ਸਿੱਖ ਵਿਰੋਧੀ ਤਾਕਤਾਂ ਬਾਹਰਲੇ ਮੁਲਕਾਂ ‘ਚ ਸਿੱਖਾਂ ਦਾ ਅਕਸ ਖ਼ਰਾਬ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਖ਼ਰਚਦੀਆਂ ਹਨ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ, ਨਿਸ਼ਕਾਮ ਸੇਵਾ ਸਦਕਾ ਇੱਕੋ ਝਟਕੇ ਸਾਰੀਆਂ ਸ਼ਾਤਰ ਚਾਲਾਂ ਮੂਧੇ ਮੂੰਹ ਹੋ ਜਾਂਦੀਆਂ ਤੇ ਦੁਨੀਆ ਸਿੱਖਾਂ ਦੀਆਂ ਸਿਫਤਾਂ ਕਰਦੀ ਦਿਸਦੀ ਹੈ।
ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ।।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਜਿਨ੍ਹਾਂ ਲੋਕਾਂ ਦਾ 14 ਤੋਂ 16 ਨਵੰਬਰ ਦਰਮਿਆਨ ਬੀਸੀ ‘ਚ ਆਏ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ, ਉਹ ਇਸ ਦਿੱਤੇ ਲਿੰਕ ‘ਤੇ ਫਾਰਮ ਭਰ ਕੇ ਮਦਦ ਲਈ ਅਰਜ਼ੀ ਦੇ ਸਕਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇੰਸ਼ੋਰੈਂਸ ਨੇ ਕਵਰੇਜ ਨਹੀਂ ਦੇਣੀ ਜਾਂ ਸਮਾਂ ਲਾਉਣਗੇ, ਤੁਰੰਤ ਮਦਦ ਲਈ ਸਰਕਾਰ ਤਿਆਰ ਹੈ।
* ਅੱਪਡੇਟ*
ਬੀਸੀ ਦੇ ਸ਼ਹਿਰ ਹੋਪ ‘ਚ ਫਸੇ ਵੱਡੇ ਟਰੱਕਾਂ ਲਈ ਹਾਈਵੇਅ 7 ਖੋਲ੍ਹ ਦਿੱਤਾ ਗਿਆ ਹੈ, ਜੋ ਹੁਣ ਸਹਿਜ ਨਾਲ ਸਰੀ-ਵੈਨਕੂਵਰ ਆ ਸਕਣਗੇ। ਬਾਹਰਲੇ ਸ਼ਹਿਰਾਂ ‘ਚੋਂ ਆਏ ਟਰੱਕ ਚਾਲਕਾਂ ਲਈ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ