ਲਵਪ੍ਰੀਤ ਮਾਮਲੇ ਵਿਚ ਪਿਤਾ ਦਾ ਬਿਆਨ ਆਇਆ ਸਾਹਮਣੇ- ਦਵਾਈ ਚੜ੍ਹਨ ਨਾਲ ਹੋਈ ਮੌਤ?

ਕਹਾਣੀ ੳਲਝਦੀ ਜਾ ਰਹੀ ਹੈ ਐਫ ਆਈ ਆਰ ਕੁਝ ਹੋਰ ਕਹਿੰਦੀ ਆ ਲਾਡੀ ਦੇ ਪਿਤਾ ਦਾ ਪਹਿਲਾਂ ਬਿਆਨ ਕੁਝ ਹੋਰ ਕਹਿ ਰਿਹਾ ਹੈ,

ਵਿਦੇਸ਼ ਜਾਣ ਦੀ ਇੱਛਾ ਲਈ ਵਿਆਹ, ਕਥਿਤ ਧੋਖਾਧੜੀ ਅਤੇ ਮੌਤ ਕਰਕੇ ਪਿਛਲੇ ਕਈ ਦਿਨਾਂ ਤੋਂ ਬਰਨਾਲਾ ਦੇ ਕੋਠਾ ਗੋਬਿੰਦਪੁਰਾ ਦੇ ਲਵਪ੍ਰੀਤ ਸਿੰਘ ਕੇਸ ਵਿੱਚ ਪੰਜਾਬ ਪੁਲਿਸ ਨੇ ਐੱਫ਼ਆਈਆਰ ਦਰਜ ਕਰ ਲਈ ਹੈ।

ਮੰਗਲਵਾਰ ਸ਼ਾਮ ਨੂੰ ਪੰਜਾਬ ਪੁਲਿਸ ਵੱਲੋਂ ਥਾਣਾ ਧਨੌਲਾ ਵਿਖੇ ਹੋਈ ਐਫਆਈਆਰ ਅਨੁਸਾਰ ਲਵਪ੍ਰੀਤ ਸਿੰਘ ਦੀ ਪਤਨੀ ਖਿਲਾਫ਼ ਧਾਰਾ 420 ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

ਵਿਦੇਸ਼ ਜਾਣ ਅਤੇ ਉੱਥੋਂ ਦੀ ਨਾਗਰਿਕਤਾ ਹਾਸਿਲ ਕਰਨ ਲਈ ਬਰਨਾਲਾ ਦੇ ਕੋਠੇ ਗੋਬਿੰਦਪੁਰਾ ਨਿਵਾਸੀ ਲਵਪ੍ਰੀਤ ਸਿੰਘ ਨੇ ਪੰਜਾਬ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ। ਜੋ ਬਾਅਦ ਵਿੱਚ ਕੈਨੇਡਾ ਚਲੀ ਗਈ।

ਅਜਿਹੀ ਕੁੜੀ ਨਾਲ ਮੁੰਡੇ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਕੁੜੀ ਨੂੰ ਪੜ੍ਹਨ ਵਿਦੇਸ਼ ਭੇਜ ਦਿੱਤਾ ਜਾਂਦਾ ਹੈ। ਮੁੰਡੇ ਵਾਲੇ ਸਾਰਾ ਖ਼ਰਚਾ ਚੁੱਕਦੇ ਹਨ ਅਤੇ ਕੁੜੀ ਪੜ੍ਹਾਈ ਕਰਨ ਦੇ ਨਾਲ ਮੁੰਡੇ ਨੂੰ ਵੀ ਵਿਦੇਸ਼ ਲੈ ਜਾਂਦੀ ਹੈ।

ਲਵਪ੍ਰੀਤ ਦਾ ਮਾਮਲਾ ਵੀ ਅਜਿਹਾ ਹੀ ਦੱਸਿਆ ਜਾ ਰਿਹਾ ਹੈ, ਪਰ ਇਸ ਵਿੱਚ ਕੁੜੀ ਉੱਤੇ ਇਲਜ਼ਾਮ ਹੈ ਕਿ ਉਹ ਕੈਨੇਡਾ ਜਾ ਕੇ ਮੁੰਡੇ ਨੂੰ ਲਿਜਾਉਣ ਤੋਂ ਮੁੱਕਰ ਗਈ।