ਰਵੀ ਸਿੰਘ ਖਾਲਸਾ ਏਡ ਨੇ ਸਿੱਧੂ ਮੂਸੇਵਾਲਾ ਦਾ ਗੀਤ 295 ਸਾਂਝਾ ਕਰਨ ਲਈ ਮੰਗੀ ਮਾਫ਼ੀ

ਲੰਡਨ, 26 ਜੁਲਾਈ : ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਬਾਰੇ ਸਾਰੇ ਲੋਕਾਂ ਵਲੋਂ ਤਰੀਫ਼ ਕੀਤੀ ਜਾਂਦੀ ਹੈ। ਹੁਣ ਰਵੀ ਸਿੰਘ ਖ਼ਾਲਸਾ ਵਲੋਂ ਸਿੱਧੂ ਮੂਸੇਵਾਲਾ ਦਾ ਗਾਣਾ ਸਾਂਝਾ ਕਰਨ ਲਈ ਮਾਫ਼ੀ ਮੰਗੀ ਹੈ।

ਉਨ੍ਹਾਂ ਵਲੋਂ ਇਹ ਮਾਫ਼ੀ ਸੋਸ਼ਲ ਮੀਡੀਆ ਸਾਈਟ ’ਤੇ ਇਕ ਪੋਸਟ ਜਾਰੀ ਕਰਦੇ ਹੋਏ ਮੰਗੀ ਗਈ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਤੁਹਾਡੇ ਦਿਲ ਨੂੰ ਸੱਟ ਲੱਗੀ ਹੈ ਇਸ ਲਈ ਮੈਂ ਦਿਲੋਂ ਮਾਫ਼ੀ ਮੰਗਦਾ ਹਾਂ। ਮੈਂ ਹਮੇਸ਼ਾ ਸੰਗਤ ਦੇ ਚਰਨਾਂ ਦੀ ਧੂੜ ਹਾਂ ਅਤੇ ਅਪਣੇ ਆਪ ਨੂੰ ਇਸ ਤੋਂ ਵੱਧ ਕਦੇ ਨਹੀਂ ਸਮਝਦਾ।

ਮੈਂ ਅਪਣੀ ਗ਼ਲਤੀ ਨੂੰ ਸਵੀਕਾਰ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਵੀ ਇਸ ਲਈ ਖ਼ਿਮਾ ਕਰੋਗੇ। ਉਨ੍ਹਾਂ ਵਲੋਂ ਪਿਛਲੇ ਦਿਨੀਂ ਪੋਸਟ ਵਿਚ ਇਕ ਗੀਤ ਸਾਂਝਾ ਕੀਤਾ ਗਿਆ ਸੀ। ਉਸ ਵਿਚਲੇ ਕੁੱਝ ਬੋਲਾਂ ਕਰ ਕੇ ਸਾਂਝਾ ਕੀਤਾ ਸੀ। ਪਰ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਮੈਂ ਇਸ ਪੋਸਟ ਨੂੰ ਹਟਾ ਦਿਤਾ ਹੈ। ਉਨ੍ਹਾਂ ਸੱਭ ਦਾ ਧਨਵਾਦ ਕੀਤਾ ਅਤੇ ਜੋ ਤੁਸੀਂ ਮੇਰਾ ਧਿਆਨ ਸਿੱਧੂ ਮੂਸੇਵਾਲਾ ਵਲੋਂ ਪਿਛਲੇ ਸਮੇਂ ਵਿਚ ਗਏ ਵਿਵਾਦਤ ਗਾਣਿਆਂ ਵਲ ਦਿਵਾਇਆ ਹੈ ਜੋ ਮੇਰੀ ਯਾਦ ਵਿਚੋਂ ਵਿਸਰ ਗਏ ਸਨ।


ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਪਿਆਰੀ ਸਾਧ ਸੰਗਤ ਜੀ
ਮੇਰੇ ਵੱਲੋਂ ਸਿੱਧੂ ਮੂਸੇਵਾਲਾ ਦਾ ਗਾਣਾ ਸਾਂਝਾ ਕਰਨ ਨਾਲ ਤੁਹਾਡੇ ਦਿਲ ਨੂੰ ਜੋ ਸੱਟ ਲੱਗੀ ਹੈ, ਉਸ ਲਈ ਮੈਂ ਦਿਲੋਂ ਮਾਫੀ ਮੰਗਦਾ ਹਾਂ. ਤੁਹਾਡਾ ਧੰਨਵਾਦ ਜੋ ਤੁਸੀਂ ਮੇਰਾ ਧਿਆਨ ਸਿੱਧੂ ਮੂਸੇਵਾਲਾ ਵੱਲੋਂ ਪਿਛਲੇ ਸਮੇਂ ਵਿੱਚ ਗਾਏ ਵਿਵਾਦਤ ਗਾਣਿਆਂ ਵੱਲ ਦਿਵਾਇਆ ਹੈ, ਜੋ ਮੇਰੀ ਯਾਦ ਵਿੱਚੋਂ ਵਿਸਰ ਗਏ ਸਨ। ਉਸ ਵੱਲੋਂ ਮਾਤਾ ਭਾਗ ਕੌਰ ਅਤੇ ਭਾਈ ਬਲਦੇਵ ਸਿੰਘ ਪਠਲਾਵਾ ਬਾਰੇ ਗਾਏ ਵਿਵਾਦਤ ਗਾਣਿਆਂ ਨੂੰ ਕਦੀ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਭਾਈ ਬਲਦੇਵ ਸਿੰਘ ਪਠਲਾਵਾ ਨੂੰ ਕੋਰੋਨਵਾਇਰਸ ਫੈਲਾਉਣ ਲਈ ਦੋਸ਼ੀ ਠਹਿਰਾਇਆ ਗਿਆ ਸੀ, ਜੋ ਬਿਲਕੁਲ ਵੀ ਸਹੀ ਨਹੀਂ ਹੈ। ਪਿਛਲੀ ਪੋਸਟ ਵਿੱਚ ਸਾਂਝਾ ਕੀਤਾ ਗੀਤ, ਉਸ ਵਿਚਲੇ ਕੁਝ ਬੋਲਾਂ ਕਰਕੇ ਸਾਂਝਾ ਕੀਤਾ ਸੀ। ਪਰ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਮੈਂ ਪੋਸਟ ਨੂੰ ਹਟਾ ਦਿੱਤਾ ਹੈ। ਸਮੁੱਚੇ ਪੰਜਾਬੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਲਈ ਸਿੱਧੂ ਮੂਸੇਵਾਲਾ ਨੂੰ ਆਪਣੇ ਪੁਰਾਣੇ ਗਾਏ ਗੀਤਾਂ ਤੇ ਨਜ਼ਰਸਾਨੀ ਕਰ ਕੇ ਭਵਿੱਖ ਵਿੱਚ ਚੰਗੇ ਤੇ ਮਿਆਰੀ ਗੀਤ ਗਾਉਣ ਦੀ ਲੋੜ ਹੈ। ਮੈਂ ਹਮੇਸ਼ਾਂ ਸੰਗਤ ਦੇ ਚਰਨਾਂ ਦੀ ਧੂੜ ਹਾਂ ਅਤੇ ਆਪਣੇ ਆਪ ਨੂੰ ਇਸ ਤੋਂ ਵੱਧ ਕਦੇ ਨਹੀਂ ਸਮਝਦਾ। ਮੈਂ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਇਸ ਭੁੱਲ ਨੂੰ ਖਿਮਾ ਕਰੋਗੇ. 🙏🏻
ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੋਜ ਕਰਨ ਦੀ ਵੀ ਲੋੜ ਹੈ ਕਿ ਸਾਡੀ ਗਾਇਕੀ ਦਾ ਨਿਘਾਰ ਕਿਉਂ ਹੋਇਆ?