ਵਾਇਰਲ ਵੀਡੀਉ – ਚੂੜੇ ਵਾਲੀਆਂ ਨਵੀਆਂ ਵਿਆਹੀਆਂ ਨੂੰਹਾਂ ਆਪਸ ‘ਚ ਖੂਬ ਭਿੜੀਆਂ

ਲੁਧਿਆਣਾ : ਲੁਧਿਆਣਾ ਦੇ ਇਕ ਘਰ ‘ਚ 2 ਨਵੀਆਂ ਵਿਆਹੀਆਂ ਨੂੰਹਾਂ ਦੀ ਆਪਸ ‘ਚ ਜੰਮ ਕੇ ਲੜਾਈ ਹੋਈ। ਮਿਲੀ ਜਾਣਕਾਰੀ ਮੁਤਾਬਕ ਇਸ ਪੂਰੀ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੋਵੇਂ ਨੂੰਹਾਂ ਨੇ ਲਾਲ ਚੂੜਾ ਪਾਇਆ ਹੋਇਆ ਹੈ ਅਤੇ ਉਹ ਇਕ-ਦੂਜੇ ਦੇ ਵਾਲ ਖਿੱਚ ਕੇ ਧੱਕਾ-ਮੁੱਕੀ ਕਰਦੀਆਂ ਦਿਖ ਰਹੀਆਂ ਹਨ। ਇੰਨਾ ਹੀ ਨਹੀਂ, ਜਦੋਂ ਉਨ੍ਹਾਂ ਦੀ ਸੱਸ ਉਨ੍ਹਾਂ ਨੂੰ ਛੁਡਾਉਣ ਆਈ ਤਾਂ ਦੋਹਾਂ ਨੇ ਉਸ ਨੂੰ ਵੀ ਨਹੀਂ ਬਖਸ਼ਿਆ।

ਤਿੰਨਾਂ ਦਾ ਆਪਸ ‘ਚ ਭਿੜਨ ਦੀ ਵੀਡੀਓ ਵਾਇਰਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਰਹਿਣ ਵਾਲੇ ਬੱਤਰਾ ਪਰਿਵਾਰ ਦੇ ਦੋਹਾਂ ਮੁੰਡਿਆਂ ਦਾ ਆਪਸ ‘ਚ ਝਗੜਾ ਰਹਿੰਦਾ ਹੈ। ਦੋਹਾਂ ‘ਚ ਇਕ ਦੁਕਾਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਅਜਿਹੇ ‘ਚ ਸਮਝੌਤੇ ਦੌਰਾਨ ਦੋਹਾਂ ‘ਚ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।

ਇਸ ਦੌਰਾਨ ਇਕ ਨੂੰਹ ਈਸ਼ਾ ਦਾ ਕਹਿਣਾ ਹੈ ਕਿ ਉਸ ਦੀ ਸੱਸ ਅਤੇ ਦਰਾਣੀ ਦੋਵੇਂ ਹੀ ਚਾਹੁੰਦੀਆਂ ਹਨ ਕਿ ਉਹ ਘਰੋਂ ਬਾਹਰ ਚਲੇ ਜਾਣ ਅਤੇ ਦੁਕਾਨ ਵੀ ਛੱਡ ਦੇਣ। ਇਸ ਨੂੰ ਲੈ ਕੇ ਰੋਜ਼ਾਨਾ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਹੈ। ਈਸ਼ਾ ਨੇ ਆਪਣੀ ਸੱਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ ਕੋਲੋਂ ਦਾਜ ‘ਚ ਅਜੇ ਵੀ ਕਾਰ ਮੰਗ ਰਹੀ ਹੈ।

ਫਿਲਹਾਲ ਇਸ ਘਰੇਲੂ ਝਗੜੇ ਦਾ ਸਮਝੌਤਾ ਅਜੇ ਚੱਲ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।