਤੋਂ ਢੁੱਕਵਾਂ ਕਾਂਗਰਸ ਲਈ ਹੋਰ ਕੋਈ ਸੂਬਾ ਨਹੀੰ ਹੈ ਜਿੱਥੇ ਉਹ ਇਹ ਤਜਰਬਾ ਕਰ ਸਕੇ। ਰਾਹੁਲ ਗਾਂਧੀ ਨੇ ਵੀ ਕਾਂਗਰਸੀਆਂ ਨੂੰ ਵੰਗਾਰਿਆ ਹੈ ਕਿ ਜਿਸ ਨੂੰ ਡਰ ਲੱਗਦਾ ਹੈ ਉਹ ਛੱਡ ਕੇ ਬੀ.ਜੇ.ਪੀ’ਚ ਚਲੇ ਜਾਵੇ। ਉਹ ਵੀ ਆਪਣੇ ਪ੍ਰਤੀ ਧਾਰਨਾ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਪਟਨ ਦੇ ਉਲਟ ਜਾ ਕੇ ਸਿੱਧੂ ਨੂੰ ਪ੍ਰਧਾਨਗੀ ਸੰਭਾਲਣੀ ਵੀ ਹਾਈਕਮਾਨ ਦੀ ਤਾਕਤ ਦਿਖਾਉਣਾ ਹੈ।

ਹੁਣ ਇਹ ਪੂਰਾ ਤੈਅ ਹੈ ਕਿ 2022’ਚ ਨਵਜੋਤ ਸਿੱਧੂ ਹੀ ਮੁੱਖ ਮੰਤਰੀ ਦਾ ਚੇਹਰਾ ਹੋਵੇਗਾ। ਜਿਹੜੀਆਂ ਗੱਲਾਂ ਸਿੱਧੂ ਨੇ ਕਹੀਆਂ ਸਨ ਰੇਤਾ ਬਜ਼ਰੀ, ਬਿਜਲੀ, ਕੇਬਲ, ਸ਼ਰਾਬ ਆਦਿ “ਪੰਜਾਬ ਮਾਡਲ” ਦੇ ਮੁੱਖ ਪਹਿਲੂ ਹੋਣਗੇ। ਇਹ ਵੀ ਅੰਦਾਜ਼ਾ ਹੈ ਕਿ ਇਸ ਧੰ ਦੇ’ਚ ਸ਼ਾਮਲ ਲੀਡਰਾਂ ਦੀ ਸ਼ਾਇਦ ਟਿਕਟ ਵੀ ਕੱਟ ਦਿੱਤੀ ਜਾਵੇ।
ਜਦ ਪੰਜਾਬ ਦੀ ਵੋਟ ਰਾਜਨੀਤੀ ਇਹਨਾਂ ਮਸਲਿਆਂ ਤੇ ਕੇਂਦਰਿਤ ਘੁੰਮੇਗੀ ਤਾਂ ਸਾਨੂੰ ਚਾਹੀਦਾ ਹੈ ਕਿ ਦਰਿਆਵੀ ਪਾਣੀਆਂ, ਭਾਖੜਾ ਡੈਮ, ਪੰਜਾਬ ਖੇਤੀ ਮਾਡਲ, ਅੰਤਰ-ਰਾਸ਼ਟਰੀ ਹਵਾਈ ਅੱਡਾ, ਪੰਜਾਬੀ ਬੋਲੀ, ਵਾਹਗਾ ਬਾਰਡਰ ਵਪਾਰਿਕ ਲਾਂਘਾ ਆਦਿ ਮੁੱਦਿਆਂ ਨੂੰ ਜ਼ੋਰ ਨਾਲ ਚੁੱਕਿਆ ਜਾਵੇ। ਪੰਜਾਬ ਦੇ ਇਹਨਾਂ ਹੱਕੀ ਮੁੱਦਿਆਂ ਤੋਂ ਬਿਨਾਂ “ਪੰਜਾਬ ਮਾਡਲ” ਇੱਕ ਛਲਾਵਾ ਹੀ ਹੋਵੇਗਾ।

ਰਾਜਨੀਤਕ ਪਾਰਟੀਆਂ ਦਾ ਪੰਜਾਬ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਇਹਨਾਂ ਨੇ ਆਪਣੇ ਫਾਇਦੇ ਨੁਕਸਾਨ ਦੇਖਣੇ ਹੁੰਦੇ ਹਨ। ਪਰ ਇਹ ਵੋਟਾਂ ਦਾ ਸਮਾਂ ਸਾਡੇ ਲਈ ਆਪਣੀ ਗੱਲ ਰੱਖਣ ਦਾ ਵਧੀਆ ਮੌਕਾ ਹੁੰਦਾ ਹੈ। ਇਹਨਾਂ ਦੇ ਛੋਟੇ-ਛੋਟੇ ਮੁੱਦਿਆਂ ਅਤੇ ਆਪਸੀ ਕਲੇਸ’ਚੋਂ ਸੁਆਦ ਲੈਣ ਵਾਲੀ ਬਿਆਨਬਾਜ਼ੀ ਵਿਚੋਂ ਰਾਜਨੀਤੀ ਨੂੰ ਕੱਢ ਕੇ ਪੰਜਾਬ ਦੇ ਹੱਕਾਂ ਤੇ ਲਿਆਂਦਾ ਜਾਵੇ। ਸਾਡਾ “ਪੰਜਾਬ ਮਾਡਲ” ਉਹੀ ਹੋਵੇਗਾ।

Posted in News