ਭਵਾਨੀਗੜ੍ਹ ਚ ਅਚਾਨਕ ਹੀ ਪੂਰੇ ਦਾ ਪੂਰਾ ਪਿੰਡ ਹੋਗਿਆ ਬਿਮਾਰ

ਭਵਾਨੀਗੜ ਬਲਾਕ ਦੇ ਪਿੰਡ ਮੱਟਰਾਂ ਚ ਗੰਦਾ ਪਾਣੀ ਪੀਣ ਦੇ ਨਾਲ 50 ਦੇ ਕਰੀਬ ਲੋਕ ਡਾਇਰੀਆ ਦੇ ਸ਼ਿਕਾਰ ਹੋ ਗਏ ਹਨ ਜਿਸ ਦੇ ਚੱਲਦਿਆਂ ਲੋਕਾਂ ਨੂੰ ਉਲਟੀਆਂ ਅਤੇ ਦਸਤ ਲੱਗਣ ਦੀ ਸ਼ਿਕਾਇਤ ਹੋਣ ਤੇ ਸਿਹਤ ਵਿਭਾਗ ਵੱਲੋ ਪਿੰਡ ਚ ਪਹੁੰਚ ਕੇ ਡਾਕਟਰਾਂ ਦੀ ਟੀਮ ਨੇ ਪੀੜਤ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ

ਇਸ ਮੌਕੇ ਪਿੰਡ ਚ ਮਰੀਜਾ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਪਿੰਡ ਮੱਟਰਾਂ ਚ ਡਾਕਟਰੀ ਟੀਮਾਂ ਡਾਇਰੀਆ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਚ ਲੱਗੀਆਂ ਹੋਈਆ ਹਨ ਤੇ ਜ਼ਿਆਦਾ ਸ਼ਿਕਾਇਤ ਹੋਣ ਕਰ ਕੇ ਭਵਾਨੀਗੜ੍ਹ ਹਸਪਤਾਲ ਚ ਦਾਖਲ ਮਰੀਜ਼ਾਂ ਨੂੰ ਵੱਖ ਤੋਂ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇੱਥੇ ਦਾਖਲ ਮਰੀਜ਼ਾਂ ਚ ਇੱਕ ਬੱਚੀ ਵੀ ਸ਼ਾਮਿਲ ਹੈ ਜਿਸ ਦੀ ਹਾਲਤ

ਹੁਣ ਖਤਰੇ ਤੋਂ ਬਾਹਰ ਹੈ ਜਦੋਂਕਿ ਇਕ ਔਰਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਡਾਇਰੀਆ ਦੇ ਮਰੀਜ਼ ਲਗਾਤਾਰ ਸਾਹਮਣੇ ਆਉਣ ਤੇ ਸਿਹਤ ਵਿਭਾਗ ਦੀ ਇਕ ਟੀਮ ਰਾਤ ਸਮੇਂ ਵੀ ਪਿੰਡ ਚ ਮੌਜੂਦ ਰਹੇਗੀ ਇਸ ਦੌਰਾਨ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਚ ਡਾਇਰੀਆ ਫੈਲਣ ਦਾ ਕਾਰਨ ਪੀਣ ਵਾਲੇ ਪਾਣੀ ਚ ਨਾਲੇ ਦਾ ਗੰਦਾ ਪਾਣੀ ਮਿਕਸ ਹੋਣਾ ਪਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ

ਪਿੰਡ ਦੀਆਂ ਫਿਰਨੀਆਂ ਪੱਕੀਆਂ ਹੋ ਜਾਣ ਕਾਰਨ ਜ਼ਮੀਨ ਹੇਠਾਂ ਦੱਬੀਆਂ ਪਾਣੀ ਦੀਆਂ ਪਾਈਪਾਂ ਕਿਸੇ ਜਗ੍ਹਾ ਤੋਂ ਲੀਕ ਹੋ ਗਈਆਂ ਜਿਸ ਕਰ ਕੇ ਲੋਕਾਂ ਨੂੰ ਟੂਟੀਆਂ ਚੋਂ ਪੀਣ ਲਈ ਗੰਦਾ ਪਾਣੀ ਸਪਲਾਈ ਹੁੰਦਾ ਰਿਹਾ ਅਤੇ ਦੂਸ਼ਿਤ ਪਾਣੀ ਪੀਣ ਨਾਲ ਪਿੰਡ ਦੇ ਲੋਕ ਡਾਇਰੀਆ ਦਾ ਸ਼ਿ ਕਾ ਰ ਹੋ ਗਏ ਉਨ੍ਹਾ ਦੱਸਿਆ ਕਿ ਹੁਣ ਪੰਚਾਇਤ ਦੁਆਰਾਂ ਲੀਕੇਜ ਦੇ ਪੁਆਇੰਟ ਨੂੰ ਲੱਭ ਕੇ ਤੁਰੰਤ ਠੀਕ ਕਰਵਾ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News